Afghanistan Kabul suicide bombers: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸਿਖਲਾਈ ਕੇਂਦਰ ਅਤੇ ਸਕੂਲ ਦੇ ਨੇੜੇ ਧਮਾਕਾ ਹੋਇਆ ਹੈ। ਇਹ ਹਮਲਾ ਸ਼ੀਆ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹੈ। ਇਹ ਧਮਾਕਾ ਕਾਬੁਲ ਦੇ ਦਸ਼ਤ-ਏ-ਬਰਚੀ ਇਲਾਕੇ 'ਚ ਹੋਇਆ। ਸੂਤਰਾਂ ਦਾ ਕਹਿਣਾ ਹੈ ਕਿ ਤਿੰਨ ਤੋਂ ਪੰਜ ਆਤਮਘਾਤੀ ਹਮਲਾਵਰਾਂ ਨੇ ਅਬਦੁਰ ਰਹੀਮ ਸ਼ਾਹਿਦ ਹਾਈ ਸਕੂਲ 'ਤੇ ਹਮਲਾ ਕੀਤਾ। ਇਨ੍ਹਾਂ ਚੋਂ ਦੋ ਨੇ ਬੰਬ ਧਮਾਕੇ ਕੀਤੇ ਹਨ। ਜਦੋਂ ਧਮਾਕਾ ਹੋਇਆ ਤਾਂ ਕਈ ਵਿਦਿਆਰਥੀ ਕਲਾਸ ਦੇ ਅੰਦਰ ਸੀ।


ਗਵਾਹਾਂ ਨੇ ਦੱਸਿਆ ਕਿ ਧਮਾਕਾ ਕਾਬੁਲ ਦੇ ਪੱਛਮ ਵਿਚ ਮੁਮਤਾਜ਼ ਟ੍ਰੇਨਿੰਗ ਸੈਂਟਰ ਦੇ ਨੇੜੇ ਹੋਇਆ। ਹਮਲੇ 'ਚ ਘੱਟੋ-ਘੱਟ ਪੰਜ ਲੋਕ ਜ਼ਖਮੀ ਹੋ ਗਏ। ਗ੍ਰਹਿ ਮੰਤਰਾਲੇ ਨੇ ਅਬਦੁਰ ਰਹੀਮ ਸ਼ਾਹਿਦ ਹਾਈ ਸਕੂਲ ਨੇੜੇ ਹੋਏ ਧਮਾਕੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।


ਗਵਾਹਾਂ ਨੇ ਮੀਡੀਆ ਨੂੰ ਦੱਸਿਆ ਕਿ ਧਮਾਕਿਆਂ ਵਿੱਚ ਅੱਠ ਵਿਦਿਆਰਥੀ ਮਾਰੇ ਗਏ। ਇਸ ਦੇ ਨਾਲ ਹੀ ਕਾਬੁਲ ਪੁਲਿਸ ਦਾ ਕਹਿਣਾ ਹੈ ਕਿ ਧਮਾਕੇ ਅਬਦੁਲ ਰਹੀਮ ਸ਼ਾਹਿਦ ਹਾਈ ਸਕੂਲ ਵਿੱਚ ਹੋਏ ਅਤੇ ਸਾਡੇ ਸ਼ੀਆ ਭਰਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ।


ਪੁਲਿਸ ਬੁਲਾਰੇ ਨੇ ਕੀ ਕਿਹਾ ?


ਕਾਬੁਲ ਪੁਲਿਸ ਦੇ ਬੁਲਾਰੇ ਖਾਲਿਦ ਜ਼ਦਰਾਨ ਨੇ ਤਿੰਨ ਧਮਾਕਿਆਂ ਦੀ ਪੁਸ਼ਟੀ ਕੀਤੀ, ਪਰ ਜਾਇਦਾਦ ਨੂੰ ਹੋਏ ਨੁਕਸਾਨ ਅਤੇ ਧਮਾਕੇ ਬਾਰੇ ਹੋਰ ਵੇਰਵੇ ਸਾਂਝੇ ਨਹੀਂ ਕੀਤੇ। ਇੱਕ ਅਫਗਾਨ ਪੱਤਰਕਾਰ ਮੁਤਾਬਕ ਕਾਬੁਲ ਦੇ ਇੱਕ ਸਕੂਲ ਵਿੱਚ ਆਤਮਘਾਤੀ ਹਮਲਾਵਰ ਨੇ ਹਮਲਾ ਕੀਤਾ। ਜਿਸ ਇਲਾਕੇ ਵਿੱਚ ਇਹ ਘਟਨਾ ਵਾਪਰੀ ਉਹ ਸ਼ੀਆ ਬਹੁਲਤਾ ਵਾਲਾ ਇਲਾਕਾ ਹੈ। ਇਹ ਧਮਾਕਾ ਅਬਦੁਰ ਰਹੀਮ ਸ਼ਹੀਦ ਸਕੂਲ ਦੇ ਮੁੱਖ ਨਿਕਾਸ ਵਿੱਚ ਹੋਇਆ ਜਿੱਥੇ ਵਿਦਿਆਰਥੀ ਸੀ, ਇੱਕ ਅਧਿਆਪਕ ਨੇ ਦੱਸਿਆ ਕਿ ਵੱਡੇ ਜਾਨੀ ਨੁਕਸਾਨ ਦਾ ਡਰ ਹੈ।


ਇਹ ਵੀ ਪੜ੍ਹੋ: BREAKING News: ਬਗੈਰ ਮਨਜ਼ੂਰੀ ਉੱਤਰਿਆ ਦਿਲਜੀਤ ਦੋਸਾਂਝ ਦਾ ਚੌਪਰ, ਹੁਕਮਾਂ ਦੀ ਉਲੰਘਣਾ 'ਤੇ ਪਾਈਲਟ 'ਤੇ ਕੇਸ ਦਰਜ