Joe Biden Corona Positive: ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ (US President Joe Biden)ਇੱਕ ਵਾਰ ਫਿਰ ਤੋਂ ਕੋਰੋਨਾ ਸੰਕਰਮਿਤ ਪਾਏ ਗਏ ਹਨ। ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਵ੍ਹਾਈਟ ਹਾਊਸ ਦੇ ਡਾਕਟਰ ਕੇਵਿਨ ਓ ਕੋਨਰ ਨੇ ਕਿਹਾ ਹੈ ਕਿ ਰਾਸ਼ਟਰਪਤੀ ਜੋਅ ਬਾਈਡਨ ਪੂਰੀ ਤਰ੍ਹਾਂ ਸਿਹਤਮੰਦ ਹਨ ਅਤੇ ਠੀਕ ਮਹਿਸੂਸ ਕਰ ਰਹੇ ਹਨ। ਇਹ ਰੀਬਾਉਂਡ ਦਾ ਮਾਮਲਾ ਹੈ, ਜਿਸ ਵਿੱਚ ਰਾਸ਼ਟਰਪਤੀ 'ਚ ਕੋਈ ਲੱਛਣ ਨਜ਼ਰ ਨਹੀਂ ਆਏ।
ਵ੍ਹਾਈਟ ਹਾਊਸ ਦੇ ਡਾਕਟਰ ਕੇਵਿਨ ਓ ਕੋਨਰ ਦੇ ਅਧਿਕਾਰਤ ਬਿਆਨ ਮੁਤਾਬਕ, ਇਕ ਵਾਰ ਫਿਰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੂੰ ਇਕਾਂਤਵਾਸ 'ਚ ਰਹਿਣਾ ਪਵੇਗਾ। ਫਿਲਹਾਲ ਇਸ ਵਾਰ ਬਾਈਡਨ ਨੂੰ ਘੱਟੋ-ਘੱਟ ਪੰਜ ਦਿਨਾਂ ਲਈ ਆਈਸੋਲੇਸ਼ਨ 'ਚ ਰੱਖਿਆ ਜਾਵੇਗਾ। ਇਸ ਹਫਤੇ ਬੁੱਧਵਾਰ ਨੂੰ ਉਹਨਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ।
21 ਜੁਲਾਈ ਨੂੰ ਪਾਏ ਗਏ ਸੀ ਕੋਰੋਨਾ ਸੰਕਰਮਿਤ
ਦਰਅਸਲ, ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ 21 ਜੁਲਾਈ ਨੂੰ ਕੋਰੋਨਾ ਸੰਕਰਮਿਤ ਪਾਏ ਜਾਣ ਤੋਂ ਬਾਅਦ ਹੀ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਸੀ। ਇਸ ਦੌਰਾਨ ਉਨ੍ਹਾਂ 'ਚ ਇਨਫੈਕਸ਼ਨ ਦੇ ਕੁਝ ਲੱਛਣ ਵੀ ਦੇਖੇ ਗਏ। ਇਸ ਹਫਤੇ ਮੰਗਲਵਾਰ ਸ਼ਾਮ, ਬੁੱਧਵਾਰ ਸਵੇਰੇ, ਵੀਰਵਾਰ ਸਵੇਰੇ ਅਤੇ ਸ਼ੁੱਕਰਵਾਰ ਸਵੇਰੇ ਉਹਨਾਂ ਦੀ ਕੋਰੋਨਾ ਇਨਫੈਕਸ਼ਨ ਦੀ ਰਿਪੋਰਟ ਨੈਗੇਟਿਵ ਆਈ ਸੀ। ਇਸ ਦੇ ਨਾਲ ਹੀ ਰਾਸ਼ਟਰਪਤੀ ਜੋਅ ਬਾਈਡਨ ਦੀ ਸ਼ਨੀਵਾਰ ਦੇਰ ਰਾਤ ਕੀਤੀ ਗਈ ਕੋਰੋਨਾ ਇਨਫੈਕਸ਼ਨ ਦੀ ਐਂਟੀਜੇਨ ਰਿਪੋਰਟ ਇਕ ਵਾਰ ਫਿਰ ਪਾਜ਼ੇਟਿਵ ਆਈ ਹੈ।
ਆਗਾਮੀ ਸਮਾਗਮਾਂ ਨੂੰ ਕੀਤਾ ਗਿਆ ਰੱਦ
ਵਰਤਮਾਨ ਵਿੱਚ, ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਵੀ, ਜੋ ਬਾਈਡਨ ਵ੍ਹਾਈਟ ਹਾਊਸ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੀਆਂ ਮੀਟਿੰਗਾਂ ਵਿੱਚ ਹਿੱਸਾ ਲੈ ਰਹੇ ਹਨ। ਇਸ ਦੇ ਨਾਲ ਹੀ ਵ੍ਹਾਈਟ ਹਾਊਸ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਉਹ ਰਾਸ਼ਟਰਪਤੀ ਬਾਈਡਨ ਦੇ ਆਈਸੋਲੇਸ਼ਨ ਨੂੰ ਜਾਰੀ ਰੱਖਣਗੇ। ਜਿਸ ਕਾਰਨ ਹੁਣ ਐਤਵਾਰ ਸਵੇਰੇ ਵਿਲਮਿੰਗਟਨ ਸਥਿਤ ਉਨ੍ਹਾਂ ਦੇ ਘਰ ਜਾਣ ਦਾ ਪ੍ਰੋਗਰਾਮ ਅਤੇ ਮੰਗਲਵਾਰ ਨੂੰ ਮਿਸ਼ੀਗਨ ਜਾਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ।