ਵਾਸ਼ਿੰਗਟਨ: ਅਮਰੀਕਾ ਦੇ ਜਾਰਜੀਆ ਵਿੱਚ ਇੱਕ ਫ਼ੌਜੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ, ਸਵਾਰ ਨੌਂ ਲੋਕਾਂ ਦੀ ਮੌਤ ਹੋ ਗਈ ਹੈ। ਜਹਾਜ਼ ਸੀ-130 ਬੁੱਧਵਾਰ ਨੂੰ ਸਮੁੰਦਰੀ ਕੰਢੇ ਵਸੇ ਸ਼ਹਿਰ ਸਾਵਨਾ ਦੇ ਹਵਾਈ ਅੱਡੇ ਨੇੜੇ ਕ੍ਰੈਸ਼ ਹੋ ਗਿਆ।

 

ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਵਿੱਚ ਸਵਾਰ ਸਾਰੇ ਲੋਕ ਪਿਊਟਰੇ ਰਿਕੋ ਦੇ ਸਨ ਬੀਬੀਸੀ ਮੁਤਾਬਕ ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰਾਂ ਵਿੱਚ ਮਲਬੇ ਤੋਂ ਧੂੰਏਂ ਦਾ ਗੁਬਾਰ ਨਿਕਲਦਾ ਵਿਖਾਈ ਦੇ ਰਿਹਾ ਹੈ। ਜਹਾਜ਼ ਜਾਰਜੀਆ ਤੋਂ ਅਰੀਜ਼ੋਨਾ ਦੇ ਟਸਕਨ ਜਾ ਰਿਹਾ ਸੀ। ਇਹ ਜਹਾਜ਼ ਤਕਰੀਬਨ 50 ਸਾਲ ਪੁਰਾਣਾ ਸੀ।

ਬ੍ਰਿਗੇਡੀਅਰ ਜਨਰਲ ਇਸਾਬੇਲੋ ਨੇ ਕਿਹਾ ਕਿ ਇਸ ਘਟਨਾ ਵਿੱਚ ਚਾਲਕ ਦਲ ਦੇ ਨੌ ਮੈਂਬਰਾਂ ਦੀ ਮੌਤ ਹੋ ਗਈ, ਪਰ ਜਦ ਤਕ ਉਨ੍ਹਾਂ ਦੇ ਪਰਿਵਾਰ ਨੂੰ ਇਸ ਦੀ ਸੂਚਨਾ ਨਹੀਂ ਦਿੱਤੀ ਜਾਂਦੀ, ਮ੍ਰਿਤਕਾਂ ਦਾ ਨਾਂ ਨਹੀਂ ਦੱਸਿਆ ਜਾ ਸਕਦਾ।

ਮੌਕੇ 'ਤੇ ਮੌਜੂਦ ਇੱਕ ਵਿਅਕਤੀ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਜਹਾਜ਼ ਵਿੱਚੋਂ ਜ਼ੋਰ ਨਾਲ ਅਜੀਬ ਜਿਹਾ ਸ਼ੋਰ ਆਇਆ। ਇੱਕ ਹੋਰ ਨੇ ਦੱਸਿਆ ਕਿ ਧਰਤੀ ਇੰਝ ਹਿੱਲੀ ਜਿਵੇਂ ਬੰਬ ਦਾ ਧਮਾਕਾ ਹੋਇਆ ਹੋਵੇ।