Shooting in America: ਅਮਰੀਕਾ ਦੇ ਮਾਲ 'ਚ ਹੋਈ ਗੋਲੀਬਾਰੀ ਵਿਚ 8 ਜ਼ਖ਼ਮੀ, ਪੁਲਿਸ ਵਲੋਂ ਸ਼ੂਟਰ ਦੀ ਭਾਲ ਜਾਰੀ
ਏਬੀਪੀ ਸਾਂਝਾ | 21 Nov 2020 10:50 AM (IST)
ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਅਤੇ ਮਿਲਵੌਕੀ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਟਵੀਟ ਕੀਤਾ ਹੈ ਕਿ ਉਨ੍ਹਾਂ ਦੇ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਸਥਾਨਕ ਪੁਲਿਸ ਕਾਰਵਾਈ ਦੀ ਹਮਾਇਤ ਕਰ ਰਹੇ ਸੀ। ਵਵਾਤੋਸਾ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਿਵੇਂ ਹੀ ਪੁਲਿਸ ਐਮਰਜੈਂਸੀ ਸੇਵਾ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ, ਤਾਂ ਨਿਸ਼ਾਨੇਬਾਜ਼ ਉਥੋਂ ਲਾਪਤਾ ਹੋ ਗਿਆ।
ਵਾਸ਼ਿੰਗਟਨ: ਅਮਰੀਕਾ (America) ਦੇ ਵਿਸਕੌਨਸਿਨ ਦੇ ਇੱਕ ਮਾਲ 'ਚ ਅੰਦਰ ਹੋਈ ਗੋਲੀਬਾਰੀ (Shooting in Mall) ਵਿਚ ਅੱਠ ਲੋਕ ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ, ਇਸ ਘਟਨਾ ਤੋਂ ਬਾਅਦ ਗੋਲੀਬਾਰੀ ਕਰਨ ਵਾਲਾ ਸ਼ੂਟਰ ਗਾਇਬ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਇਹ ਘਟਨਾ ਵਿਸਕੌਨਸਿਨ ਰਾਜ ਦੇ ਵਵਾਤੋਸਾ ਵਿੱਚ ਮਿਲੱਵੌਕੀ ਨੇੜੇ ਮੇਟਫੇਅਰ ਮਾਲ 'ਚ ਹੋਈ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਅਤੇ ਮਿਲਵੌਕੀ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਟਵੀਟ ਕੀਤਾ ਹੈ ਕਿ ਉਨ੍ਹਾਂ ਦੇ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਸਥਾਨਕ ਪੁਲਿਸ ਕਾਰਵਾਈ ਦੀ ਹਮਾਇਤ ਕਰ ਰਹੇ ਸੀ। ਵਵਾਤੋਸਾ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਿਵੇਂ ਹੀ ਪੁਲਿਸ ਐਮਰਜੈਂਸੀ ਸੇਵਾ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ, ਤਾਂ ਨਿਸ਼ਾਨੇਬਾਜ਼ ਉਥੋਂ ਲਾਪਤਾ ਹੋ ਗਿਆ। ਬਿਆਨ ਵਿੱਚ ਕਿਹਾ ਗਿਆ ਹੈ ਕਿ ਜ਼ਖ਼ਮੀਆਂ ਚੋਂ ਸੱਤ ਜਵਾਨ ਹਨ ਅਤੇ ਇੱਕ ਕਿਸ਼ੋਰ ਹੈ। ਸਾਰਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਅਜੇ ਤੱਕ ਸਾਰੇ ਜ਼ਖ਼ਮੀਆਂ ਦੀ ਹਾਲਤ ਦਾ ਪਤਾ ਨਹੀਂ ਲੱਗ ਸਕਿਆ, ਪਰ ਵਵਾਤੋਸਾ ਦੇ ਮੇਅਰ ਮੇਨਬਰਾਈਡ ਨੇ ਏਬੀਸੀ ਨਿਊੜ ਨੂੰ ਦੱਸਿਆ ਕਿ ਜ਼ਖ਼ਮੀਆਂ ਚੋਂ ਕਿਸੇ ਦੀ ਹਾਲਤ ਚਿੰਤਾਜਨਕ ਨਹੀਂ ਹੈ। ਪੁਲਿਸ ਨੇ ਸ਼ੂਟਰ ਦੀ ਪਛਾਣ 20 ਤੋਂ 30 ਸਾਲ ਦੇ ਵਿਚਕਾਰ ਇੱਕ ਗੋਰੇ ਨੌਜਵਾਨ ਵਜੋਂ ਕੀਤੀ ਹੈ। ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਮੁਤਾਬਕ ਗੋਲੀਬਾਰੀ ਦੌਰਾਨ ਮਾਲ ਦੇ ਕਈ ਕਰਮਚਾਰੀਆਂ ਨੇ ਇਮਾਰਤ ਦੇ ਅੰਦਰ ਪਨਾਹ ਲਈ। ਮਾਲ ਦੀ ਇੱਕ ਮਹਿਲਾ ਦੁਕਾਨਦਾਰ ਜਿਲ ਵੋਲੀ ਨੇ ਸਥਾਨਕ ਨਿਊਜ਼ ਸਟੇਸ਼ਨ ਨੂੰ ਦੱਸਿਆ ਕਿ ਜਦੋਂ ਗੋਲੀਬਾਰੀ ਹੋਈ ਤਾਂ ਉਹ ਆਪਣੀ 79 ਸਾਲਾਂ ਮਾਂ ਨਾਲ ਅੰਦਰ ਸੀ। 50 ਫੁੱਟ ਡੂੰਘੇ ਖੂਹ 'ਚ ਡਿੱਗਾ ਹਾਥੀ, ਦੋ ਕਰੇਨਾਂ ਦੀ ਮਦਦ ਨਾਲ ਕੱਢਿਆ ਬਾਹਰ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904