Airspace Breach: ਅਮਰੀਕਾ 'ਚ ਹਵਾਈ ਖੇਤਰ ਦੇ ਉਲੰਘਣੇ ਦਾ ਮਾਮਲਾ ਸਾਹਮਣੇ ਆਇਆ ਹੈ। ਰਾਸ਼ਟਰਪਤੀ ਟਰੰਪ ਦੇ ਫਲੋਰੀਡਾ ਸਥਿਤ ਰਿਸੋਰਟ ਦੇ ਉਪਰੋਂ ਸ਼ਨੀਵਾਰ ਨੂੰ ਤਿੰਨ ਏਅਰਕ੍ਰਾਫਟ ਗੁਜਰੇ, ਜਿਸ ਤੋਂ ਬਾਅਦ ਤੁਰੰਤ F-16 ਫਾਈਟਰ ਜੈੱਟ ਭੇਜੇ ਗਏ। ਫਾਈਟਰ ਜੈੱਟਸ ਨੇ ਫਲੈਅਰਜ਼ ਦੀ ਵਰਤੋਂ ਕਰਕੇ ਇਨ੍ਹਾਂ ਵਿਮਾਨਾਂ ਨੂੰ ਹਵਾਈ ਖੇਤਰ ਤੋਂ ਬਾਹਰ ਕੀਤਾ।

ਹੋਰ ਪੜ੍ਹੋ : Stubble Burning: ਭਲਾ 500 ਕਿਲੋਮੀਟਰ ਦੂਰ ਪੰਜਾਬ ਤੋਂ ਕਿਵੇਂ ਆ ਸਕਦਾ ਪੰਜਾਬ ਦਾ ਧੂੰਆਂ? ਕੇਂਦਰੀ ਮੰਤਰੀ ਪਿਯੂਸ਼ ਗੋਇਲ ਦਾ ਪੰਜਾਬ ਦੇ ਹੱਕ 'ਚ ਸਟੈਂਡ

 

'ਪਾਮ ਬੀਚ ਪੋਸਟ' ਮੁਤਾਬਕ, ਫਰਵਰੀ ਵਿੱਚ ਜਦੋਂ ਰਾਸ਼ਟਰਪਤੀ ਟਰੰਪ ਮਾਰ-ਏ-ਲਾਗੋ ਰਿਸੋਰਟ ਆਏ ਸਨ, ਤਾਂ ਉਨ੍ਹਾਂ ਦੀ ਇਸ ਯਾਤਰਾ ਦੌਰਾਨ ਸ਼ਹਿਰ ਦੇ ਉੱਤੇ ਤਿੰਨ ਵਾਰ ਹਵਾਈ ਖੇਤਰ ਦਾ ਉਲੰਘਣ ਹੋਇਆ। 15 ਫਰਵਰੀ ਨੂੰ ਦੋ ਉਲੰਘਣ ਹੋਇਆ ਅਤੇ 17 ਫਰਵਰੀ ਨੂੰ ਰਾਸ਼ਟਰਪਤੀ ਦਿਵਸ 'ਤੇ ਇਕ ਵਾਰ ਫਿਰ ਤੋਂ ਉਲੰਘਣ ਹੋਇਆ।

ਫਲੋਰੀਡਾ ਦੇ ਪਾਮ ਬੀਚ 'ਚ ਸਵੇਰੇ 11:05 ਵਜੇ, ਦੁਪਹਿਰ 12:10 ਵਜੇ ਅਤੇ 12:50 ਵਜੇ ਹਵਾਈ ਖੇਤਰ ਦਾ ਉਲੰਘਣ ਹੋਇਆ। ਇੱਥੇ ਹੀ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਮਾਰ-ਏ-ਲਾਗੋ ਰਿਸੋਰਟ ਸਥਿਤ ਹੈ। ਡੇਲੀ ਮੇਲ ਦੀ ਰਿਪੋਰਟ ਮੁਤਾਬਕ, ਇਹ ਤਿੰਨੇ ਏਅਰਕ੍ਰਾਫਟ ਨਾਗਰਿਕ ਵਿਮਾਨ ਸਨ। ਬੈਕ-ਟੂ-ਬੈਕ ਏਅਰਕ੍ਰਾਫਟ ਲੰਘਣ ਤੋਂ ਬਾਅਦ ਉੱਤਰੀ ਅਮਰੀਕੀ ਏਅਰੋਸਪੇਸ ਡਿਫੈਂਸ ਕਮਾਂਡ (NORAD) ਨੇ ਉਕਤ ਹਵਾਈ ਖੇਤਰ 'ਚ F-16 ਲੜਾਕੂ ਵਿਮਾਨ ਤੈਨਾਤ ਕੀਤੇ।

 

ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਨਾਗਰਿਕ ਵਿਮਾਨਾਂ ਨੂੰ ਪ੍ਰਤੀਬੰਧਤ ਹਵਾਈ ਖੇਤਰ ਤੋਂ ਬਾਹਰ ਕਰਨ ਲਈ ਲੜਾਕੂ ਵਿਮਾਨਾਂ ਨੇ ਫਲੈਅਰਜ਼ ਦੀ ਵਰਤੋਂ ਕੀਤੀ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਇਹ ਵਿਮਾਨ ਪਾਮ ਬੀਚ ਹਵਾਈ ਖੇਤਰ ਵਿੱਚ ਕਿਉਂ ਦਾਖਲ ਹੋਏ ਸਨ। ਇਹ ਇੱਕ ਆਮ ਘਟਨਾ ਵੀ ਹੋ ਸਕਦੀ ਹੈ ਕਿਉਂਕਿ ਹਾਲੀਆ ਹਫਤਿਆਂ ਵਿੱਚ ਅਜਿਹੀਆਂ ਹੋਰ ਘਟਨਾਵਾਂ ਵੀ ਹੋਈਆਂ ਹਨ।

ਫਲੈਅਰਜ਼ ਦੀ ਵਰਤੋਂ ਕਿਉਂ ਹੁੰਦੀ ਹੈ?

ਉੱਤਰੀ ਅਮਰੀਕੀ ਏਅਰੋਸਪੇਸ ਡਿਫੈਂਸ ਕਮਾਂਡ (NORAD) ਮੁਤਾਬਕ, ਇਸ ਤਰ੍ਹਾਂ ਦੇ ਹਵਾਈ ਖੇਤਰ ਉਲੰਘਣ ਵਿੱਚ ਫਲੈਅਰਜ਼ ਦੀ ਵਰਤੋਂ ਇਸ ਕਰਕੇ ਕੀਤੀ ਜਾਂਦੀ ਹੈ ਕਿਉਂਕਿ ਇਹ ਜ਼ਮੀਨ 'ਤੇ ਮੌਜੂਦ ਲੋਕਾਂ ਲਈ ਕੋਈ ਖ਼ਤਰਾ ਨਹੀਂ ਪੈਦਾ ਕਰਦੀਆਂ। ਇਹ ਜਲਦੀ ਅਤੇ ਪੂਰੀ ਤਰ੍ਹਾਂ ਸੜ ਜਾਂਦੀਆਂ ਹਨ ਅਤੇ ਉਲੰਘਣ ਕਰਨ ਵਾਲੇ ਪਾਇਲਟ ਨੂੰ ਹਵਾਈ ਖੇਤਰ ਤੋਂ ਬਾਹਰ ਹੋਣ ਦਾ ਇਸ਼ਾਰਾ ਵੀ ਮਿਲ ਜਾਂਦਾ ਹੈ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।