ਵਾਸ਼ਿੰਗਟਨ: ਅਮਰੀਕਾ ਵਿੱਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਦੋ ਬੱਚਿਆਂ ਸਣੇ ਨੌਂ ਲੋਕਾਂ ਦੀ ਮੌਤ ਹੋ ਗਈ। ਹਾਦਸਾ ਸ਼ਨੀਵਾਰ ਰਾਤ ਦੱਖਣੀ ਡਕੋਟਾ ਵਿੱਚ ਹੋਇਆ। ਜਹਾਜ਼ ਵਿੱਚ 12 ਲੋਕ ਸਵਾਰ ਸੀ। ਤਿੰਨ ਗੰਭੀਰ ਜ਼ਖ਼ਮੀ ਹੋਏ ਹਨ।
ਇਸ ਜਹਾਜ਼ ਨੇ ਚੈਂਬਰਲੇਨ ਤੋਂ ਉਡਾਣ ਭਰੀ ਸੀ। ਸਾਰੇ ਯਾਤਰੀ ਇਡਾਹੋ ਫਾਲਜ਼ ਜਾ ਰਹੇ ਸੀ। ਹਾਦਸੇ ਦੀ ਕਾਰਨ ਬਰਫੀਲਾ ਤੂਫਾਨ ਮੰਨਿਆ ਜਾ ਰਿਹਾ ਹੈ। ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਅਧਿਕਾਰੀ ਪੀਟਰ ਨਡਸਨ ਨੇ ਕਿਹਾ ਕਿ ਬਰਫੀਲੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਹੋਈ ਸੀ।
ਉਨ੍ਹਾਂ ਕਿਹਾ ਕਿ ਐਨਟੀਐਸਬੀ ਜਹਾਜ਼ ਹਾਦਸੇ ਦੀ ਜਾਂਚ ਕਰੇਗਾ। ਇਸ ਵੇਲੇ ਮੌਸਮ ਖਰਾਬ ਹੋਣ ਕਾਰਨ ਘਟਨਾ ਸਥਾਨ 'ਤੇ ਪਹੁੰਚਣ ਵਿੱਚ ਵੀ ਕਾਫੀ ਦਿੱਕਤਾਂ ਆ ਰਹੀਆਂ ਹਨ। ਬਰੂਲ ਕਾਊਂਟੀ ਦੀ ਅਟਾਰਨੀ ਥਰੈਸਾ ਮੌਲ ਰਾਸੌਵ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਦੋ ਬੱਚੇ ਤੇ ਪਾਈਲਟ ਵੀ ਸਵਾਰ ਸੀ।
ਤੂਫਾਨ ਦੀ ਲਪੇਟ 'ਚ ਆਇਆ ਜਹਾਜ਼, ਨੌਂ ਮੌਤਾਂ
ਏਬੀਪੀ ਸਾਂਝਾ
Updated at:
01 Dec 2019 12:42 PM (IST)
ਅਮਰੀਕਾ ਵਿੱਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਦੋ ਬੱਚਿਆਂ ਸਣੇ ਨੌਂ ਲੋਕਾਂ ਦੀ ਮੌਤ ਹੋ ਗਈ। ਹਾਦਸਾ ਸ਼ਨੀਵਾਰ ਰਾਤ ਦੱਖਣੀ ਡਕੋਟਾ ਵਿੱਚ ਹੋਇਆ। ਜਹਾਜ਼ ਵਿੱਚ 12 ਲੋਕ ਸਵਾਰ ਸੀ। ਤਿੰਨ ਗੰਭੀਰ ਜ਼ਖ਼ਮੀ ਹੋਏ ਹਨ।
- - - - - - - - - Advertisement - - - - - - - - -