ਲਾਂਸਿੰਗ: ਅਮਰੀਕਾ ਦੇ ਦੱਖਣ-ਪੱਛਮੀ ਵਰਜੀਨੀਆ ਵਿੱਚ ਐਤਵਾਰ ਨੂੰ ਇੱਕ ਛੋਟਾ ਹਵਾਈ ਜਹਾਜ਼ ਹਾਦਸਾਗ੍ਰਸਤ ਹੋਣ 'ਤੇ ਵਰਜੀਨੀਆ ਦੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ।

Continues below advertisement


ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐਫਏਏ) ਨੇ ਇੱਕ ਬਿਆਨ ਵਿੱਚ ਕਿਹਾ ਕਿ ਸਿੰਗਲ ਇੰਜਣ ਵਾਲਾ ਬੀਚਕ੍ਰਾਫਟ ਸੀ-23 ਜਹਾਜ਼ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਫਾਯੇਟੇਵਿਲੇ ਦੇ ਫਾਯੇਟੇ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਕ੍ਰੈਸ਼ ਹੋ ਗਿਆ।


ਰਾਜ ਪੁਲਿਸ ਦੇ ਕੈਪਟਨ ਆਰਏ ਮੈਡੀ ਨੇ ਦੱਸਿਆ ਕਿ ਜਹਾਜ਼ ਦਾ ਮਲਬਾ ਨਿਊ ਰਿਵਰ ਜਾਰਜ ਬ੍ਰਿਜ ਤੋਂ ਕੁਝ ਦੂਰੀ 'ਤੇ ਚਾਰਲਸਟਨ ਤੋਂ 50 ਮੀਲ (80 ਕਿਲੋਮੀਟਰ) ਦੱਖਣ-ਪੂਰਬ ਵਿੱਚ, ਲਾਂਸਿੰਗ ਦੇ ਇੱਕ ਪੇਂਡੂ ਖੇਤਰ ਵਿੱਚ ਇੱਕ ਵਾੜ ਦੇ ਨੇੜੇ ਪਾਇਆ ਗਿਆ ਹੈ। ਜਹਾਜ਼ ਦੇ ਅੰਦਰ ਲਾਸ਼ਾਂ ਮਿਲੀਆਂ ਸਨ।


ਰਾਜ ਪੁਲਿਸ ਨੇ ਮ੍ਰਿਤਕਾਂ ਦੀ ਪਛਾਣ ਨਿਕ ਫਲੇਚਰ (38), ਮਾਈਕਲ ਟੈਪਹਾਉਸ (36) ਤੇ ਵੇਸਲੀ ਫਾਰਲੀ (39) ਵਜੋਂ ਕੀਤੀ ਹੈ। ਇਹ ਸਾਰੇ ਵਰਜੀਨੀਆ ਦੇ ਚੈਸਾਪੀਕ ਖੇਤਰ ਦੇ ਰਹਿਣ ਵਾਲੇ ਸਨ। FAA ਤੇ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਇਸ ਹਾਦਸੇ ਦੀ ਜਾਂਚ ਕਰ ਰਹੇ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਦਾ ਮਲਬਾ ਲਾਂਸਿੰਗ ਦੇ ਪੇਂਡੂ ਖੇਤਰ ਦੇ ਕੋਲ ਮਿਲਿਆ ਹੈ। ਯਾਤਰੀਆਂ ਦੀਆਂ ਲਾਸ਼ਾਂ ਜਹਾਜ਼ ਦੇ ਅੰਦਰੋਂ ਬਰਾਮਦ ਕੀਤੀਆਂ ਗਈਆਂ ਹਨ।


ਦੋ ਹਫਤੇ ਪਹਿਲਾਂ ਵੀ ਇੱਕ ਜਹਾਜ਼ ਉਸੇ ਥਾਂ 'ਤੇ ਹੋਇਆ ਸੀ ਕ੍ਰੈਸ਼


ਲਗਭਗ ਦੋ ਹਫਤੇ ਪਹਿਲਾਂ, ਇੱਕ ਜਹਾਜ਼ ਉਸੇ ਖੇਤਰ ਵਿੱਚ ਕ੍ਰੈਸ਼ ਹੋਇਆ ਸੀ। ਇਸ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਚਸ਼ਮਦੀਦ ਗਵਾਹਾਂ ਅਨੁਸਾਰ ਜਹਾਜ਼ ਰਨਵੇਅ ਤੋਂ ਅਚਾਨਕ ਖੱਬੇ ਪਾਸੇ ਚਲਾ ਗਿਆ ਤੇ ਉੱਥੇ ਹੀ ਕ੍ਰੈਸ਼ ਹੋ ਗਿਆ।


ਮਾਹਿਰਾਂ ਦਾ ਕਹਿਣਾ ਹੈ ਕਿ ਵਰਜੀਨੀਆ ਦਾ ਰਨਵੇਅ ਛੋਟੇ ਜਹਾਜ਼ਾਂ ਲਈ ਖਤਰਨਾਕ ਹੈ। ਇਸ ਰਨਵੇਅ 'ਤੇ ਛੋਟੇ ਜਹਾਜ਼ਾਂ ਦੇ ਕ੍ਰੈਸ਼ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।


ਇਹ ਵੀ ਪੜ੍ਹੋ: Farmers Protest: ‘ਭਾਰਤ ਬੰਦ’ ਨੂੰ ਮਿਲੇ ਹੁੰਗਾਰੇ ਤੋਂ ਕਿਸਾਨਾਂ ਦੇ ਹੌਸਲੇ ਬੁਲੰਦ, ਟਿਕੈਤ ਦਾ ਐਲਾਨ, ਹੁਣ 10 ਸਾਲ ਅੰਦੋਲਨ ਲਈ ਵੀ ਤਿਆਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904