ਨਵੀਂ ਦਿੱਲੀ: ਫਰਾਂਸ ਨੇ ਐਲਾਨ ਕੀਤਾ ਹੈ ਕਿ ਭਾਰਤੀ ਪਾਸਪੋਰਟ ਰੱਖਣ ਵਾਲੇ ਵਿਅਕਤੀਆਂ ਨੂੰ ਹੁਣ ਫਰਾਂਸ ਵਿੱਚ ਹਵਾਈ ਅੱਡੇ ’ਤੇ ਲਾਂਘਾ ਵੀਜ਼ਾ ਯਾਨੀ ਟਰਾਂਜ਼ਿਟ ਵੀਜ਼ਾ ਦੀ ਲੋੜ ਨਹੀਂ ਹੈ।
ਜੇਕਰ ਤੁਸੀਂ ਕਿਸੇ ਦੇਸ਼ ਦੇ ਹਵਾਈ ਅੱਡੇ ਤੋਂ ਆਪਣੀ ਮੰਜ਼ਿਲ ਲਈ ਜਹਾਜ਼ ਲੈਂਦੇ ਹੋ ਤਾਂ ਉੱਥੇ ਇਸ ਵੀਜ਼ਾ ਦੀ ਲੋੜ ਪੈ ਸਕਦੀ ਹੈ। ਕਈ ਦੇਸ਼ਾਂ ਨੇ ਭਾਰਤੀ ਪਾਸਪੋਰਟ ਧਾਰਕਾਂ ਨੂੰ ਲਾਂਘਾ ਵੀਜ਼ਾ ਤੋਂ ਛੋਟ ਦਿੱਤੀ ਹੋਈ ਹੈ, ਜਦਕਿ ਕਈਆਂ ਨੇ ਇਸ ਨੂੰ ਲਾਜ਼ਮੀ ਕੀਤਾ ਹੋਇਆ ਹੈ। ਹੁਣ ਜੇਕਰ ਤੁਹਾਡੀ ਕੁਨੈਕਟਿੰਗ ਫਲਾਈਟ ਪੈਰਿਸ ਤੋਂ ਉੱਡਣੀ ਹੈ ਤਾਂ ਟ੍ਰਾਂਜ਼ਿਟ ਵੀਜ਼ਾ ਦੀ ਜ਼ਰੂਰਤ ਨਹੀਂ ਹੈ। ਟੁੱਟਵੀਂ ਉਡਾਣ ਸਿੱਧੀ ਨਾਲੋਂ ਆਮ ਤੌਰ 'ਤੇ ਸਸਤੀ ਪੈਂਦੀ ਹੈ।
ਭਾਰਤ ਵਿੱਚ ਫਰਾਂਸ ਦੇ ਰਾਜਦੂਤ ਅਲੈਗਜ਼ੈਂਡਰ ਜ਼ੀਂਗਲਰ ਨੇ ਪਿਛਲੇ ਹਫ਼ਤੇ ਟਵੀਟ ਕਰਕੇ ਕਿਹਾ ਸੀ ਕਿ 23 ਜੁਲਾਈ 2018 ਤੋਂ ਭਾਰਤੀ ਪਾਸਪੋਰਟ ਹੋਲਡਰਾਂ ਨੂੰ ਫਰਾਂਸ ਦੇ ਕਿਸੇ ਵੀ ਹਵਾਈ ਅੱਡੇ ’ਤੇ ਏਅਰਪੋਰਟ ਟਰਾਂਜ਼ਿਟ ਵੀਜ਼ੇ (ਏਟੀਵੀ) ਦੀ ਜ਼ਰੂਰਤ ਨਹੀਂ ਰਹੇਗੀ।