ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ (US President Joe Biden) ਅਗਲੇ ਕੁਝ ਦਿਨਾਂ ਤੱਕ ਆਪਣੇ ਅਹੁਦੇ ਦੀ ਸੱਤਾ ਉਪ ਰਾਸ਼ਟਰਪਤੀ ਕਮਲਾ ਹੈਰਿਸ (America Kamala Harris) ਨੂੰ ਸੌਂਪਣਗੇ। ਹਾਸਲ ਜਾਣਕਾਰੀ ਮੁਤਾਬਕ ਜੋਅ ਬਾਇਡਨ ਕੋਲੋਨੋਸਕੋਪੀ ਲਈ ਐਨਸਥੀਸੀਆ ਲੈਣ ਜਾ ਰਹੇ ਹਨ, ਜਿਸ ਕਾਰਨ ਉਹ ਕੁਝ ਸਮੇਂ ਲਈ ਆਪਣੇ ਅਹੁਦੇ ਦੀ ਕਮਾਨ ਕਮਲਾ ਹੈਰਿਸ ਨੂੰ ਸੌਂਪਣਗੇ।
ਇਹ ਜਾਣਕਾਰੀ ਵ੍ਹਾਈਟ ਹਾਊਸ ਨੇ ਸਾਂਝੀ ਕੀਤੀ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਜੋਅ ਬਾਇਡਨ ਆਪਣੀ ਸੱਤਾ ਕਮਲਾ ਹੈਰਿਸ ਨੂੰ ਸੌਂਪਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਬਾਇਡਨ ਆਪਣੇ ਇਲਾਜ ਲਈ ਅਨੱਸਥੀਸੀਆ ਲਵੇਗਾ। ਇਸ ਦੇ ਨਾਲ ਹੀ ਕਮਲਾ ਹੈਰਿਸ ਕੋਲ ਉਦੋਂ ਤੱਕ ਰਾਸ਼ਟਰਪਤੀ ਅਹੁਦੇ ਦੇ ਅਧਿਕਾਰ ਹੋਣਗੇ ਜਦੋਂ ਤੱਕ ਉਹ ਬੇਹੋਸ਼ ਹੋਣ ਦੇ ਪ੍ਰਭਾਵ ਤੋਂ ਬਾਹਰ ਨਹੀਂ ਆ ਜਾਂਦੀ।
ਕਮਲਾ ਹੈਰਿਸ ਅਤੇ ਬਾਇਡਨ ਵਿਚਕਾਰ ਤਕਰਾਰ
ਦੱਸ ਦੇਈਏ ਕਿ ਹਾਲ ਹੀ 'ਚ ਰਾਸ਼ਟਰਪਤੀ ਬਾਇਡਨ ਅਤੇ ਕਮਲਾ ਹੈਰਿਸ ਵਿਚਾਲੇ ਤਕਰਾਰ ਦੀਆਂ ਗੱਲਾਂ ਸਾਹਮਣੇ ਆਈਆਂ ਸੀ। ਹੈਰਿਸ ਦੇ ਸਟਾਫ ਮੁਤਾਬਕ ਉਸ ਨੂੰ ਪਾਸੇ ਕੀਤਾ ਜਾ ਰਿਹਾ ਹੈ, ਜਦਕਿ ਬਾਇਡਨ ਦੀ ਟੀਮ ਨੇ ਕਿਹਾ ਕਿ ਹੈਰਿਸ ਅਮਰੀਕਾ ਦੇ ਲੋਕਾਂ ਨਾਲ ਖੇਡ ਰਹੀ ਹੈ। ਇਸ ਦੇ ਨਾਲ ਹੀ ਪਿਛਲੇ ਮਹੀਨਿਆਂ ਵਿੱਚ ਬਾਇਡਨ ਦੇ ਮੁਕਾਬਲੇ ਹੈਰਿਸ ਦੀ ਪ੍ਰਵਾਨਗੀ ਰੇਟਿੰਗ ਵਿੱਚ ਵੀ ਭਾਰੀ ਗਿਰਾਵਟ ਆਈ ਸੀ। ਅਜਿਹੇ 'ਚ ਅਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਸੀ ਕਿ ਹੈਰਿਸ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: Congress Krishi Kanoon: ਕਾਂਗਰਸ ਦੇਸ਼ ਭਰ 'ਚ ਮਨਾਏਗੀ 'ਕਿਸਾਨ ਵਿਜੇ ਦਿਵਸ'
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/