America News: ਅਮਰੀਕਾ ਦੇ ਕੈਲੀਫੋਰਨੀਆ ਦੇ ਓਨਟਾਰੀਓ ਤੋਂ ਦਿਲ ਨੂੰ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਵੈਸਟਬਾਊਂਡ 10 ਫ੍ਰੀ ਵੇਅ ‘ਤੇ ਮੰਗਲਵਾਰ ਨੂੰ ਭਿਆਨਕ ਹਾਦਸਾ ਵਾਪਰ ਗਿਆ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਅਤੇ 4 ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

Continues below advertisement

ਰਿਪੋਰਟਾਂ ਅਨੁਸਾਰ, ਇੱਕ ਸੈਮੀ-ਟਰੱਕ ਅਚਾਨਕ ਕੰਟਰੋਲ ਗੁਆ ਬੈਠਾ ਅਤੇ ਇੱਕ ਤੋਂ ਬਾਅਦ ਇੱਕ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਟਰੱਕ ਡਰਾਈਵਰ ਦੀ ਪਛਾਣ ਜਸ਼ਨਪ੍ਰੀਤ ਸਿੰਘ (21) ਵਜੋਂ ਹੋਈ ਹੈ, ਜੋ ਕਿ ਉੱਤਰੀ ਕੈਲੀਫੋਰਨੀਆ ਦੇ ਯੂਬਾ ਸਿਟੀ ਦਾ ਰਹਿਣ ਵਾਲਾ ਹੈ।

Continues below advertisement

ਪੁਲਿਸ ਨੇ ਉਸਨੂੰ ਨਸ਼ੇ ਦੀ ਹਾਲਤ ਵਿੱਚ ਟਰੱਕ ਚਲਾਉਣ ਅਤੇ ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਜਸ਼ਨਪ੍ਰੀਤ ਨਸ਼ੇ ਦੇ ਨਸ਼ੇ ਵਿੱਚ ਗੱਡੀ ਚਲਾ ਰਿਹਾ ਸੀ ਅਤੇ ਟੱਕਰ ਤੋਂ ਪਹਿਲਾਂ ਉਸ ਨੇ ਬ੍ਰੇਕ ਤੱਕ ਨਹੀਂ ਲਾਈ।

ਇਹ ਘਟਨਾ ਉਸ ਦੇ ਟਰੱਕ ਦੇ ਡੈਸ਼ਕੈਮ 'ਚ ਕੈਦ ਹੋ ਗਈ, ਜਿਸ ਵਿੱਚ ਉਸ ਦਾ ਫਰੇਟਲਾਈਨਰ ਟਰੱਕ ਇੱਕ SUV ਨਾਲ ਟਕਰਾਉਣ ਤੋਂ ਬਾਅਦ ਕਈ ਵਾਹਨਾਂ ਨੂੰ ਦਰੜਦਾ ਹੋਇਆ ਦਿਖਾਈ ਦੇ ਰਿਹਾ ਹੈ। ਹਾਦਸੇ ਕਾਰਨ ਹਾਈਵੇਅ 'ਤੇ ਹਫੜਾ-ਦਫੜੀ ਮਚ ਗਈ ਅਤੇ ਵਾਹਨਾਂ ਦੀ ਲੰਬੀ ਕਤਾਰ ਲੱਗ ਗਈ। ਮ੍ਰਿਤਕਾਂ ਵਿੱਚੋਂ ਇੱਕ 54 ਸਾਲਾ ਅਪਲੈਂਡ ਦਾ ਨਿਵਾਸੀ ਦੱਸਿਆ ਜਾ ਰਿਹਾ ਹੈ, ਜਦੋਂ ਕਿ ਬਾਕੀ ਦੋ ਪੀੜਤਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਕਿਉਂਕਿ ਉਹ ਹਾਦਸੇ ਵਿੱਚ ਬੁਰੀ ਤਰ੍ਹਾਂ ਸੜ ਗਏ ਸਨ। ਸੂਤਰਾਂ ਅਨੁਸਾਰ, ਜਸ਼ਨਪ੍ਰੀਤ ਸਿੰਘ ਇੱਕ ਭਾਰਤੀ ਨਾਗਰਿਕ ਹੈ ਜੋ 2022 ਵਿੱਚ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਗਿਆ ਸੀ।