ਕਾਬੁਲ: ਅਫ਼ਗ਼ਾਨਿਸਤਾਨ 'ਚ ਬਦਖ਼ਸ਼ਾਂ ਸੂਬੇ ਦੇ ਕੋਹਿਸਤਾਨ ਜ਼ਿਲ੍ਹੇ 'ਚ ਸੋਨੇ ਦੀ ਖਾਣ 'ਚ ਢਿੱਗਾਂ ਡਿੱਗਣ ਕਾਰਨ 30 ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਕੋਹਿਸਤਾਨ ਜ਼ਿਲ੍ਹੇ ਦੇ ਰਾਜਪਾਲ ਮੁਹੰਮਦ ਰੁਸਤਮ ਰਾਘੀ ਮੁਤਾਬਕ ਹਾਦਸਾ ਸਵੇਰ ਕਰੀਬ 11 ਵਜੇ ਵਾਪਰਿਆ।


ਦਰਅਸਲ, ਕੁਝ ਪਿੰਡ ਵਾਲਿਆਂ ਨੇ ਸੋਨੇ ਦੀ ਤਲਾਸ਼ 'ਚ ਨਦੀ ਦੇ ਤਲ ਤੋਂ 60 ਮੀਟਰ ਯਾਨੀ ਕਿ 200 ਫੁੱਟ ਡੂੰਘੀ ਖੁਦਾਈ ਕਰ ਦਿੱਤੀ। ਇਸ ਦੌਰਾਨ ਦੀਵਾਰ ਢਹਿ ਗਈ ਤੇ ਸਾਰੇ ਲੋਕ ਹੇਠਾਂ ਦੱਬੇ ਗਏ। ਜਾਣਕਾਰੀ ਮੁਤਾਬਕ ਖੱਡਾ ਪੁੱਟਣ ਵਾਲੇ ਲੋਕ ਪੇਸ਼ੇਵਰ ਨਹੀਂ ਸਨ। ਸਰਕਾਰ ਦਾ ਇਨ੍ਹਾਂ 'ਤੇ ਕੇਈ ਕੰਟਰੋਲ ਨਹੀਂ ਹੈ।

ਬਦਖਸ਼ਾਂ ਅਫ਼ਗਾਨਿਸਤਾਨ ਦੇ ਸਰਹੱਦੀ ਇਲਾਕਿਆਂ ਚੋਂ ਹੈ ਜਿੱਥੇ ਤਜ਼ਾਕਿਸਤਾਨ, ਚੀਨ ਤੇ ਪਾਕਿਸਤਾਨ ਦੀਆਂ ਹੱਦਾਂ ਲੱਗਦੀਆਂ ਹਨ। ਇੱਥੇ ਖਾਣਾਂ ਧੱਸਣ ਦੀਆਂ ਘਟਨਾਵਾਂ ਆਮ ਵਾਪਰਦੀਆਂ ਹਨ।