ਮੈਕਸੀਕੋ ਸਿਟੀ : ਅਮਰੀਕਾ ਦੇ ਮੈਕਸੀਕੋ 'ਚ ਇਕ ਪਾਲਤੂ ਕੁੱਤੇ ਨੇ ਆਪਣੀ ਹੀ ਮਾਲਕਣ ਦੀ 9 ਸਾਲਾ ਲੜਕੀ ਨਾਲ ਰੈਪ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਕੁੱਤੇ ਨੂੰ ਗ੍ਰਿਫਤਾਰ ਕਰ ਲਿਆ ਹੈ। ਮੀਡੀਆ ਰਿਪੋਰਟ ਮੁਤਾਬਕ ਇਹ ਖੌਫਨਾਕ ਵਾਰਦਾਤ ਮੈਕਸੀਕੋ ਸਿਟੀ ਦੇ Tlahuac ਇਲਾਕੇ 'ਚ ਹੋਈ। ਪੀੜਤ ਬੱਚੀ ਦੀ ਮਾਂ ਨੇ ਦੋਸ਼ ਲਾਇਆ ਹੈ ਕਿ ਪਾਲਤੂ ਕੁੱਤੇ ਨੇ ਹੀ ਉਨ੍ਹਾਂ ਦੀ ਬੇਟੀ ਦਾ ਸੋਸ਼ਣ ਕੀਤਾ ਹੈ। ਦੂਜੇ ਪਾਸੇ ਪੁਲਿਸ ਨੂੰ ਸ਼ੱਕ ਹੈ ਕਿ ਮਹਿਲਾ ਆਪਣੇ ਪਤੀ ਨੂੰ ਬਚਾਉਣ ਲਈ ਬੱਚੀ ਦੇ ਰੇਪ ਦਾ ਦੋਸ਼ ਪਾਲਤੂ ਕੁੱਤੇ 'ਤੇ ਲਾ ਰਹੀ ਹੈ। ਜ਼ਿਕਰਯੋਗ ਹੈ ਕਿ ਮਹਿਲਾ ਖੁਦ ਆਪਣੀ ਪੀਤੜ ਬੱਚੀ ਨੂੰ ਲੈ ਕੇ ਪੁਲਿਸ ਸਟੇਸ਼ਨ ਪਹੁੰਚੀ ਤੇ ਸ਼ਿਕਾਇਤ ਦਰਜ ਕਰਵਾਈ ਸੀ।


ਮਾਮਲੇ ਸਬੰਧਿਤ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਾਲਤੂ ਕੁੱਤੇ ਨੂੰ ਅਰੇਸਟ ਕਰ ਲਿਆ ਗਿਆ ਹੈ ਤੇ ਪੀੜਤ ਬੱਚੀ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।


ਹਾਲੇ ਉਸ ਦੀ ਮੈਡੀਕਲ ਰਿਪੋਰਟ ਆਉਣੀ ਬਾਕੀ ਹੈ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਕੇਸ ਨੂੰ ਸੁਲਝਾਉਣ 'ਚ ਮਦਦ ਮਿਲੇਗੀ। ਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਵਾਰਦਾਤ ਸਮੇਂ ਉਨ੍ਹਾਂ ਦੀ ਬੱਚੀ ਨਾਲ ਘਰ 'ਚ ਸਿਰਫ ਉਨ੍ਹਾਂ ਦਾ ਪਾਲਤੂ ਕੁੱਤਾ ਹੀ ਸੀ। ਪਾਲਤੂ ਕੁੱਤੇ ਨੇ ਹੀ ਉਨ੍ਹਾਂ ਦੀ ਬੇਟੀ ਦਾ ਰੇਪ ਕੀਤਾ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਮਹਿਲਾ ਦੇ ਬਿਆਨ 'ਤੇ ਭਰੋਸਾ ਕਰਨਾ ਮੁਸ਼ਕਿਲ ਹੈ। ਪੁਲਿਸ ਨੇ ਕੁੱਤੇ ਤੋਂ ਇਲਾਵਾ ਪੀੜਤ ਬੱਚੀ ਦੇ ਸੌਤੇਲੇ ਪਿਤਾ ਤੇ ਮਹਿਲਾ ਦੇ ਪਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ:  ਸਿੱਧੂ ਮੂਸੇਵਾਲਾ ਖਿਲਾਫ ਮੁਕੱਦਮਿਆਂ 'ਤੇ ਘਿਰੀ ਕਾਂਗਰਸ, ਵਿਰੋਧੀ ਪੁੱਛ ਰਹੇ ਸਵਾਲ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904