Los Angeles Wildfire : ਦੁਨੀਆ ਵਿੱਚ ਸੁਪਰਪਾਵਰ ਆਖਿਆ ਜਾਣ ਵਾਲਾ ਦੇਸ਼ ਸੰਯੁਕਤ ਰਾਜ ਅਮਰੀਕਾ ਇਸ ਸਮੇਂ ਅੱਗ ਵਿੱਚ ਬਲ ਰਿਹਾ ਹੈ ਅਤੇ ਇਹ ਅੱਗ ਲਗਾਤਾਰ ਵਧਦੀ ਜਾ ਰਹੀ ਹੈ। ਇਸ ਅੱਗ ਵਿੱਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹਜ਼ਾਰਾਂ ਘਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ ਹਨ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਲਗਾਤਾਰ ਪਾਣੀ ਦੀ ਕਮੀਂ ਨਾਲ ਜੂਝ ਰਿਹਾ ਹੈ।


ਅੰਦਾਜ਼ਾ ਲਗਾਇਆ ਗਿਆ ਹੈ ਕਿ ਇਸ ਭਿਆਨਕ ਅੱਗ ਨਾਲ ਲਾਸ ਏਂਜਲਸ ਨੂੰ 50 ਬਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਇੰਨੀ ਵੱਡੀ ਰਕਮ ਕਈ ਦੇਸ਼ਾਂ ਦੀ ਜੀਡੀਪੀ ਤੋਂ ਵੀ ਵੱਧ ਹੈ। ਇਸ ਦੇ ਨਾਲ ਹੀ ਇਹ ਮਾਲਦੀਵ ਦੀ ਜੀਡੀਪੀ ਤੋਂ 8 ਗੁਣਾ ਵੱਧ ਹੈ। ਤੁਹਾਨੂੰ ਦੱਸ ਦਈਏ ਕਿ ਅਮਰੀਕੀ ਚੋਣਾਂ ਵਿੱਚ ਪਾਰਟੀ ਦੀ ਹਾਰ ਤੋਂ ਬਾਅਦ ਵਾਪਰੀ ਇਹ ਭਿਆਨਕ ਘਟਨਾ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਲਈ ਇੱਕ ਵੱਡਾ ਝਟਕਾ ਹੈ।







ਇੱਕ ਲੱਖ ਤੋਂ ਵੱਧ ਲੋਕਾਂ ਨੂੰ ਕੱਢਿਆ ਗਿਆ ਬਾਹਰ 


ਇਸ ਭਿਆਨਕ ਅੱਗ ਤੋਂ ਬਾਅਦ ਇਸ ਇਲਾਕੇ ਤੋਂ 1 ਲੱਖ ਤੋਂ ਵੱਧ ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਂ 'ਤੇ ਲਿਜਾਇਆ ਗਿਆ ਹੈ। ਇਸ ਦੌਰਾਨ, ਬੁੱਧਵਾਰ (8 ਜਨਵਰੀ) ਨੂੰ ਲਾਸ ਏਂਜਲਸ ਦੇ ਹਾਲੀਵੁੱਡ ਹਿਲਜ਼ ਵਿੱਚ ਵੀ ਅੱਗ ਲੱਗ ਗਈ। ਇਸ ਤੋਂ ਬਾਅਦ ਇਸ ਇਲਾਕੇ ਤੋਂ ਹੋਰ ਲੋਕਾਂ ਨੂੰ ਬਾਹਰ ਕੱਢਿਆ ਗਿਆ।


ਪੱਛਮੀ ਹਿੱਸੇ ਵਿੱਚ ਪੈਲੀਸੇਡਸ ਦੀ ਅੱਗ ਨੇ ਲਗਭਗ 15,832 ਏਕੜ ਜ਼ਮੀਨ ਨੂੰ ਤਬਾਹ ਕਰ ਦਿੱਤਾ ਹੈ। ਕੇਟੀਐਲਏ ਟੀਵੀ ਦੇ ਵੀਡੀਓ ਵਿੱਚ ਪੈਸੀਫਿਕ ਪੈਲੀਸੇਡਸ ਵਿੱਚ ਘਰਾਂ ਦੇ ਬਲਾਕ ਸੜਦੇ ਅਤੇ ਧੂੰਏਂ ਦੇ ਗੁਬਾਰ ਦੇਖਣ ਨੂੰ ਮਿਲ ਰਹੇ ਹਨ।


50 ਬਿਲੀਅਨ ਤੋਂ ਜ਼ਿਆਦਾ ਦਾ ਹੋ ਚੁੱਕਿਆ ਨੁਕਸਾਨ


ਅਮਰੀਕਾ ਦੇ ਇੱਕ ਨਿੱਜੀ ਭਵਿੱਖਬਾਣੀ ਕਰਨ ਵਾਲੇ, ਐਕਿਊਵੇਦਨ ਨੇ ਬੁੱਧਵਾਰ (8 ਜਨਵਰੀ) ਨੂੰ ਕਿਹਾ ਕਿ ਕੈਲੀਫੋਰਨੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਇਤਿਹਾਸ ਦੀ ਸਭ ਤੋਂ ਵਿਨਾਸ਼ਕਾਰੀ ਅੱਗਾਂ ਵਿੱਚੋਂ ਇੱਕ ਹੈ। ਸ਼ੁਰੂਆਤੀ ਤੌਰ 'ਤੇ ਨੁਕਸਾਨ ਦਾ ਅੰਦਾਜ਼ਾ 50 ਬਿਲੀਅਨ ਡਾਲਰ ਤੋਂ ਵੱਧ ਲਗਾਇਆ ਗਿਆ ਸੀ। ਉੱਥੇ ਹੀ ਹੁਣ AccuWeather ਦਾ ਅੰਦਾਜ਼ਾ ਹੈ ਕਿ ਅੱਗ ਕਾਰਨ $52 ਅਤੇ $57 ਬਿਲੀਅਨ ਦੇ ਵਿਚਕਾਰ ਨੁਕਸਾਨ ਹੋਇਆ ਹੈ।