ਟੋਰਾਂਟੋ: ਕੈਨੇਡਾ ਵਿੱਚ 36 ਸਾਲਾ ਬਾਅਦ ਇੱਕ ਕਾਤਲ ਦੀ ਪਛਾਣ ਕੀਤੀ ਗਈ ਹੈ। ਪੁਲਿਸ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਉਸ ਵਿਅਕਤੀ ਦੀ ਪਛਾਣ ਕੀਤੀ ਹੈ ਜਿਸ ਨੇ 9 ਸਾਲ ਦੀ ਲੜਕੀ ਦਾ 36 ਸਾਲ ਪਹਿਲਾਂ ਬਲਾਤਕਾਰ ਕਰਕੇ ਕਤਲ ਕੀਤਾ ਸੀ। ਦੱਸ ਦਈਏ ਕਿ ਇੱਕ ਹੋਰ ਵਿਅਕਤੀ ਨੂੰ ਕਤਲ ਦੇ ਇਸ ਕੇਸ ਵਿੱਚ ਗਲਤ ਤਰੀਕੇ ਨਾਲ ਦੋਸ਼ੀ ਠਹਿਰਾਇਆ ਗਿਆ ਸੀ, ਜਿਸ ਕਾਰਨ ਇਹ ਕੇਸ ਚਰਚਾ ਵਿੱਚ ਆਇਆ ਸੀ।


ਹੁਣ ਟੋਰਾਂਟੋ ਪੁਲਿਸ ਨੇ ਕਿਹਾ ਕਿ ਕੈਲਵਿਨ ਹੂਵਰ ਦੀ ਪਛਾਣ ਡੀਐਨਏ ਰਾਹੀਂ ਕੀਤੀ ਗਈ ਸੀ। ਹਾਲਾਂਕਿ, ਉਸ ਦੀ 2015 ਵਿੱਚ ਮੌਤ ਹੋ ਗਈ ਸੀ। ਕਤਲ ਦੇ ਸਮੇਂ ਦੌਰਾਨ ਉਹ 28 ਸਾਲਾਂ ਦਾ ਸੀ ਤੇ ਪੀੜਤਾ ਬੱਚੀ ਕ੍ਰਿਸਟੀਨ ਜੇਸੋਫ ਦੇ ਪਰਿਵਾਰ ਨੂੰ ਜਾਣਦਾ ਸੀ। ਇਸ ਲਈ ਪੁਲਿਸ ਨੇ ਉਸ ਨੂੰ ਸ਼ੱਕੀ ਨਹੀਂ ਮੰਨਿਆ ਸੀ।



ਦੱਸ ਦੇਈਏ ਕਿ ਜੇਸੋਫ ਨੂੰ ਆਖਰੀ ਵਾਰ 3 ਅਕਤੂਬਰ, 1984 ਨੂੰ ਟੋਰਾਂਟੋ ਦੇ ਉੱਤਰ ਵਿੱਚ ਓਂਟਾਰੀਓ ਦੇ ਕੁਈਨਸਵਿਲੇ ਵਿੱਚ ਵੇਖਿਆ ਗਿਆ ਸੀ। ਉਸ ਦੀ ਲਾਸ਼ ਤਿੰਨ ਮਹੀਨੇ ਬਾਅਦ ਮਿਲੀ ਸੀ। ਉਸ ਦਾ ਯੌਨ ਸ਼ੋਸ਼ਣ ਕੀਤਾ ਗਿਆ। ਫਿਰ ਉਸ ਨੂੰ ਚਾਕੂ ਮਾਰ ਦਿੱਤਾ ਗਿਆ।

ਪੁਲਿਸ ਨੂੰ ਉਸ ਦੇ ਅੰਡਰਵੀਅਰ 'ਤੇ ਡੀਐਨਏ ਦੇ ਸਬੂਤ ਮਿਲੇ ਸੀ। ਇਸ ਕੇਸ ਵਿੱਚ ਜੇਸੋਫ ਦੇ ਗੁਆਂਢੀ ਗੇਅ ਪਾਲ ਮੋਰਿਨ ਨੂੰ ਗਲਤ ਤਰੀਕੇ ਨਾਲ ਦੋਸ਼ੀ ਠਹਿਰਾਇਆ ਗਿਆ ਸੀ। ਮੋਰਿਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਪਰ ਡੀਐਨਏ ਤਕਨਾਲੋਜੀ ਦੇ ਅਧਾਰ 'ਤੇ 1995 ਵਿੱਚ ਸੱਚ ਪਤਾ ਲੱਗਾ ਤੇ ਪੁਲਿਸ ਨੇ ਰਿਹਾਅ ਕਰ ਦਿੱਤਾ ਕਿ ਉਸ ਨੇ ਜੁਰਮ ਨਹੀਂ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਇਕੱਠੇ ਮਿਲ ਕੇ ਮੋਰਿਨ ਨੂੰ ਇੱਕ ਮਿਲੀਅਨ ਡਾਲਰ ਤੋਂ ਵੱਧ ਦਾ ਭੁਗਤਾਨ ਕੀਤਾ ਤੇ ਜਨਤਕ ਤੌਰ 'ਤੇ ਮੁਆਫੀ ਮੰਗੀ ਗਈ ਸੀ।

ਕਿਸਾਨ 22 ਦਿਨਾਂ ਤੋਂ ਮੱਲੀ ਬੈਠੇ ਰੇਲ ਲਾਈਨ

ਪਾਕਿਸਤਾਨ ਦੀਆਂ ਦੋ ਸਿੱਖ ਔਰਤਾਂ ਨੂੰ ਮਿਲੀ ਐਸਿਡ ਅਟੈਕ ਦੀ ਧਮਕੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904