ਐਮਰਜੈਂਸੀ ਲੈਂਡਿੰਗ ਵੇਲੇ ਸ਼ਾਪਿੰਗ ਸੈਂਟਰ ਕੋਲ ਡਿੱਗਾ ਜਹਾਜ਼, 5 ਦੀ ਮੌਤ
ਏਬੀਪੀ ਸਾਂਝਾ
Updated at:
06 Aug 2018 02:28 PM (IST)
NEXT
PREV
ਲਾਸ ਏਂਜਲਸ: ਅਮਰੀਕਾ ਦੇ ਕੈਲੀਫੋਰਨੀਆ ਸਥਿਤ ਸਾਂਤਾ ਐਨਾ ਸ਼ਹਿਰ ਵਿੱਚ ਐਤਵਾਰ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ। ਐਮਰਜੈਂਸੀ ਲੈਂਡਿੰਗ ਦੌਰਾਨ ਜਹਾਜ਼ ਸ਼ਹਿਰ ਦੇ ਸਾਊਥ ਕੋਸਟ ਪਲਾਜ਼ਾ ਸ਼ਾਪਿੰਗ ਸੈਂਟਰ ਦੇ ਬਾਹਰ ਪਾਰਕਿੰਗ ਵਿੱਚ ਡਿੱਗ ਗਿਆ।
ਪ੍ਰਾਪਤ ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ 5 ਜਣਿਆਂ ਦੀ ਮੌਤ ਹੋ ਗਈ। ਹਾਦਸੇ ਦੌਰਾਨ ਪਾਰਕਿੰਗ ਵਿੱਚ ਕੋਈ ਜ਼ਖ਼ਮੀ ਹੋਇਆ ਕਿ ਨਹੀਂ, ਇਸ ਬਾਰੇ ਕੁਝ ਜਾਣਕਾਰੀ ਨਹੀਂ ਮਿਲੀ।
ਮਾਮਲੇ ਦੇ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਪੂਰਬੀ ਤਟ ਤੋਂ ਕੋਨਕੋਰਡ ਸ਼ਹਿਰ ਵੱਲ ਜਾ ਰਿਹਾ ਸੀ। ਇਸੇ ਦੌਰਾਨ ਜਹਾਜ਼ ਵਿੱਚ ਕੁਝ ਤਕਨੀਕੀ ਖਰਾਬੀ ਆ ਗਈ। ਪਾਇਲਟ ਨੇ ਐਮਰਜੈਂਸੀ ਲੈਂਡਿੰਗ ਦੀ ਕੋਸ਼ਿਸ਼ ਕੀਤੀ, ਪਰ ਅਜਿਹਾ ਕਰਨ ਵਿੱਚ ਉਹ ਨਾਕਾਮਯਾਬ ਰਿਹਾ।

- - - - - - - - - Advertisement - - - - - - - - -