ਦੱਖਣੀ ਅਮਰੀਕੀ ਦੇਸ਼ ਵੇਨੇਜ਼ੂਏਲਾ ਦੇ ਉੱਤਰੀ-ਪੱਛਮੀ ਰਾਜ ਜੂਲੀਆ ਵਿੱਚ ਬੁੱਧਵਾਰ ਯਾਨੀਕਿ 24 ਸਤੰਬਰ ਨੂੰ ਦੇਰ ਰਾਤ ਭੂਚਾਲ ਦੇ ਭਿਆਨਕ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਲੋਕ ਡਰ ਗਏ ਅਤੇ ਘਰੋਂ ਬਾਹਰ ਨਿਕਲ ਆਏ। ਏਪੀ ਦੀ ਰਿਪੋਰਟ ਅਨੁਸਾਰ, ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.2 ਦਰਜ ਕੀਤੀ ਗਈ। ਕੋਲੰਬੀਆ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਮੇਨੇ ਗ੍ਰਾਂਡੇ ਕਸਬੇ ਤੋਂ ਲਗਭਗ 24 ਕਿਲੋਮੀਟਰ ਦੂਰ ਸੀ।

ਮੇਨੇ ਗ੍ਰਾਂਡੇ ਮਾਰਾਕਾਇਬੋ ਝੀਲ ਦੇ ਨੇੜੇ ਸਥਿਤ ਹੈ। ਇਹ ਝੀਲ ਦੇਸ਼ ਦੇ ਸਭ ਤੋਂ ਮਹੱਤਵਪੂਰਨ ਤੇਲ ਉਤਪਾਦਨ ਖੇਤਰ ਵਿੱਚ ਹੈ। ਸੰਚਾਰ ਮੰਤਰੀ ਫਰੇਡੀ ਨਾਨਯੇਜ਼ ਨੇ ਦੱਸਿਆ ਕਿ ਜੂਲੀਆ ਦੇ ਨਾਲ-ਨਾਲ ਬਾਰਿਨਾਸ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇੱਥੇ 3.9 ਅਤੇ 5.4 ਦੀ ਤੀਬਰਤਾ ਵਾਲੇ ਭੂਚਾਲ ਵੀ ਆਏ ਸਨ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਫਿਲਹਾਲ ਕਿਸੇ ਕਿਸਮ ਦਾ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਵੇਨੇਜ਼ੂਏਲਾ ਵਿੱਚ ਪਹਿਲਾਂ ਵੀ ਭੂਚਾਲ ਆ ਚੁੱਕਾ ਹੈ। ਵੇਨੇਜ਼ੂਏਲਾ ਭੂਚਾਲ ਲਈ ਕਾਫ਼ੀ ਸੰਵੇਦਨਸ਼ੀਲ ਇਲਾਕਾ ਹੈ। ਇੱਥੇ ਪਿਛਲੇ ਸਾਲ ਵੀ ਕਈ ਵਾਰੀ ਭੂਚਾਲ ਦੇ ਝਟਕੇ ਮਹਿਸੂਸ ਹੋਏ ਸਨ। 23 ਜੂਨ 2024 ਨੂੰ 6.0 ਦੀ ਤੀਬਰਤਾ ਵਾਲਾ ਭੂਚਾਲ ਆਇਆ ਸੀ। ਇਸ ਤੋਂ ਬਾਅਦ 7 ਦਸੰਬਰ 2024 ਨੂੰ 5.0 ਦੀ ਤੀਬਰਤਾ ਵਾਲਾ ਭੂਚਾਲ ਆਇਆ। ਇਸ ਤੋਂ ਪਹਿਲਾਂ 12 ਮਈ ਨੂੰ ਵੀ 5.0 ਦੀ ਤੀਬਰਤਾ ਵਾਲਾ ਭੂਚਾਲ ਆਇਆ ਸੀ।

 

 

 

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।