ਵਾਸ਼ਿੰਗਟਨ: ਅਮਰੀਕਾ ਨੇ ਇੱਕ ਵਾਰ ਮੁੜ ਤੋਂ ਚੀਨ ਤੇ ਗਵਾਂਢੀਆਂ ਨੂੰ ਧਮਕਾਉਣ ਦੇ ਇਲਜ਼ਾਮ ਲਾਏ ਹਨ। ਬੁੱਧਵਾਰ ਸ਼ਾਮ ਵਾਈਟ ਹਾਊਸ ਦੀ ਪ੍ਰੈੱਸ ਸੈਕਟਰੀ ਕੈਲੀ ਮੈਕਨੇਨੀ ਨੇ ਕਿਹਾ ਰਾਸ਼ਟਰਪਤੀ ਡੌਨਲਡ ਟਰੰਪ ਮੰਨਦੇ ਹਨ ਕਿ ਚੀਨ ਨਾ ਸਿਰਫ਼ ਭਾਰਤ ਸਗੋਂ ਦੂਜੇ ਦੇਸ਼ਾਂ ਖਿਲਾਫ ਵੀ ਹਮਲਾਵਰ ਰੁਖ਼ ਅਪਣਾ ਰਿਹਾ ਹੈ ਜੋ ਉੱਥੋਂ ਦੀ ਕਮਿਊਨਿਸਟ ਪਾਰਟੀ ਤੇ ਸਰਕਾਰ ਦਾ ਅਸਲੀ ਚਿਹਰਾ ਹੈ।


ਇਸ ਤੋਂ ਕੁਝ ਦਿਨ ਪਹਿਲਾਂ ਮਾਈਕ ਪੌਂਪਿਓ ਨੇ ਕਿਹਾ ਸੀ ਚੀਨ ਨਾਲ ਨਜਿੱਠਣ ਲਈ ਅਮਰੀਕਾ ਯੂਰਪ ਤੋਂ ਫੌਜ ਘੱਟ ਕਰਕੇ ਏਸ਼ੀਆ 'ਚ ਤਾਇਨਾਤ ਕਰੇਗਾ। ਚੀਨ ਨੇ ਅਜੇ ਤਕ ਅਮਰੀਕਾ ਦੇ ਇਸ ਬਿਆਨ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।


ਵਾਈਟ ਹਾਊਸ ਨੇ ਕਿਹਾ ਅਮਰੀਕਾ ਨੇ ਭਾਰਤ ਤੇ ਚੀਨ ਵਿਚਾਲੇ ਤਣਾਅ 'ਤੇ ਨਜ਼ਰ ਰੱਖੀ ਹੋਈ ਹੈ। ਦੋਵਾਂ ਤੋਂ ਉਮੀਦ ਹੈ ਕਿ ਉਹ ਸ਼ਾਂਤੀਪੂਰਵਕ ਤਰੀਕੇ ਨਾਲ ਇਸ ਦਾ ਹੱਲ ਲੱਭਣ। ਮੈਕਨੇਨੀ ਨੇ ਕਿਹਾ ਗੱਲ ਸਿਰਫ਼ ਭਾਰਤ ਤੇ ਚੀਨ ਦੀ ਨਹੀਂ ਹੈ। ਦੁਨੀਆਂ ਦੇ ਦੂਜੇ ਹਿੱਸਿਆਂ 'ਚ ਵੀ ਤੁਸੀਂ ਚੀਨ ਦਾ ਇਹ ਰਵੱਈਆ ਦੇਖ ਸਕਦੇ ਹੋ। ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।


ਵਾਈਟ ਹਾਊਸ ਦੀ ਪ੍ਰੈੱਸ ਸੈਕਟਰੀ ਨੇ ਭਾਰਤ ਵੱਲੋਂ 59 ਚੀਨੀ ਐਪਸ 'ਤੇ ਪਾਬੰਦੀ ਦਾ ਸੁਆਗਤ ਕੀਤਾ। ਅਮਰੀਕੀ ਪ੍ਰਸ਼ਾਸਨ ਨੇ ਭਾਰਤੀ ਫੈਸਲੇ ਦਾ ਸੁਆਗਤ ਕਰਦਿਆਂ ਕਿਹਾ ਕਿ ਇਨ੍ਹਾਂ ਐਪਸ ਜ਼ਰੀਏ ਜਾਸੂਸੀ ਕੀਤੀ ਜਾ ਰਹੀ ਸੀ। ਭਾਰਤ ਨੇ ਇਹ ਕਦਮ ਆਪਣੀ ਹਿਫਾਜ਼ਤ ਲਈ ਚੁੱਕਿਆ ਹੈ ਜੋ ਉਸ ਦਾ ਹੱਕ ਹੈ।


ਭਾਰਤ-ਚੀਨ ਵਿਚਾਲੇ LAC 'ਤੇ ਤਣਾਅ ਫਿਲਹਾਲ ਜਾਰੀ ਹੈ। ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ 15 ਜੂਨ ਨੂੰ ਹੋਈ ਹਿੰਸਕ ਝੜਪ 'ਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਚੀਨ ਦੇ ਭੈੜੇ ਰਵੱਈਏ ਨੂੰ ਦੇਖਦਿਆਂ ਹੀ ਭਾਰਤ ਨੇ ਚੀਨੀ ਐਪਸ 'ਤੇ ਪਾਬੰਦੀ ਲਾਈ ਹੈ।


ਇਹ ਵੀ ਪੜ੍ਹੋ: 


ਦਿਲਜੀਤ ਦੋਸਾਂਝ ਦੀ ਸੀਰੀਅਸ ਫੋਟੋ ਦਾ ਸੋਸ਼ਲ ਮੀਡੀਆ 'ਤੇ ਧਮਾਕਾ, ਮਿਲੇ ਲੱਖਾਂ ਲਾਈਕਸ

ਭਾਰਤ ਵਾਲੇ ਪਾਸਿਓਂ ਕਰਤਾਰਪੁਰ ਲਾਂਘਾ ਬੋਰੀਆਂ ਨਾਲ ਬੰਦ, ਹੜ੍ਹਾਂ ਦਾ ਦਿੱਤਾ ਹਵਾਲਾ

ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦਾ ਵੱਡਾ ਘਾਲਾਮਾਲਾ, ਸਿੱਖਿਆ ਮੰਤਰੀ ਵੀ ਬਣੇ ਅਣਜਾਣ

ਜਥੇਦਾਰ ਦਾ ਖ਼ਾਲਿਸਤਾਨ 'ਤੇ ਹੋਰ ਵੱਡਾ ਬਿਆਨ, ਐਸਜੀਪੀਸੀ ਨੇ ਵੀ ਭਰੀ ਹਾਮੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ