Ukraine Crisis: ਯੂਕਰੇਨ ਸੰਕਟ ਵਿਚਕਾਰ, ਏਅਰ ਇੰਡੀਆ ਭਾਰਤ ਅਤੇ ਯੂਕਰੇਨ ਵਿਚਕਾਰ ਤਿੰਨ ਉਡਾਣਾਂ ਦਾ ਸੰਚਾਲਨ ਕਰੇਗੀ। ਏਅਰ ਇੰਡੀਆ 22, 24 ਅਤੇ 26 ਫਰਵਰੀ 2022 ਨੂੰ ਭਾਰਤ-ਯੂਕਰੇਨ (ਬੋਰਿਸਪਿਲ ਇੰਟਰਨੈਸ਼ਨਲ ਏਅਰਪੋਰਟ) ਵਿਚਕਾਰ 3 ਉਡਾਣਾਂ ਦਾ ਸੰਚਾਲਨ ਕਰੇਗੀ। ਇਨ੍ਹਾਂ ਉਡਾਣਾਂ ਲਈ ਬੁਕਿੰਗ ਖੁੱਲ੍ਹੀ ਹੈ ਅਤੇ ਇਹ ਏਅਰ ਇੰਡੀਆ ਦੇ ਬੁਕਿੰਗ ਦਫ਼ਤਰਾਂ, ਵੈੱਬਸਾਈਟ, ਕਾਲ ਸੈਂਟਰਾਂ ਅਤੇ ਅਧਿਕਾਰਤ ਟਰੈਵਲ ਏਜੰਟਾਂ ਰਾਹੀਂ ਕੀਤੀ ਜਾ ਸਕਦੀ ਹੈ।
ਹਾਲਾਂਕਿ ਹੁਣ ਤੱਕ ਭਾਰਤ ਸਰਕਾਰ ਨੇ ਯੂਕਰੇਨ ਵਿੱਚ ਰਹਿ ਰਹੇ ਭਾਰਤੀਆਂ ਨੂੰ ਵਾਪਸ ਬੁਲਾਉਣ ਬਾਰੇ ਕੋਈ ਐਲਾਨ ਨਹੀਂ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ (Foreign Ministry Spokesman) ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਯੂਕਰੇਨ-ਰੂਸ ਸਰਹੱਦ 'ਤੇ ਅਸਲ ਵਿੱਚ ਕੀ ਹੋ ਰਿਹਾ ਹੈ, ਇਸ ਬਾਰੇ ਅਸੀਂ ਕੁਝ ਵੀ ਠੋਸ ਨਹੀਂ ਕਹਿ ਸਕਦੇ। ਜਿੱਥੋਂ ਤੱਕ ਸਥਿਤੀ ਦੀ ਗੰਭੀਰਤਾ ਦਾ ਸਬੰਧ ਹੈ, ਇਹ ਸਪੱਸ਼ਟ ਹੈ ਕਿ ਜਦੋਂ ਵੀ ਅਸੀਂ ਕੋਈ ਸਲਾਹ ਜਾਰੀ ਕਰਦੇ ਹਾਂ, ਇਹ ਮੁਲਾਂਕਣ ਤੋਂ ਬਾਅਦ ਹੀ ਹੁੰਦਾ ਹੈ। ਹਾਲਾਂਕਿ, ਅਜੇ ਤੱਕ ਲੋਕਾਂ ਨੂੰ ਕੱਢਣ ਦਾ ਕੋਈ ਫੈਸਲਾ ਨਹੀਂ ਲਿਆ ਗਿਆ ਹੈ।"
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, ''ਅਸੀਂ ਯੂਕਰੇਨ ਦੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ। ਹੈਲਪਲਾਈਨ ਸ਼ੁਰੂ ਕੀਤੀ ਗਈ ਹੈ ਅਤੇ ਕੀਵ ਅਤੇ ਦਿੱਲੀ ਵਿੱਚ ਕੰਟਰੋਲ ਸਥਾਪਤ ਕੀਤੇ ਗਏ ਹਨ। ਦੂਤਾਵਾਸ ਆਮ ਵਾਂਗ ਕੰਮ ਕਰ ਰਿਹਾ ਹੈ।" ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਦੂਤਾਵਾਸ ਵਿਦਿਆਰਥੀਆਂ ਦੇ ਸੰਪਰਕ ਵਿੱਚ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਦੀ ਸਥਿਤੀ ਸਪੱਸ਼ਟ ਹੈ, ਅਸੀਂ ਤਣਾਅ ਨੂੰ ਤੁਰੰਤ ਘੱਟ ਕਰਨ ਦੇ ਪੱਖ 'ਚ ਹਾਂ ਅਤੇ ਕੂਟਨੀਤਕ ਗੱਲਬਾਤ ਰਾਹੀਂ ਹੱਲ ਕੱਢਣ ਦੇ ਪੱਖ 'ਚ ਹਾਂ।
ਜ਼ਿਕਰਯੋਗ ਹੈ ਕਿ ਰੂਸ ਨੇ ਯੂਕਰੇਨ ਨਾਲ ਲੱਗਦੀ ਸਰਹੱਦ 'ਤੇ ਕਰੀਬ ਇਕ ਲੱਖ ਸੈਨਿਕ ਤਾਇਨਾਤ ਕੀਤੇ ਹਨ ਅਤੇ ਜਲ ਸੈਨਾ ਅਭਿਆਸ ਲਈ ਕਾਲੇ ਸਾਗਰ 'ਚ ਜੰਗੀ ਬੇੜੇ ਭੇਜ ਰਹੇ ਹਨ। ਇਸ ਕਾਰਨ ਨੋਟੋ ਦੇਸ਼ਾਂ ਨੂੰ ਡਰ ਹੈ ਕਿ ਰੂਸ ਯੂਕਰੇਨ 'ਤੇ ਹਮਲਾ ਕਰ ਸਕਦਾ ਹੈ। ਹਾਲਾਂਕਿ ਰੂਸ ਨੇ ਯੂਕਰੇਨ 'ਤੇ ਹਮਲਾ ਕਰਨ ਦੀ ਯੋਜਨਾ ਤੋਂ ਇਨਕਾਰ ਕੀਤਾ ਹੈ।
ਇਹ ਵੀ ਪੜ੍ਹੋ: Ukraine Amazing Facts: ਸਭ ਤੋਂ ਖੂਬਸੂਰਤ ਕੁੜੀਆਂ ਦਾ ਦੇਸ਼ ਯੂਕ੍ਰੇਨ, ਜਾਣੋ ਜੰਗ 'ਚ ਘਿਰੇ ਮੁਲਕ ਬਾਰੇ ਦਿਲਚਸਪ ਗੱਲਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904