ਅਮਰੀਕਾ ਦੀਆਂ ਕਈ ਕੰਪਨੀਆਂ 'ਚ ਨੌਕਰੀ ਲੱਗਣ ਤੋਂ ਪਹਿਲਾਂ ਲੋਕਾਂ ਦਾ ਗਾਂਜਾ ਟੈਸਟ ਲਿਆ ਜਾਂਦਾ ਸੀ। ਜੇਕਰ ਕੋਈ ਵਿਅਕਤੀ ਗਾਂਜੇ ਦਾ ਸੇਵਨ ਕਰਦਾ ਹੈ ਤਾਂ ਉਸ ਦੀ ਟੈਸਟ ਰਿਪੋਰਟ ਪੌਜ਼ੇਟਿਵ ਆ ਜਾਂਦੀ ਹੈ ਤਾਂ ਅਜਿਹੇ ਵਿਅਕਤੀਆਂ ਨੂੰ ਐਮੇਜ਼ਨ ਨੌਕਰੀ 'ਤੇ ਨਹੀਂ ਰੱਖਦਾ ਸੀ। ਪਰ ਹੁਣ ਐਮੇਜਨ ਨੇ ਐਲਾਨ ਕੀਤਾ ਕਿ ਉਹ ਆਪਣੀ ਕੰਪਨੀ 'ਚ ਗਾਂਜਾ ਟੈਸਟ ਦੀ ਪ੍ਰਕਿਰਿਆ ਖਤਮ ਕਰ ਰਿਹਾ ਹੈ।


ਇਸ ਤੋਂ ਇਲਾਵਾ ਦੁਨੀਆਂ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਐਮੇਜਨ ਨੇ ਇਹ ਵੀ ਕਿਹਾ ਕਿ ਅਮਰੀਕਾ 'ਚ ਗਾਂਜਾ ਕਾਨੂੰਨੀ ਬਣਾਉਣ ਸਬੰਧੀ ਕਾਨੂੰਨ ਦਾ ਖੁੱਲ੍ਹਾ ਸਮਰਥਨ ਕਰਦਾ ਹੈ। ਐਮੇਜਨ ਦੇ ਕੰਜਿਊਮਰ ਪ੍ਰਮੁੱਖ ਡਾਵੇ ਕਲਾਰਕ ਨੇ ਆਪਣੇ ਬਲੌਗ 'ਚ ਕਿਹਾ ਕਿ ਸਾਡੀ ਪਬਲਿਕ ਪਾਲਿਸੀ ਟੀਮ ਅਮਰੀਕਾ 'ਚ he Marijuana Opportunity Reinvestment and Expungement Act of 2021 (MORE Act) ਦੇ ਪੂਰੀ ਤਰ੍ਹਾਂ ਸਮਰਥਨ 'ਚ ਹੈ।


ਗਾਂਜਾ ਲਈ ਸਕ੍ਰੀਨਿੰਗ ਨਹੀਂ ਹੋਵੇਗੀ


ਕਲਾਰਕ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਗਾਂਜਾ ਨੂੰ ਪੂਰੇ ਅਮਰੀਕਾ 'ਚ ਵੈਧ ਕਰਨ ਦੇ ਪੱਖ 'ਚ ਹੈ। ਕਲਾਰਕ ਨੇ ਕਿਹਾ ਕਿ ਹੁਣ ਤੋਂ ਅਮੈਜੇਨ ਆਪਣੀ ਕੰਪਨੀ 'ਚ ਨੌਕਰੀ 'ਤੇ ਲੱਗਣ ਵਾਲੇ ਲੋਕਾਂ ਤੋਂ ਪਹਿਲਾਂ ਗਾਂਜਾ ਦੀ ਸਕ੍ਰੀਨਿੰਗ ਨਹੀਂ ਕਰੇਗੀ। ਚਾਹੇ ਕੋਈ ਵੀ ਅਹੁਦਾ ਹੋਵੇ, ਕਿਸੇ ਵੀ ਅਹੁਦੇ ਲਈ ਗਾਂਜਾ ਦਾ ਪ੍ਰੀਖਣ ਹੁਣ ਸਾਡੀ ਕੰਪਨੀ 'ਚ ਨਹੀਂ ਹੋਵੇਗਾ। ਕਲਾਰਕ ਨੇ ਕਿਹਾ ਕਿ ਇਸ ਸਬੰਧੀ ਟ੍ਰਾਂਸਪੋਰਟ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


ਪੂਰੇ ਦੇਸ਼ 'ਚ ਲਾਗੂ ਕਰਨ ਲਈ ਨਵਾਂ ਕਾਨੂੰਨ


ਅਮਰੀਕਾ ਦੇ ਕਈ ਸੂਬਿਆਂ 'ਚ ਸਰਕਾਰ ਨੇ ਗਾਂਜੇ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਹੈ। ਕੋਈ ਵੀ ਵਿਅਕਤੀ ਗਾਂਜਾ ਦਵਾਈ ਦੇ ਰੂਪ 'ਚ ਲੈ ਸਕਦਾ ਹੈ। ਪਰ ਸੰਘੀ ਕਾਨੂੰਨ ਨਾ ਹੋਣ ਕਾਰਨ ਕਈ ਕੰਪਨੀਆਂ 'ਚ ਨੌਕਰੀ ਪਾਉਣ 'ਚ ਉੱਥੋਂ ਦੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੋ ਲੋਕ ਗਾਂਝਾ ਲੈਂਦੇ ਹਨ, ਉਨ੍ਹਾਂ ਦਾ ਟੈਸਟ ਕੀਤਾ ਜਾਂਦਾ ਹੈ।


ਜੇਕਰ ਟੈਸਟ 'ਚ ਉਹ ਫੇਲ੍ਹ ਹੋ ਜਾਣ ਤਾਂ ਉਸ ਨੂੰ ਨੌਕਰੀ ਨਹੀਂ ਮਿਲਦੀ ਕਿਉਂਕਿ ਸੰਘੀ ਕਾਨੂੰਨ ਦੇ ਤਹਿਤ ਗਾਂਜਾ ਇਕ ਕਲਾਸੀਫਾਈਡ ਸਬਸਟਾਂਸ ਹੈ। ਇਸ ਕਾਰਨ ਪੂਰੇ ਦੇਸ਼ 'ਚ ਗਾਂਜਾ ਨੂੰ ਕਾਨੂੰਨੀ ਬਣਾਉਣ ਲਈ The Marijuana Opportunity Reinvestment and Expungement Act of 2021 (MORE Act) ਐਕਟ ਲਿਆਂਦਾ ਜਾ ਰਿਹਾ ਹੈ ਹਾਲਾਂਕਿ ਕਈ ਲੋਕ ਇਸ ਕਾਨੂੰਨ ਦਾ ਵਿਰੋਧ ਕਰ ਰਹੇ ਹਨ।