ਯੂਰਪ ਦੇ ਹਵਾਈ ਅੱਡਿਆਂ 'ਤੇ ਸ਼ਨੀਵਾਰ (20 ਸਤੰਬਰ, 2025) ਨੂੰ ਵੱਡਾ ਸਾਇਬਰ ਹਮਲਾ ਹੋਇਆ। ਇਸ ਹਮਲੇ ਦੇ ਕਾਰਨ ਏਅਰ ਇੰਡੀਆ ਨੇ ਯਾਤਰੀਆਂ ਲਈ ਇੱਕ ਟ੍ਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਇਹ ਸਾਇਬਰ ਹਮਲਾ ਯੂਰਪ ਦੇ ਕਈ ਮੁੱਖ ਹਵਾਈ ਅੱਡਿਆਂ, ਜਿਵੇਂ ਕਿ ਲੰਡਨ ਦਾ ਹੀਥਰੋ ਏਅਰਪੋਰਟ, ਉੱਤੇ ਹੋਇਆ ਹੈ। ਇਸ ਹਮਲੇ ਨੇ ਹਵਾਈ ਅੱਡਿਆਂ ਦੇ ਚੈਕ-ਇਨ ਅਤੇ ਬੋਰਡਿੰਗ ਸਿਸਟਮ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਏਅਰ ਇੰਡੀਆ ਨੇ ਆਪਣੀ ਸਲਾਹ ਵਿੱਚ ਕਿਹਾ ਹੈ ਕਿ ਇਹ ਮੁਸ਼ਕਲ ਉਸਦੇ ਥਰਡ-ਪਾਰਟੀ ਸਰਵਿਸ ਪ੍ਰੋਵਾਈਡਰ, ਕੋਲਿੰਸ ਏਅਰੋਸਪੇਸ, ਉੱਤੇ ਹੋਏ ਹਮਲੇ ਕਾਰਨ ਹੈ। ਚੈਕ-ਇਨ ਪ੍ਰਕਿਰਿਆ ਵਿੱਚ ਦੇਰੀ ਹੋ ਸਕਦੀ ਹੈ, ਪਰ ਕੰਪਨੀ ਨੇ ਇਹ ਭਰੋਸਾ ਦਿੱਤਾ ਹੈ ਕਿ ਉਸਦੀ ਗਰਾਊਂਡ ਟੀਮ ਲੰਡਨ ਵਿੱਚ ਲਗਾਤਾਰ ਕੰਮ ਕਰ ਰਹੀ ਹੈ ਤਾਂ ਜੋ ਯਾਤਰੀਆਂ ਨੂੰ ਘੱਟੋ-ਘੱਟ ਅਸੁਵਿਧਾ ਹੋਵੇ।

Continues below advertisement

ਏਅਰਲਾਈਨ ਨੇ ਐਕਸ ਪਲੈਟਫਾਰਮ 'ਤੇ ਜਾਰੀ ਕੀਤਾ ਅਪਡੇਟ

ਏਅਰ ਇੰਡੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਅਪਡੇਟ ਜਾਰੀ ਕਰਦਿਆਂ ਕਿਹਾ, ‘ਹੀਥਰੋ 'ਤੇ ਇੱਕ ਥਰਡ-ਪਾਰਟੀ ਯਾਤਰੀ ਸਿਸਟਮ ਵਿੱਚ ਆਈ ਸਮੱਸਿਆ ਕਾਰਨ ਚੈੱਕ-ਇਨ ਪ੍ਰਕਿਰਿਆ ਵਿੱਚ ਦੇਰੀ ਹੋ ਸਕਦੀ ਹੈ। ਸਾਡੀ ਗਰਾਊਂਡ ਟੀਮ ਲੰਡਨ ਵਿੱਚ ਯਾਤਰੀਆਂ ਨੂੰ ਅਸੁਵਿਧਾ ਤੋਂ ਬਚਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਅੱਜ ਲੰਡਨ ਤੋਂ ਸਾਡੇ ਨਾਲ ਸਫਰ ਕਰਨ ਵਾਲੇ ਯਾਤਰੀ ਕਿਰਪਾ ਕਰਕੇ ਹਵਾਈ ਅੱਡੇ 'ਤੇ ਪਹੁੰਚਣ ਤੋਂ ਪਹਿਲਾਂ ਵੈੱਬ ਚੈੱਕ-ਇਨ ਕਰ ਲੈਣ, ਤਾਂ ਜੋ ਉਨ੍ਹਾਂ ਨੂੰ ਅੱਗੇ ਕੋਈ ਪਰੇਸ਼ਾਨੀ ਨਾ ਹੋਵੇ ਅਤੇ ਸੁਖਾਲਾ ਅਨੁਭਵ ਮਿਲ ਸਕੇ।’

Continues below advertisement

 

 

 

ਸਾਇਬਰ ਹਮਲੇ ਤੋਂ ਬਾਅਦ ਯੂਰਪ ਦੇ ਹਵਾਈ ਅੱਡਿਆਂ 'ਤੇ ਉਡਾਣਾਂ ਪ੍ਰਭਾਵਿਤ

ਐਡਵਾਈਜ਼ਰੀ ਵਿੱਚ ਕਿਹਾ ਗਿਆ, ‘ਇੱਕ ਸਾਈਬਰ ਹਮਲੇ ਤੋਂ ਬਾਅਦ ਬ੍ਰਸੇਲਜ਼, ਲੰਡਨ ਹੀਥਰੋ ਅਤੇ ਬਰਲਿਨ ਸਮੇਤ ਯੂਰਪ ਦੇ ਕਈ ਪ੍ਰਮੁੱਖ ਹਵਾਈ ਅੱਡਿਆਂ 'ਤੇ ਉਡਾਣਾਂ ਵਿੱਚ ਦੇਰੀ ਅਤੇ ਰੱਦ ਹੋਣ ਦੀ ਸਥਿਤੀ ਪੈਦਾ ਹੋ ਗਈ। ਇਹ ਹਮਲਾ ਕਾਲਿਨਜ਼ ਏਅਰੋਸਪੇਸ 'ਤੇ ਹੋਇਆ, ਜੋ ਕਈ ਹਵਾਈ ਅੱਡਿਆਂ ਲਈ ਚੈੱਕ-ਇਨ ਅਤੇ ਬੋਰਡਿੰਗ ਸਿਸਟਮ ਮੁਹੱਈਆ ਕਰਵਾਉਂਦੀ ਹੈ। ਬ੍ਰਸੇਲਜ਼ ਏਅਰਪੋਰਟ ਨੇ ਬਿਆਨ ਜਾਰੀ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸ਼ੁੱਕਰਵਾਰ (19 ਸਤੰਬਰ, 2025) ਨੂੰ ਦੇਰ ਰਾਤ ਹੋਏ ਹਮਲੇ ਕਾਰਨ ਉਸ ਦੇ ਆਟੋਮੈਟਿਕ ਸਿਸਟਮ ਬੰਦ ਹੋ ਗਏ ਅਤੇ ਸਿਰਫ ਮੈਨੂਅਲ ਚੈੱਕ-ਇਨ ਅਤੇ ਬੋਰਡਿੰਗ ਸੰਭਵ ਹੋ ਸਕਿਆ।