ਨਵੀਂ ਦਿੱਲੀ: ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਹੁਣ ਉਨ੍ਹਾਂ ਦਾ ਦੇਸ਼ ਦੇ ਖਣਿਜ ਪਦਾਰਥਾਂ 'ਤੇ ਵੀ ਕੰਟਰੋਲ ਹੋਵੇਗਾ। ਅਫਗਾਨਿਸਤਾਨ ਵਿੱਚ ਬਹੁਤ ਸਾਰੀਆਂ ਕਿਸਮਾਂ ਦੇ ਖਣਿਜ ਹਨ, ਜਿਨ੍ਹਾਂ ਦੀ ਕੀਮਤ ਲਗਪਗ 1 ਟ੍ਰਿਲੀਅਨ ਡਾਲਰ ਹੈ। ਇਸ ਵਿੱਚ ਕੁਝ ਖਣਿਜ ਪਦਾਰਥ ਅਜਿਹੇ ਵੀ ਹਨ, ਜੋ ਨਵਿਆਉਣਯੋਗ ਊਰਜਾ ਦੀ ਵਿਸ਼ਵ ਦੀ ਵੱਡੀ ਜ਼ਰੂਰਤ ਨੂੰ ਪੂਰਾ ਕਰ ਸਕਦੇ ਹਨ, ਪਰ ਅਫਗਾਨਿਸਤਾਨ ਨੇ ਆਪਣੇ ਵਿਸ਼ਾਲ ਖਣਿਜ ਭੰਡਾਰ ਲੱਭਣ ਲਈ ਲੰਮੇ ਸੰਘਰਸ਼ ਕੀਤੇ ਹਨ। ਤਾਲਿਬਾਨ 20 ਸਾਲਾਂ ਬਾਅਦ ਸੱਤਾ ਵਿੱਚ ਵਾਪਸੀ ਕਰ ਰਿਹਾ ਹੈ ਅਤੇ ਉਸ ਕੋਲ ਵਿੱਤੀ ਸਰੋਤ ਸੀਮਤ ਹਨ। ਅਫਗਾਨਿਸਤਾਨ ਵਿੱਚ ਬੇਅੰਤ ਯੁੱਧਾਂ ਅਤੇ ਕਮਜ਼ੋਰ ਬੁਨਿਆਦੀ ਢਾਂਚੇ ਨੇ ਦੇਸ਼ ਨੂੰ ਧਾਤ ਕੱਢਣ ਤੋਂ ਰੋਕਿਆ ਹੈ ਪਰ ਉਹੀ ਖਣਿਜ ਉਸ ਦੀ ਆਰਥਿਕ ਕਿਸਮਤ ਬਦਲ ਸਕਦੇ ਹਨ। ਯੂਐਸ ਜੀਓਲੌਜੀਕਲ ਸਰਵੇ (ਯੂਐਸਜੀਐਸ) ਦੀ ਜਨਵਰੀ ਦੀ ਰਿਪੋਰਟ ਅਨੁਸਾਰ, ਖਣਿਜਾਂ ਵਿੱਚ ਬਾਕਸਾਈਟ, ਤਾਂਬਾ, ਲੋਹਾ ਧਾਤ, ਲਿਥੀਅਮ ਆਦਿ ਸ਼ਾਮਲ ਹਨ। ਬਿਜਲੀ ਦੀਆਂ ਤਾਰਾਂ ਬਣਾਉਣ ਲਈ ਤਾਂਬਾ ਲੋੜੀਂਦਾ ਹੁੰਦਾ ਹੈ। ਇਸ ਸਾਲ ਇਸ ਦੀ ਕੀਮਤ ਵਧ ਕੇ 10,000 ਡਾਲਰ ਪ੍ਰਤੀ ਟਨ ਤੋਂ ਵੱਧ ਹੋ ਗਈ ਹੈ। ਲਿਥੀਅਮ ਦੇ ਵੱਡੇ ਭੰਡਾਰਇਲੈਕਟ੍ਰਿਕ ਕਾਰ ਬੈਟਰੀਆਂ, ਸੋਲਰ ਪੈਨਲਾਂ ਤੇ ਵਿੰਡ ਫਾਰਮ ਬਣਾਉਣ ਲਈ ਲਿਥੀਅਮ ਇੱਕ ਮਹੱਤਵਪੂਰਨ ਤੱਤ ਹੈ। ਅੰਤਰਰਾਸ਼ਟਰੀ ਊਰਜਾ ਏਜੰਸੀ ਅਨੁਸਾਰ, ਵਿਸ਼ਵ ਵਿੱਚ ਲਿਥੀਅਮ ਦੀ ਮੰਗ 2040 ਤੱਕ 40 ਗੁਣਾ ਵਧਣ ਦੀ ਉਮੀਦ ਹੈ। "ਦਿ ਰੇਅਰ ਮੈਟਲਜ਼ ਵਾਰ" ਕਿਤਾਬ ਦੇ ਲੇਖਕ ਗਿਲੌਮ ਪੀਟਰਨ ਅਨੁਸਾਰ, ਅਫਗਾਨਿਸਤਾਨ "ਲਿਥੀਅਮ ਦੇ ਵਿਸ਼ਾਲ ਭੰਡਾਰ 'ਤੇ ਬੈਠਾ ਹੈ ਜਿਸ ਦਾ ਅੱਜ ਤੱਕ ਕੋਈ ਲਾਹਾ ਨਹੀਂ ਲਿਆ ਗਿਆ।" ਕੁਝ ਖਣਿਜਾਂ ਦੀ ਪੁਟਾਈਅਫਗਾਨਿਸਤਾਨ ਵਿੱਚ ਨਿਓਡੀਮੀਅਮ, ਪ੍ਰੈਸੋਡੀਅਮ ਅਤੇ ਡਿਸਪ੍ਰੋਸੀਅਮ ਦੁਰਲੱਭ ਧਾਤਾਂ ਵੀ ਹਨ ਜੋ ਸਾਫ਼ ਊਰਜਾ ਖੇਤਰ ਵਿੱਚ ਵਰਤੀਆਂ ਜਾਂਦੀਆਂ ਹਨ। ਯੂਐਸਜੀਐਸ ਨੇ ਅਫਗਾਨਿਸਤਾਨ ਦੀ ਖਣਿਜ ਦੌਲਤ ਦਾ ਅਨੁਮਾਨ 1 ਟ੍ਰਿਲੀਅਨ ਡਾਲਰ ਰੱਖਿਆ ਹੈ, ਭਾਵੇਂ ਅਫਗਾਨ ਅਧਿਕਾਰੀਆਂ ਨੇ ਇਸ ਨੂੰ ਤਿੰਨ ਗੁਣਾ ਦੱਸਿਆ ਹੈ। ਅਫ਼ਗ਼ਾਨਿਸਤਾਨ ਹੁਣ ਪੰਨਾ ਤੇ ਮਾਣਿਕ ਜਿਹੇ ਕੀਮਤੀ ਪੱਥਰਾਂ ਦੇ ਨਾਲ-ਨਾਲ ਅਰਧ-ਕੀਮਤੀ ਟੂਮਲਾਈਨ ਤੇ ਲੈਪਿਸ ਲਾਜੁਲੀ ਦੀ ਪੁਟਾਈ ਕਰ ਰਿਹਾ ਹੈ ਪਰ ਇਸ ਦਾ ਵਪਾਰ ਪਾਕਿਸਤਾਨ ’ਚ ਨਾਜਾਇਜ਼ਤ ਤਸਕਰੀ ਨਾਲ ਹੁੰਦਾ ਹੈ। ਇਸ ਤੋਂ ਇਲਾਵਾ ਇੱਥੇ ਸੰਗਮਰਮਰ, ਕੋਲ਼ਾ ਤੇ ਲੋਹੇ ਦੀ ਵੀ ਖਾਣਾਂ ਹਨ। ਅਫਗਾਨਿਸਤਾਨ ਵਿੱਚ ਚੀਨੀ ਨਿਵੇਸ਼ਤਾਲਿਬਾਨ ਦੇ ਕਬਜ਼ੇ ਕਾਰਨ ਵਿਦੇਸ਼ੀ ਨਿਵੇਸ਼ਕ ਰੁਕ ਸਕਦੇ ਹਨ। ਪਰ ਚੀਨ ਉਨ੍ਹਾਂ ਨਾਲ ਵਪਾਰ ਕਰਨ ਲਈ ਤਿਆਰ ਹੈ। ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਵਾਲੇ ਚੀਨ ਨੇ ਕਿਹਾ ਹੈ ਕਿ ਉਹ ਤਾਲਿਬਾਨ ਦੇ ਕਾਬੁਲ ਵਿੱਚ ਦਾਖਲ ਹੋਣ ਤੋਂ ਬਾਅਦ ਅਫਗਾਨਿਸਤਾਨ ਦੇ ਨਾਲ "ਦੋਸਤਾਨਾ ਅਤੇ ਤਾਲਮੇਲ ਵਾਲੇ" ਸੰਬੰਧ ਕਾਇਮ ਰੱਖਣ ਲਈ ਤਿਆਰ ਹੈ। ਸਰਕਾਰੀ ਮਲਕੀਅਤ ਵਾਲੀ ਚਾਈਨਾ ਮੈਟਲਰਜੀਕਲ ਗਰੁੱਪ ਕਾਰਪੋਰੇਸ਼ਨ ਨੇ 2007 ਵਿੱਚ ਤਾਂਬੇ ਦੀਆਂ ਧਾਤਾਂ ਨੂੰ 30 ਸਾਲ ਦੀ ਲੀਜ਼ ਅਤੇ 11.5 ਮਿਲੀਅਨ ਟਨ ਧਾਤ ਕੱਢਣ ਦੇ ਅਧਿਕਾਰ ਪ੍ਰਾਪਤ ਕੀਤੇ ਸਨ। ਦੁਨੀਆ ਦੇ ਦੂਜੇ ਸਭ ਤੋਂ ਵੱਡੇ ਤਾਂਬੇ ਦੇ ਭੰਡਾਰਾਂ ਨੂੰ ਕੱਢਣ ਦਾ ਪ੍ਰੋਜੈਕਟ ਅਜੇ "ਸੁਰੱਖਿਆ ਕਾਰਨਾਂ ਕਰਕੇ" ਸ਼ੁਰੂ ਨਹੀਂ ਹੋਇਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :