ਲਾਹੌਰ: ਪਾਕਿਸਤਾਨ ਦੀਆਂ ਚੋਣਾਂ ਵਿੱਚ ਲਹਿੰਦੇ ਪੰਜਾਬ ਵਿੱਚੋਂ ਪਹਿਲਾ ਗੁਰਸਿੱਖ ਵਿਧਾਇਕ ਵੀ ਚੁਣਿਆ ਗਿਆ ਹੈ। ਮਹਿੰਦਰ ਪਾਲ ਸਿੰਘ ਸਭ ਤੋਂ ਵੱਧ ਸੀਟਾਂ ਲੈਣ ਵਾਲੀ ਸਾਬਕਾ ਕ੍ਰਿਕਟਰ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ ਏ ਇਨਸਾਫ ਦੀ ਟਿਕਟ 'ਤੇ ਮੁਲਤਾਨ ਤੋਂ ਖੜ੍ਹਾ ਹੋਇਆ ਸੀ। ਮਹਿੰਦਰ ਪਾਲ ਸਿੰਘ ਲਹਿੰਦੇ ਪੰਜਾਬ ਦਾ ਇਕਲੌਤਾ ਗੁਰਸਿੱਖ ਵਿਧਾਇਕ ਹੈ। ਉਨ੍ਹਾਂ ਦੀ ਜਿੱਤ 'ਤੇ ਪਾਕਿਸਤਾਨ ਦੀ ਸੰਘਣੀ ਸਿੱਖ ਵਸੋਂ ਵਾਲੇ ਇਲਾਕੇ ਨਨਕਾਣਾ ਸਾਹਿਬ, ਲਾਹੌਰ, ਪੰਜਾ ਸਾਹਿਬ, ਡੇਹਰਾ ਸਾਹਿਬ, ਪੇਸ਼ਾਵਰ ਤੇ ਸੁਵਾਤ ਵਿੱਚ ਖੁਸ਼ੀ ਦੀ ਲਹਿਰ ਹੈ।
ਮਹਿੰਦਰ ਪਾਲ ਸਿੰਘ ਮੁਲਤਾਨ ਸ਼ਹਿਰ ਵਿੱਚ ਰਹਿੰਦਾ ਹੈ ਤੇ ਕੱਪੜੇ ਦਾ ਕਾਰੋਬਾਰ ਕਰਦਾ ਹੈ। ਉਸ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਐਮਬੀਏ ਦੀ ਪੜ੍ਹਾਈ ਵੀ ਕੀਤੀ ਹੋਈ ਹੈ। ਮਹਿੰਦਰ ਦੇ ਪਿਤਾ ਗਿਆਨੀ ਰਵੇਲ ਸਿੰਘ ਨਨਕਾਣਾ ਸਾਹਿਬ ਵਿਖੇ ਹੈੱਡ ਗ੍ਰੰਥੀ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਮਹਿੰਦਰ ਆਪਣੇ ਸੱਤ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਹੈ।
ਨਵੇਂ ਚੁਣੇ ਗੁਰਸਿੱਖ ਵਿਧਾਇਕ ਨੇ ਕਿਹਾ ਪਾਕਿਸਤਾਨ ਵਿੱਚ ਚੜ੍ਹਦੀ ਕਲਾ ਬਰਕਰਾਰ ਰੱਖਣ ਲਈ ਗੁਰਸਿੱਖ ਹੋਣਾ ਪਵੇਗਾ। ਮਹਿੰਦਰ ਸਿੰਘ ਦਾ ਪਰਿਵਾਰ ਵੀ ਅੰਮ੍ਰਿਤਧਾਰੀ ਹੋਣ ਕਰਕੇ ਪੂਰੇ ਗੁਆਂਢੀ ਮੁਲਕ ਵਿੱਚ ਜਾਣਿਆ ਜਾਂਦਾ ਹੈ। ਮਹਿੰਦਰ ਸਿੰਘ ਨੇ ਕਿਹਾ ਕਿ ਉਹ ਛੇਤੀ ਹੀ ਸ੍ਰੀ ਦਰਬਾਰ ਸਾਹਿਬ ਆ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਗੇ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀਆਂ ਚੋਣਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖ਼ਕਾਨ ਅੱਬਾਸੀ ਤੇ ਨਵਾਜ਼ ਸ਼ਰੀਫ ਦੇ ਭਰਾ ਸ਼ਾਹਬਾਜ਼ ਸ਼ਰੀਫ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਵਿੱਚ ਇਸ ਵਾਰ ਕਾਫੀ ਨਵੇਂ ਤੇ ਨੌਜਵਾਨ ਲੀਡਰ ਚੁਣੇ ਗਏ ਹਨ।
Exit Poll 2024
(Source: Poll of Polls)
ਪਾਕਿਸਤਾਨ 'ਚ ਬਣਿਆ ਗੁਰਸਿੱਖ ਵਿਧਾਇਕ
ਏਬੀਪੀ ਸਾਂਝਾ
Updated at:
27 Jul 2018 06:30 PM (IST)
- - - - - - - - - Advertisement - - - - - - - - -