ਇਸਲਾਮਾਬਾਦ: ਕੋਰੋਨਾਵਾਇਸ ਨੂੰ ਲੈ ਕੇ ਚੀਨ ਨਾਲ ਤਣਾਅ ਮਗਰੋਂ ਅਮਰੀਕਾ ਨੇ ਭਾਰਤ ਤੇ ਚੀਨ ਦੇ ਗੁਆਂਢੀ ਮੁਲਕ ਪਾਕਿਸਤਾਨ ਨੂੰ ਵੱਡੀ ਰਾਹਤ ਦਿੱਤੀ ਹੈ। ਅਮਰੀਕਾ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨਜ਼ (ਪੀਆਈਏ) ਨੂੰ ਤੁਰੰਤ ਪ੍ਰਭਾਵ ਨਾਲ ਸੰਯੁਕਤ ਰਾਜ ਲਈ ਸਿੱਧੀਆਂ ਉਡਾਣਾਂ ਚਲਾਉਣ ਦੀ ਆਗਿਆ ਦੇ ਦਿੱਤੀ ਹੈ। ਅਮਰੀਕਾ ਦੇ ਇਸ ਫੈਸਲੇ ਨੂੰ ਕਈ ਪੱਖਾਂ ਤੋਂ ਵੇਖਿਆ ਜਾ ਰਿਹਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਪੀਆਈਏ ਦੇ ਬੁਲਾਰੇ ਅਬਦੁੱਲਾ ਹਫੀਜ਼ ਨੇ ਵੀਰਵਾਰ ਨੂੰ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਹ ਪਹਿਲਾ ਮੌਕਾ ਸੀ ਜਦੋਂ ਪਾਕਿਸਤਾਨੀ ਉਡਾਣਾਂ ਨਿਰਵਿਘਨ ਸਿੱਧੀਆਂ ਅਮਰੀਕਾ ਉੱਤਰ ਸਕਣਗੀਆਂ।
ਬੁਲਾਰੇ ਨੇ ਕਿਹਾ ਕਿ ਪੀਆਈਏ ਦੇ ਜਹਾਜ਼ਾਂ ਨੂੰ 9/11 ਦੇ ਹਮਲੇ ਤੋਂ ਬਾਅਦ ਸਿੱਧੇ ਅਮਰੀਕਾ ਲਈ ਉਡਾਣ ਭਰਨ ਦੀ ਸਮਰੱਥਾ ਨਹੀਂ ਸੀ ਤੇ ਉਨ੍ਹਾਂ ਨੂੰ ਕਿਤੇ ਹੋਰ ਰੁਕਣਾ ਪੈਂਦਾ ਸੀ। ਬਾਅਦ ਵਿੱਚ, ਪੀਆਈਏ ਨੇ ਆਪਣੀ ਸਮਰੱਥਾ ਵਿੱਚ ਵਾਧਾ ਕੀਤਾ, ਪਰ ਯੂਐਸ ਅਧਿਕਾਰੀ ਨੇ ਸੁਰੱਖਿਆ ਦੇ ਮੱਦੇਨਜ਼ਰ ਸਿੱਧੀਆਂ ਉਡਾਣਾਂ ਲਈ ਪਾਕਿਸਤਾਨ ਨੂੰ ਯੂਰਪ ਤੋਂ ਪਹਿਲਾਂ ਸੁਰੱਖਿਆ ਮਨਜ਼ੂਰੀ ਲੈਣ ਲਈ ਮਜਬੂਰ ਕੀਤਾ।
ਅਧਿਕਾਰੀ ਦੇ ਅਨੁਸਾਰ, ਪੀਆਈਏ ਨੂੰ ਇੱਕ ਮਹੀਨੇ ਵਿੱਚ 12 ਰਾਊਂਡ-ਟ੍ਰਿਪਸ ਜਾਂ ਇੱਕ-ਪਾਸੀ ਯਾਤਰੀਆਂ ਜਾਂ ਕਾਰਗੋ ਉਡਾਣ ਚਲਾਉਣ ਦੀ ਆਗਿਆ ਦਿੱਤੀ ਜਾਏਗੀ ਇਹ ਰਸਤਾ ਕਿਸੇ ਵੀ ਯਾਤਰੀ ਜਾਂ ਕਾਰਗੋ ਚਾਰਟਰਡ ਉਡਾਣਾਂ ਲਈ ਹੋਵੇਗਾ।
ਜੇ ਪੀਆਈਏ ਦਾ ਇੱਕ ਜਹਾਜ਼ ਪਾਕਿਸਤਾਨ ਤੋਂ ਬਾਹਰ ਕਿਸੇ ਹਵਾਈ ਅੱਡੇ ਤੋਂ ਅਮਰੀਕਾ ਲਈ ਉਡਾਣ ਭਰਦਾ ਹੈ, ਤਾਂ ਇਸ ਨੂੰ ਇੱਕ ਸੁਰੱਖਿਆ ਮਨਜ਼ੂਰੀ ਲੈਣੀ ਲਾਜ਼ਮੀ ਹੈ, ਨਹੀਂ ਤਾਂ ਇਸ ਨੂੰ ਹਵਾਈ ਖੇਤਰ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ। ਇਸ ਮਹੀਨੇ, ਯੂਐਸ ਟ੍ਰਾਂਸਪੋਰਟੇਸ਼ਨ ਸੁੱਰਖਿਆ ਪ੍ਰਸ਼ਾਸਨ ਦੀ ਇੱਕ ਟੀਮ ਕਥਿਤ ਤੌਰ 'ਤੇ ਅੰਤਮ ਸੁਰੱਖਿਆ ਜਾਂਚ ਲਈ ਪਾਕਿਸਤਾਨ ਗਈ।