ਨਵੀਂ ਦਿੱਲੀ: ਅਮਰੀਕਾ (America) ਜਾਣ ਵਾਲਿਆਂ ਲਈ ਚੰਗੀ ਖਬਰ ਸਾਹਮਣੇ ਆਈ ਹੈ। ਅਮਰੀਕੀ ਅੰਬੈਸੀ (US Embassy) ਮੁਤਾਬਕ 8 ਨਵੰਬਰ ਤੋਂ ਵੈਕਸੀਨ ਸਰਟੀਫਿਕੇਟ (Corona Vaccine Certificate) ਨਾਲ ਨਵੀਂ ਕੌਮਾਂਤਰੀ ਹਵਾਈ ਯਾਤਰਾ ਨੀਤੀ ਤਹਿਤ ਭਾਰਤ ਤੋਂ ਕਰੀਬ 30 ਲੱਖ ਵੀਜ਼ਾ ਧਾਰਕ ਅਮਰੀਕਾ (Corona Visa) ਦੀ ਯਾਤਰਾ ਕਰਨ ਦੇ ਸਮਰੱਥ ਹੋਣਗੇ। ਉਂਝ ਕੋਰੋਨਾਵਾਇਰਸ ਕਰਕੇ ਕੁਝ ਗੈਰ-ਪਰਵਾਸੀ ਵੀਜ਼ਾ (Non-immigrant Visa) ਸ਼੍ਰੇਣੀਆਂ ਦੇ ਯਾਤਰੀਆਂ ਨੂੰ ਮੁਲਾਕਾਤ ਦਾ ਤੈਅ ਸਮਾਂ ਲੈਣ ਲਈ ਲੰਬੀ ਉਡੀਕ ਕਰਨੀ ਪੈ ਸਕਦੀ ਹੈ।
ਭਾਰਤ ਦੀ ਕੌਮੀ ਰਾਜਧਾਨੀ ਦਿੱਲੀ ਵਿੱਚ ਸਥਿਤ ਅਮਰੀਕੀ ਦੂਤਾਵਾਸ ਨੇ ਕਿਹਾ ਹੈ ਕਿ ਕੁਝ ਗੈਰ-ਪਰਵਾਸੀ ਵੀਜ਼ਾ ਸ਼੍ਰੇਣੀਆਂ ਦੇ ਯਾਤਰੀਆਂ ਨੂੰ ਮੁਲਾਕਾਤ ਦਾ ਤੈਅ ਸਮਾਂ ਲੈਣ ਲਈ ਲੰਬੀ ਉਡੀਕ ਕਰਨੀ ਪੈ ਸਕਦੀ ਹੈ, ਕਿਉਂਕਿ ਕੋਵਿਡ-19 ਕਰ ਕੇ ਪੈਦਾ ਹੋਏ ਅੜਿੱਕਿਆਂ ਤੋਂ ਨਿਪਟਦੇ ਹੋਏ ਪ੍ਰਕਿਰਿਆਵਾਂ ਨੂੰ ਮੁੜ ਤੋਂ ਪਟੜੀ ’ਤੇ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ।
ਦੂਤਾਵਾਸ ਨੇ ਦੱਸਿਆ ਹੈ ਕਿ 8 ਨਵੰਬਰ ਤੋਂ ਟੀਕਾਕਰਨ ਪ੍ਰਮਾਣ ਦੇ ਨਾਲ ਨਵੀਂ ਕੌਮਾਂਤਰੀ ਹਵਾਈ ਯਾਤਰਾ ਨੀਤੀ ਤਹਿਤ ਭਾਰਤ ਤੋਂ ਅਨੁਮਾਨਿਤ 30 ਲੱਖ ਵੀਜ਼ਾ ਧਾਰਕ ਅਮਰੀਕਾ ਦੀ ਯਾਤਰਾ ਕਰਨ ਦੇ ਸਮਰੱਥ ਹੋਣਗੇ। ਦੂਤਾਵਾਸ ਨੇ ਕਿਹਾ, ‘‘ਸਾਡੇ ਮਜ਼ਬੂਤ ਤੇ ਵਧ ਰਹੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਜਾਇਜ਼ ਯਾਤਰਾ ਨੂੰ ਸੁਵਿਧਾਜਨਕ ਬਣਾਉਣਾ ਸਾਡੀ ਸਭ ਤੋਂ ਪਹਿਲੀ ਤਰਜੀਹ ਹੈ।
ਉਨ੍ਹਾਂ ਕਿਹਾ ਕਿ ਕੋਵਿਡ-19 ਸਬੰਧੀ ਅੜਿੱਕਿਆਂ ਤੋਂ ਨਿਪਟਦੇ ਹੋਏ ਅਸੀਂ ਮੁੜ ਤੋਂ ਖੁਦ ਨੂੰ ਤਿਆਰ ਕਰ ਰਹੇ ਹਾਂ। ਸਾਡੇ ਦੂਤਾਵਾਸ ਤੇ ਕੌਂਸਲੇਟਸ ਵਿਚ ਕੁਝ ਗੈਰ-ਪਰਵਾਸੀ ਵੀਜ਼ਾ ਸ਼੍ਰੇਣੀਆਂ ਦੇ ਯਾਤਰੀਆਂ ਲਈ ਮੁਲਾਕਾਤ ਦੇ ਤੈਅ ਸਮੇਂ ਵਾਸਤੇ ਉਡੀਕ ਦਾ ਸਮਾਂ ਜ਼ਿਆਦਾ ਹੋ ਸਕਦਾ ਹੈ।’’
ਵਿਦੇਸ਼ਾਂ 'ਚ ਸਿੱਖਿਅਤ ਕਾਮਿਆਂ ਦੀ ਮੰਗ ਵਧੀ
ਵਿਦੇਸ਼ ਜਾਣ ਦਾ ਸੁਫਨਾ ਵੇਖਣ ਵਾਲਿਆਂ ਲਈ ਖੁਸ਼ਖਬਰੀ ਹੈ। ਤਾਜ਼ਾ ਰਿਪੋਰਟ ਮੁਤਾਬਕ ਵਿਕਸਤ ਦੇਸ਼ ਸਿੱਖਿਅਤ ਕਾਮਿਆਂ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਇਸ ਲਈ ਵਿਦੇਸ਼ ਵਿੱਚ ਭਾਰਤੀ ਸਿੱਖਿਅਤ ਕਾਮਿਆਂ ਦੀ ਮੰਗ ਕਾਫੀ ਵਧੀ ਹੈ। ਬੇਸ਼ੱਕ ਕੋਰੋਨਾ ਕਰਕੇ ਵੀਜ਼ਾ ਪ੍ਰਕ੍ਰਿਆ ਮੱਠੀ ਹੈ ਪਰ ਹਾਲਾਤ ਠੀਕ ਹੁੰਦੇ ਹੀ ਵਿਦੇਸ਼ ਜਾਣ ਵਾਲਿਆਂ ਦੇ ਸੁਫਨੇ ਪੂਰੇ ਹੋਣਗੇ।
ਮੀਡੀਆ ਰਿਪੋਰਟਾਂ ਮੁਤਾਬਕ ਕਰੋਨਾ ’ਤੇ ਕਾਬੂ ਪਾਉਣ ਮਗਰੋਂ ਵਿਦੇਸ਼ ਵਿੱਚ ਹੁਨਰਮੰਦ ਕਾਮਿਆਂ (ਸਕਿੱਲਡ ਮਾਈਗ੍ਰੇਸ਼ਨ) ਨੂੰ ਲਿਆਉਣ ਦੀ ਹੋੜ ਲੱਗੀ ਹੋਈ ਹੈ। ਆਸਟਰੇਲੀਆ, ਨਿਊਜ਼ੀਲੈਂਡ, ਅਮਰੀਕਾ, ਕੈਨੇਡਾ, ਇੰਗਲੈਂਡ ਤੇ ਹੋਰ ਦੇਸ਼ ਹੁਨਰਮੰਦਾਂ ਦੀ ਭਾਲ ਵਿੱਚ ਹਨ। ਪਿਛਲੇ ਦੋ ਸਾਲਾਂ ਤੋਂ ਕਰੋਨਾ ਮਹਾਮਾਰੀ ਕਾਰਨ ਕਾਰੋਬਾਰ ਠੱਪ ਸਨ। ਇਸ ਤੋਂ ਬਾਅਦ ਆਰਥਿਕਤਾ ਨੂੰ ਮੁੜ ਪੈਰਾਂ ਸਿਰ ਕਰਨ ਲਈ ਸਾਲਾਨਾ ਆਵਾਸ ਵੀਜ਼ਿਆਂ ’ਤੇ ਰੋਕ ਹਟਾਉਣੀ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਵਿਦੇਸ਼ ਜਾਣ ਦਾ ਸੁਫਨਾ ਵੇਖਣ ਵਾਲਿਆਂ ਲਈ ਖੁਸ਼ਖਬਰੀ ! ਆਸਟਰੇਲੀਆ, ਨਿਊਜ਼ੀਲੈਂਡ, ਅਮਰੀਕਾ, ਕੈਨੇਡਾ ਤੇ ਇੰਗਲੈਂਡ ਨੇ ਖੋਲ੍ਹੇ ਦਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/