ਨਵੀਂ ਦਿੱਲੀ: ਕੁਝ ਦਿਨ ਪਹਿਲਾਂ ਦੁਨੀਆ ‘ਚ ਅਮੇਜ਼ਨ ਪ੍ਰਾਈਮ ਡੇਅ ਆਫਰ ਸ਼ੁਰੂ ਹੋਇਆ ਸੀ। ਦੋ ਦਿਨ ਤਕ ਚੱਲੇ ਇਸ ਪ੍ਰਾਈਮ ਡੇਅ ‘ਚ ਲੋਕਾਂ ਨੇ ਕਾਫੀ ਸਸਤਾ ਅਤੇ ਚੰਗਾ ਸਮਾਨ ਖਰੀਦਿਆ, ਪਰ ਅਮਰੀਕਾ ‘ਚ ਕੈਮਰੇ ਦੇ ਸ਼ੁਕੀਨਾਂ ਲਈ ਕੰਪਨੀ ਦੀ ਪ੍ਰਾਈਮ ਡੇਅ ਸੇਲ ਬੇਹੱਦ ਸ਼ਾਨਦਾਰ ਰਹੀ। ਜਿਸ ਦੀ ਵਜ੍ਹਾ ਜਾਣ ਤੁਸੀਂ ਹੈਰਾਨ ਹੋ ਜਾਓਗੇ।


ਅਸਲ ‘ਚ 15 ਅਤੇ 16 ਜੁਲਾਈ ਨੂੰ ਅਮੇਜ਼ਨ ‘ਤੇ ਲੋਕਾਂ ਨੂੰ ਪ੍ਰੀਮੀਅਮ ਕੈਮਰਿਆਂ ਦੇ ਲੈਂਸ ‘ਤੇ ਅਜਿਹੀ ਡੀਲ ਮਿਲੀ ਕਿ ਜਿਸਨੇ ਵੀ ਇਸ ਦੌਰਾਨ ਸ਼ੌਪਿੰਗ ਕੀਤੀ ਉਸ ਦੀ ਤਾਂ ਚਾਂਦੀ ਹੀ ਨਿੱਕਲ ਪਈ। ਜੀ ਹਾਂ, ਇੱਥੇ ਯੂਜ਼ਰਸ ਨੇ 9 ਲੱਖ ਰੁਪਏ ਦਾ ਲੈਂਜ਼ ਮਹਿਜ਼ 6,500 ਰੁਪਏ ‘ਚ ਖਰੀਦੀਆ। ਹੋ ਗਏ ਨਾ ਤੁਸੀਂ ਵੀ ਹੈਰਾਨ ਹੁਣ ਜਾਣੋ ਇਹ ਸਭ ਹੋਇਆ ਕਿਵੇਂ।

ਉਂਝ ਤਾਂ ਇਹ ਡੀਲ ਖ਼ਤਮ ਹੋਏ ਚਾਰ ਦਿਨ ਹੋ ਗਏ ਹਨ। ਪਰ ਅਮਰੀਕਾ ਦੇ ਲੋਕ ਇਸ ਨੂੰ ਅਜੇ ਤਕ ਨਹੀਂ ਭੁੱਲੇ। ਕਿਉਂਕਿ ਲੋਕਾਂ ਨੇ ਸੋਨੀ ਦੀ ਡੀਲ ਦੇਖੀ ਅਤੇ ਇਸ ਨੂੰ ਸਲਿਕ ਡੀਲਸ ਨਾਂ ਤੋਂ ਐਗ੍ਰੀਗੇਟਰ ‘ਤੇ ਪੋਸਟ ਦਿੱਤਾ। ਜਿਸ ਤੋਂ ਬਾਅਦ ਅਮੇਜ਼ਨ ਈ-ਕਾਮਰਸ ਸਾਈਟ ‘ਤੇ ਯੂਜ਼ਰਸ ਦਾ ਹੜ੍ਹ ਆ ਗਿਆ।