ਕਾਬੁਲ: ਪੂਰਬੀ ਅਫਗਾਨਿਸਤਾਨ ਦੇ ਸੂਬੇ ਨੰਗਰਹਾਰ ਵਿੱਚ ਇੱਕ ਹਵਾਈ ਹਮਲੇ ਵਿੱਚ ਇਸਲਾਮਿਕ ਸਟੇਟ (ਆਈ.ਐਸ.) ਅੱਤਵਾਦੀ ਸੰਗਠਨ ਦੇ ਪੰਜ ਅੱਤਵਾਦੀਆਂ ਮਾਰੇ ਗਏ। ਨਿਊਜ਼ ਏਜੰਸੀ ਸਿਨਹੂਆ ਅਨੁਸਾਰ, ਅਪਰੇਸ਼ਨਲ ਕੋਆਰਡੀਨਸ਼ਨਲ ਗਰੁੱਪ ਨੇ ਇਹ ਜਾਣਕਾਰੀ ਦਿੱਤੀ ਕਿ ਨੰਗਰਹਾਰ ਸੂਬੇ ਦੇ ਦਿਹ ਬਾਲਾ ਜ਼ਿਲ੍ਹੇ ਵਿੱਚ ਹਵਾਈ ਹਮਲੇ ਵਿੱਚ ਪੰਜ ਅੱਤਵਾਦੀ ਮਾਰੇ ਗਏ ਤੇ ਦੋ ਜ਼ਖਮੀ ਹੋ ਗਏ। ਤਾਲਿਬਾਨ ਤੇ ਇਸਲਾਮੀ ਅੱਤਵਾਦੀ ਸੰਗਠਨਾਂ ਦੀ ਪੂਰੇ ਦੇਸ਼ ਵਿੱਚ ਸੁਰੱਖਿਆ ਫੋਰਸਾਂ ਨਾਲ ਲੜਾਈ ਚੱਲ ਰਹੀ ਹੈ। ਅਫਗਾਨ ਸੁਰੱਖਿਆ ਫੋਰਸ ਤੇ ਨਾਟੋ ਦੀ ਫੌਜ ਨੇ ਖਾਸ ਆਪਰੇਸ਼ਨ ਵਿੱਚ ਆਪਣੇ ਹਵਾਈ ਹਮਲੇ ਵਧਾ ਦਿੱਤੇ ਹਨ ਹਾਲਾਂਕਿ, ਆਈਐਸ ਨੇ ਇਸ ਹਮਲੇ 'ਤੇ ਅਜੇ ਕੋਈ ਟਿੱਪਣੀ ਨਹੀਂ ਕੀਤੀ। ਸੁਸਾਈਡ ਬੰਬ ਧਮਾਕੇ ਵਿੱਚ 12 ਹਲਾਕ ਐਤਵਾਰ ਨੂੰ ਅਫਗਾਨਿਸਤਾਨ ਦੇ ਜਲਾਲਾਬਾਦ ਕਸਬੇ ਵਿੱਚ ਇੱਕ ਆਤਮਘਾਤੀ ਹਮਲਾਵਰ ਨੇ ਆਪਣੇ ਆਪ ਨੂੰ ਉਡਾ ਲਿਆ ਤੇ ਕਰੀਬ 12 ਲੋਕਾਂ ਦੀ ਮੌਤ ਹੋ ਗਈ ਤੇ 16 ਜ਼ਖ਼ਮੀ ਹੋਏ ਹਨ। ਨਾਮ ਦੱਸਣ ਤੋਂ ਇਨਕਾਰ ਕਰਦਿਆਂ ਇੱਕ ਅਧਿਕਾਰੀ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਹਾਸਕਾ ਮੀਨਾ ਜ਼ਿਲ੍ਹੇ ਦੇ ਸਾਬਕਾ ਗਵਰਨਰ ਦੇ ਅੰਤਮ ਸੰਸਕਾਰ 'ਤੇ ਅੱਤਵਾਦੀ ਨੇ ਬੰਬ ਨਾਲ ਖੁਦ ਨੂੰ ਉਡਾ ਦਿੱਤਾ। ਇਸ ਘਟਨਾ ਵਿਚ 12 ਲੋਕ ਮਾਰੇ ਗਏ। ਕਿਸੇ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ।