ਰੌਬਟ
ਚੰਡੀਗੜ੍ਹ: ਕੋਰੋਨਾਵਾਇਰਸ ਨੇ ਅਮਰੀਕਾ ਵਿੱਚ ਤਬਾਹੀ ਮਚਾ ਦਿੱਤੀ ਹੈ। ਬੁੱਧਵਾਰ ਰਾਤ ਤੱਕ ਇੱਕ ਲੱਖ 89 ਹਜ਼ਾਰ 661 ਕੇਸ ਸਾਹਮਣੇ ਆਏ ਹਨ। ਇਸ ਦੌਰਾਨ 4 ਹਜ਼ਾਰ 97 ਲੋਕਾਂ ਦੀ ਮੌਤ ਹੋ ਗਈ ਹੈ। ਇੱਥੇ ਸਥਿਤੀ ਘਾਤਕ ਹੁੰਦੀ ਜਾ ਰਹੀ ਹੈ। ਦੁਨੀਆ ਦੀ ਮਹਾਂਸ਼ਕਤੀ ਸੰਘਰਸ਼ ਕਰ ਰਹੀ ਹੈ। ਰਾਸ਼ਟਰਪਤੀ ਟਰੰਪ ਦੀ ਵੀ ਸਖ਼ਤ ਆਲੋਚਨਾ ਹੋ ਰਹੀ ਹੈ। ਸਦਨ ਦੀ ਸਪੀਕਰ ਨੈਨਸੀ ਪੈਲੋਸੀ ਨੇ ਉਸ ਨੂੰ ‘ਗੈਰ ਜ਼ਿੰਮੇਵਾਰਾਨਾ ਤੇ ਲਾਪ੍ਰਵਾਹ’ ਤੱਕ ਕਿਹਾ ਦਿੱਤਾ ਹੈ। ਇਸ ਦਾ ਇੱਕ ਯੋਗ ਕਾਰਨ ਵੀ ਹੈ।

ਦਰਅਸਲ, ਇੱਕ ਮਹੀਨਾ ਪਹਿਲਾਂ, ਟਰੰਪ ਨੇ ਕੋਰੋਨਵਾਇਰਸ ਨੂੰ ਮਾਮੂਲੀ ਫਲੂ ਦੱਸਿਆ ਸੀ। ਹੁਣ ਜਦੋਂ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਤਾਂ ਹੁਣ ਅਮਰੀਕੀ ਰਾਸ਼ਟਰਪਤੀ ਦੇ ਸੁਰ ਵੀ ਬਦਲ ਗਏ ਹਨ। ਹੁਣ ਟੰਰਪ ਕੋਰੋਨਾ ਨੂੰ ਘਾਤਕ ਤੇ ਜਾਨਲੇਵਾ ਬਿਮਾਰੀ ਕਿਹਾ ਰਹੇ ਹਨ।

ਸੱਤ ਦਿਨ ਪਹਿਲਾਂ ਤੱਕ ਖ਼ਤਰੇ ਨੂੰ ਨਹੀਂ ਸਮਝਿਆ?
ਨਿਊਯਾਰਕ ਟਾਈਮਜ਼ ਅਨੁਸਾਰ, ਉਸ ਸਮੇਂ ਟਰੰਪ ਨੇ ਇਸ ਨੂੰ ਆਮ ਫਲੂ ਮੰਨਿਆ ਸੀ। ਮੰਗਲਵਾਰ ਨੂੰ, ਜਦੋਂ ਸੰਕਰਮਿਤ ਲੋਕਾਂ ਦੀ ਗਿਣਤੀ ਇੱਕ ਲੱਖ 87 ਹਜ਼ਾਰ 'ਤੇ ਪਹੁੰਚੀ, ਤਾਂ ਉਨ੍ਹਾਂ ਦੇ ਬਿਆਨ ਬਦਲ ਗਏ। ਹੁਣ ਉਹ ਇਸ ਦੀ ਤੁਲਨਾ 9/11 ਦੇ ਹਮਲਿਆਂ ਨਾਲ ਕਰ ਰਹੇ ਹਨ। ਸੱਚਾਈ ਇਹ ਹੈ ਕਿ ਉਹ ਹੁਣ ਆਪਣੇ ਦਾਅਵਿਆਂ ਵਿੱਚ ਉਲਝ ਗਏ ਹਨ।

ਟਰੰਪ ਹੁਣ ਕਿਉਂ ਚਿੰਤਤ ਹਨ?
ਵ੍ਹਾਈਟ ਹਾਉਸ ਨੇ ਕੋਰੋਨਾ ਨਾਲ ਨਜਿੱਠਣ ਲਈ ਟਾਸਕ ਫੋਰਸ ਲਗਪਗ 15 ਦਿਨ ਪਹਿਲਾਂ ਬਣਾਈ ਸੀ। ਇਸ ਦੇ ਇੱਕ ਮੈਂਬਰ ਤੇ ਟਰੰਪ ਦੇ ਕਰੀਬੀ ਦੋਸਤ ਡਾ. ਫੌਸੀ ਨੇ ਦੇਸ਼ ਨੂੰ ਚੇਤਾਵਨੀ ਦਿੱਤੀ ਸੀ। ਕਿਹਾ ਜਾਂਦਾ ਹੈ ਕਿ ਇਹ ਵਾਇਰਸ 1 ਤੋਂ 2 ਲੱਖ 40 ਅਮਰੀਕੀਆਂ ਨੂੰ ਮਾਰ ਸਕਦਾ ਹੈ।' ਮੌਜੂਦਾ ਸਥਿਤੀ ਦੇ ਅਧਾਰ ਤੇ ਤਿਆਰ ਕੀਤੇ ਚਾਰਟ ਵੀ ਇਸੇ ਖਦਸ਼ੇ ਦਾ ਪ੍ਰਗਟਾਵਾ ਕਰ ਰਹੇ ਹਨ। ਇਨ੍ਹਾਂ ਡਰਾਂ ਨੂੰ ਗਲਤ ਸਾਬਤ ਕਰਨ ਲਈ, ਟਰੰਪ ਸਰਕਾਰ ਹਰ ਰੋਜ਼ ਨਵੀਆਂ ਪਾਬੰਦੀਆਂ ਲਾਉਣ ਲਈ ਮਜਬੂਰ ਹੈ।

ਟੰਰਪ ਨੇ ਪਹਿਲਾਂ ਇਹ ਵੀ ਕਿਹਾ ਸੀ ਕਿ ਸਥਿਤੀ ਨਿਯੰਤਰਣ ਅਧੀਨ ਹੈ। ਹੁਣ ਇਹ ਸੰਭਾਵਨਾ ਨਹੀਂ ਕਿ ਅਮਰੀਕੀ ਈਸਟਰ ਮਨਾਉਣ ਦੇ ਯੋਗ ਹੋਣਗੇ। ਰਾਸ਼ਟਰਪਤੀ ਨੇ ਖ਼ੁਦ ਮੰਗਲਵਾਰ ਨੂੰ ਇਸ ਦਾ ਸੰਕੇਤ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੈਂ ਹਰ ਅਮਰੀਕੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਸ ਨੂੰ ਮੁਸ਼ਕਲ ਦਿਨਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਅਗਲੇ ਦੋ ਹਫ਼ਤੇ ਸਾਡੇ ਲਈ ਬਹੁਤ ਭਾਰੀ ਹੋ ਸਕਦੇ ਹਨ।'