ਅਮਰੀਕਾ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ ਬ ਦਿਨ ਭਿਆਨਕ ਹੁੰਦਾ ਜਾ ਰਿਹਾ ਹੈ। ਵੀਰਵਾਰ ਦੇਸ਼ 'ਚ 26,946 ਨਵੇਂ ਕੇਸ ਆਏ ਤੇ 1,711 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਕ ਦਿਨ ਪਹਿਲਾਂ ਅਮਰੀਕਾ 'ਚ 21,712 ਨਵੇਂ ਕੇਸ ਆਏ ਸਨ ਤੇ 1,772 ਲੋਕਾਂ ਦੀ ਮੌਤ ਹੋਈ ਸੀ।


ਵਰਲਡੋਮੀਟਰ ਮੁਤਾਬਕ ਅਮਰੀਕਾ 'ਚ ਸ਼ੁੱਕਰਵਾਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਸਵੇਰ ਤਕ ਵਧ ਕੇ 14 ਲੱਖ, 57 ਹਜ਼ਾਰ, 293 ਹੋ ਗਈ ਸੀ। ਉੱਥੇ ਹੀ ਕੁੱਲ 85,197 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਤਿੰਨ ਲੱਖ ਲੋਕ ਠੀਕ ਹੋਏ ਹਨ। ਅਮਰੀਕਾ ਦੇ ਨਿਊਯਾਰਕ 'ਚ ਸਭ ਤੋਂ ਵੱਧ 3,53,096 ਕੇਸ ਸਾਹਮਣੇ ਆਏ ਤੇ 27,426 ਲੋਕਾਂ ਦੀ ਮੌਤ ਹੋ ਚੁੱਕੀ ਹੈ।


ਇਹ ਵੀ ਪੜ੍ਹੋ: ਬਾਦਲ ਪਰਿਵਾਰ ਨੂੰ ਵੱਡਾ ਸਦਮਾ


ਦੁਨੀਆਂ ਦੇ ਸ਼ਕਤੀਸ਼ਾਲੀ ਦੇਸ਼ 'ਚ ਮੌਤਾਂ ਦਾ ਅੰਕੜਾ ਇਕ ਲੱਖ ਦੇ ਨੇੜੇ ਪਹੁੰਚ ਚੁੱਕਾ ਹੈ ਪਰ ਰਾਸ਼ਟਰਪਤੀ ਟਰੰਪ ਇਸ ਪ੍ਰਤੀ ਗੰਭੀਰ ਨਹੀਂ ਲੱਗ ਰਹੇ। ਟਰੰਪ ਨੂੰ ਸ਼ਾਇਦ ਚੋਣਾਂ ਤੇ ਅਰਥਵਿਵਸਥਾ ਦੀ ਜ਼ਿਆਦਾ ਚਿੰਤਾ ਸਤਾ ਰਹੀ ਹੈ। ਅਮਰੀਕਾ 'ਚ ਸਭ ਤੋਂ ਜ਼ਿਆਦਾ ਬਜ਼ੁਰਗ ਤੇ ਗਰੀਬ ਲੋਕ ਕੋਰੋਨਾ ਵਾਇਰਸ ਦੀ ਲਪੇਟ ਚ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ