ਦੁਨੀਆਂ ਭਰ 'ਚ ਕੋਰੋਨਾ ਵਾਇਰਸ ਦੀ ਲਪੇਟ 'ਚ 45 ਲੱਖ ਤੋਂ ਜ਼ਿਆਦ ਲੋਕ ਹਨ। ਕਰੀਬ 212 ਦੇਸ਼ਾਂ 'ਚ ਪਿਛਲੇ 24 ਘੰਟਿਆਂ 'ਚ 95,519 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਤੇ ਮਰਨ ਵਾਲਿਆਂ ਦੀ ਗਿਣਤੀ 'ਚ 5,305 ਦਾ ਵਾਧਾ ਹੋਇਆ। ਵਰਲਡੋਮੀਟਰ ਮੁਤਾਬਕ ਵਿਸ਼ਵ 'ਚ ਹੁਣ ਤਕ 45 ਲੱਖ ਚੋਂ ਤਿੰਨ ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 17 ਲੱਖ ਲੋਕ ਤੰਦਰੁਸਤ ਵੀ ਹੋਏ ਹਨ।


ਕੌਮਾਂਤਰੀ ਪੱਧਰ 'ਤੇ ਕਰੀਬ 72 ਫੀਸਦ ਕੋਰੋਨਾ ਦੇ ਮਾਮਲੇ ਸਿਰਫ਼ ਦਸ ਦੇਸ਼ਾਂ ਤੋਂ ਆਏ ਹਨ। ਇਨ੍ਹਾਂ ਦੇਸ਼ਾਂ 'ਚ ਕੋਰੋਨਾ ਪੀੜਤਾਂ ਦੀ ਸੰਖਿਆਂ ਕਰੀਬ 32.53 ਲੱਖ ਹੈ। ਦੁਨੀਆਂ ਦੇ ਕੁੱਲ ਮਾਮਲਿਆਂ 'ਚੋਂ ਇਕ ਤਿਹਾਈ ਮਾਮਲੇ ਅਮਰੀਕਾ 'ਚ ਸਾਹਮਣੇ ਆਏ ਹਨ ਤੇ ਇਕ ਤਿਹਾਈ ਤੋਂ ਜ਼ਿਆਦਾ ਮੌਤਾਂ ਵੀ ਅਮਰੀਕਾ 'ਚ ਹੋਈਆਂ ਹਨ।


ਅਮਰੀਕਾ ਤੋਂ ਬਾਅਦ ਕੋਰੋਨਾ ਦਾ ਸਭ ਤੋਂ ਵੱਧ ਕਹਿਰ ਯੂਕੇ 'ਚ ਹੈ। ਜਿੱਥੇ 33,614 ਲੋਕਾਂ ਦੀ ਮੌਤ ਦੇ ਨਾਲ ਕੁੱਲ 233,151 ਲੋਕ ਵਾਇਰਸ ਤੋਂ ਪੀੜਤ ਹਨ। ਯੂਕੇ 'ਚ ਮਰੀਜ਼ਾਂ ਦੀ ਗਿਣਤੀ ਸਪੇਨ ਤੇ ਰੂਸ ਤੋਂ ਘੱਟ ਹੈ। ਇਸ ਤੋਂ ਬਾਅਦ ਇਟਲੀ, ਫਰਾਂਸ, ਜਰਮਨੀ, ਟਰਕੀ, ਇਰਾਨ, ਚੀਨ, ਬ੍ਰਾਜ਼ੀਲ, ਕੈਨੇਡਾ ਜਿਹੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ।


ਵੱਖ-ਵੱਖ ਦੇਸ਼ਾਂ ਦੇ ਅੰਕੜੇ:


• ਅਮਰੀਕਾ: ਕੇਸ - 1,456,745, ਮੌਤਾਂ - 86,900


• ਸਪੇਨ: ਕੇਸ - 272,646, ਮੌਤਾਂ - 27,321


• ਰੂਸ: ਕੇਸ - 252,245, ਮੌਤਾਂ - 2,305


• ਯੂਕੇ: ਕੇਸ - 233,151 ਮੌਤਾਂ - 33,614


• ਇਟਲੀ: ਕੇਸ - 223,096 ਮੌਤਾਂ - 31,368


• ਬ੍ਰਾਜ਼ੀਲ: ਕੇਸ - 202,918 ਮੌਤਾਂ - 13,993


• ਫਰਾਂਸ: ਕੇਸ - 178,870 ਮੌਤਾਂ - 27,425


• ਜਰਮਨੀ: ਕੇਸ - 174,925 ਮੌਤਾਂ - 7,928


• ਤੁਰਕੀ: ਕੇਸ - 144,749 ਮੌਤਾਂ - 4,007


• ਈਰਾਨ: ਕੇਸ - 114,533 ਮੌਤਾਂ - 6,854


• ਚੀਨ: ਕੇਸ - 82,929 ਮੌਤਾਂ - 4,633



ਇਹ ਵੀ ਪੜ੍ਹੋ: ਲੌਕਡਾਊਨ ਮਗਰੋਂ ਬਦਲੇਗਾ ਪਾਇਲਟਾਂ ਦਾ ਪਹਿਰਾਵਾ, ਯਾਤਰੀ ਲਿਜਾ ਸਕਣਗੇ ਸੈਨੇਟਾਇਜ਼ਰ



ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ