ਪਾਕਿਸਤਾਨ 'ਚ ਛਾਇਆ ਸਿੱਖ ਨੌਜਵਾਨ, ਰਿਕਾਰਡ ਕਾਇਮ
ਏਬੀਪੀ ਸਾਂਝਾ | 08 Dec 2018 12:56 PM (IST)
ਡਾ ਮਿਮਪਾਲ ਸਿੰਘ ਜਿਸ ਵਲੋਂ ਅੱਜ ਪੀ ਪੀ ਐਸ ਸੀ ਦਾ ਟੈਸਟ ਪਾਸ ਕੀਤਾ ਹੈ ਫਾਈਲ ਫੋਟੋ।
ਅਟਾਰੀ: ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਬਹੁਤ ਹੀ ਘੱਟ ਵਸੋਂ ਵਜੋਂ ਜਾਣੇ ਜਾਂਦੇ ਸਿੱਖਾਂ ਦਾ ਅੱਜ ਉਸ ਸਮੇਂ ਸਿਰ ਫਖਰ ਨਾਲ ਉੱਚਾ ਹੋ ਗਿਆ ਜਦ ਲਾਹੌਰ ਵਿੱਚ ਇਕਲੌਤੇ ਸਿੱਖ ਨੌਜਵਾਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਟੈਸਟ ਵਿੱਚ ਪਾਸ ਹੋ ਗਿਆ। ਪਾਕਿਸਤਾਨ ਤੋਂ ਜਾਣਕਾਰੀ ਦਿੰਦਿਆਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਇਕਲੌਤੇ ਬੈਂਕ ਮੈਨਜਰ ਮਨਿੰਦਰ ਸਿੰਘ ਨੇ ਦੱਸਿਆ ਕਿ ਡਾ. ਮਿਮਪਾਲ ਸਿੰਘ ਸਰਕਾਰੀ ਹਸਪਤਾਲ ਮਿਊ ਲਾਹੌਰ ਵਿੱਚ ਬੱਚਿਆਂ ਦੇ ਸਪੈਸ਼ਲਿਸਟ ਸੀ। ਉਨ੍ਹਾਂ ਪਿਛਲੇ ਦਿਨੀਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਟੈਸਟ ਦਿੱਤਾ ਸੀ। ਡਾ. ਮਿਮਪਾਲ ਸਿੰਘ ਨੇ ਪਹਿਲਾ ਸਥਾਨ ਹਾਸਲ ਕਰਕੇ ਦੁਨੀਆ ਵਿੱਚ ਵੱਸਦੇ ਸਿੱਖਾਂ ਦਾ ਨਾਮ ਰੋਸ਼ਨ ਕੀਤਾ ਹੈ। ਮਨਿੰਦਰ ਸਿੰਘ ਸ੍ਰੀ ਨਨਕਾਣਾ ਸਾਹਿਬ ਨੇ ਦੱਸਿਆ ਕਿ ਡਾ. ਮਿਮਪਾਲ ਸਿੰਘ ਟੈਸਟ ਪਾਸ ਕਰਨ ਤੋਂ ਬਾਅਦ ਹੁਣ ਪ੍ਰੋਫੈਸਰ ਹੈਲਥ ਐਂਡ ਮੈਡੀਕਲ ਐਜ਼ੂਕੇਸ਼ਨ ਵਿਭਾਗ ਵਿੱਚ ਪਹਿਲੇ ਦਰਜੇ ਦੇ ਅਫ਼ਸਰ ਵਜੋਂ ਡਿਊਟੀ ਨਿਭਾਉਣਗੇ।