Afghanistan Earthquake: ਅਫਗਾਨਿਸਤਾਨ 'ਚ ਬੁੱਧਵਾਰ ਨੂੰ ਆਏ ਭੂਚਾਲ ਦੇ ਜ਼ਬਰਦਸਤ ਝਟਕਿਆਂ ਕਾਰਨ ਕਰੀਬ 250 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਰਾਇਟਰਜ਼ ਮੁਤਾਬਕ ਆਫਤ ਪ੍ਰਬੰਧਨ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਦੇ ਪੂਰਬੀ ਹਿੱਸੇ 'ਚ 6.1 ਤੀਬਰਤਾ ਨਾਲ ਆਏ ਭੂਚਾਲ ਕਾਰਨ 130 ਲੋਕਾਂ ਦੀ ਜਾਨ ਚਲੀ ਗਈ ਹੈ।
ਬੀਬੀਸੀ ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਢਾਈ ਸੌ ਤੋਂ ਵੱਧ ਹੋ ਸਕਦੀ ਹੈ, ਜਦੋਂਕਿ ਡੇਢ ਸੌ ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਭੂਚਾਲ ਦੱਖਣ-ਪੂਰਬੀ ਸ਼ਹਿਰ ਖੋਸਤ ਤੋਂ ਲਗਪਗ 44 ਕਿਲੋਮੀਟਰ (27 ਮੀਲ) ਦੂਰ ਆਇਆ।
ਰਾਈਟਰਜ਼ ਨੇ ਯੂਰਪੀਅਨ ਮੈਡੀਟੇਰੀਅਨ ਸਿਸਮੌਲੋਜੀਕਲ ਸੈਂਟਰ ਦੇ ਹਵਾਲੇ ਨਾਲ ਕਿਹਾ ਕਿ ਭੂਚਾਲ ਦੇ ਝਟਕੇ 500 ਕਿਲੋਮੀਟਰ ਦੂਰ ਤੱਕ ਪਾਕਿਸਤਾਨ ਤੇ ਭਾਰਤ ਵਿੱਚ ਮਹਿਸੂਸ ਕੀਤੇ ਗਏ।