ਬੀਜਿੰਗ: ਚੀਨ 'ਚ ਹੜ੍ਹ, ਜ਼ਮੀਨ ਖਿਸਕਣ ਤੇ ਹੋਰ ਕੁਦਰਤੀ ਆਫ਼ਤਾਂ ਕਾਰਨ ਲਗਪਗ 86 ਲੋਕਾਂ ਦੀ ਮੌਤ ਹੋ ਗਈ ਜਦਕਿ ਦੋ ਕਰੋੜ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।


ਸਮਾਚਾਰ ਏਜੰਸੀ ਸਿਨਹੁਆ ਨੇ ਹੜ੍ਹ ਰੋਕੂ ਤੇ ਸੋਕਾ ਰਹਿਤ ਦਫ਼ਤਰ ਦੇ ਬੁਲਾਰੇ ਝਾਂਗ ਜਿਆਤੁਆਨ ਦੇ ਹਵਾਲੇ ਤੋਂ ਦੱਸਿਆ ਕਿ ਹੜ੍ਹਾਂ ਨਾਲ 54 ਲੱਖ ਏਕੜ ਖੇਤੀਯੋਗ ਜ਼ਮੀਨ ਪ੍ਰਭਾਵਿਤ ਹੋਈ ਹੈ ਜਦਕਿ 30,000 ਘਰ ਬਰਬਾਦ ਹੋਏ ਹਨ।


ਇਨ੍ਹਾਂ ਕੁਦਰਤੀ ਆਫ਼ਤਾਂ ਦੇ ਚੱਲਦਿਆਂ 13 ਲੋਕ ਲਾਪਤਾ ਦੱਸੇ ਜਾ ਰਹੇ ਹਨ। ਜਲ ਸਰੋਤ ਤੇ ਵਿੱਤ ਮੰਤਰਾਲੇ ਨੇ ਪ੍ਰਭਾਵਿਤ ਖੇਤਰਾਂ ਲਈ 25 ਕਰੋੜ ਦਾ ਐਲਾਨ ਕੀਤਾ ਹੈ। ਚੀਨ ਦਾ ਵੱਡੇ ਹਿੱਸਾ ਖਾਸ ਤੌਰ 'ਤੇ ਦੱਖਣੀ ਖੇਤਰ ਹਰ ਸਾਲ ਗਰਮੀ 'ਚ ਭਾਰੀ ਬਾਰਸ਼ ਤੇ ਤੂਫਾਨ ਤੋਂ ਪ੍ਰਭਾਵਿਤ ਹੁੰਦਾ ਹੈ ਜਿਸਦੇ ਚੱਲਦਿਆਂ ਭਾਰੀ ਜਾਨ-ਮਾਲ ਦਾ ਨੁਕਸਾਨ ਹੁੰਦਾ ਹੈ।