ਨਵੀਂ ਦਿੱਲੀ: ਕੋਰੋਨਾਵਾਇਰਸ ਅਮਰੀਕਾ ਵਿੱਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਕਾਰਨ, ਲੋਕ ਆਪਣੀਆਂ ਰੋਜ਼ ਦੀਆਂ ਆਦਤਾਂ ਬਦਲ ਰਹੇ ਹਨ। ਇਸ ਮੁੱਦੇ 'ਤੇ ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ਨੇ 2436 ਲੋਕਾਂ 'ਤੇ ਸਰਵੇਖਣ ਕੀਤਾ ਹੈ। ਇਸ ਵਿੱਚ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ ਹਨ।


ਇਸ ਸਰਵੇਖਣ ਵਿੱਚ, ਜ਼ਿਆਦਾਤਰ ਲੋਕ ਕਹਿੰਦੇ ਹਨ ਕਿ ਕੋਰੋਨਾ ਤੋਂ ਬਾਅਦ, ਉਨ੍ਹਾਂ ਨੇ ਵਧੇਰੇ ਹੈਂਡ ਸੈਨੇਟਾਇਜ਼ਰ ਦੀ ਵਰਤੋਂ ਕਰਨੀ ਤੇ ਆਪਣੇ ਹੱਥ ਧੋਣੇ ਸ਼ੁਰੂ ਕਰ ਦਿੱਤੇ ਹਨ। 50 ਫੀਸਦ ਲੋਕ ਪ੍ਰਾਰਥਨਾ ਕਰ ਰਹੇ ਹਨ ਤਾਂ ਕਿ ਕੋਰੋਨਾਵਾਇਰਸ ਫੈਲ ਨਾ ਸਕੇ।

ਅਮਰੀਕੀ ਆਪਣੀ ਆਦਤ ਕਿਵੇਂ ਬਦਲ ਰਹੇ ਹਨ?
85% ਲੋਕ ਕਹਿੰਦੇ ਹਨ ਕਿ ਉਹ ਹੱਥ ਧੋਣ ਜਾਂ ਹੈਂਡ ਸੈਨੇਟਾਇਜ਼ਰ ਦੀ ਵਰਤੋਂ ਵਧੇਰੇ ਕਰ ਰਹੇ ਹਨ।
61% ਲੋਕ ਕਹਿੰਦੇ ਹਨ ਕਿ ਉਹ ਸਮਾਜਕ ਦੂਰੀਆਂ ਬਣਾਉਣ 'ਤੇ ਜ਼ੋਰ ਦੇ ਰਹੇ ਹਨ।
50% ਲੋਕ ਕਹਿੰਦੇ ਹਨ ਕਿ ਉਹ ਕੋਰੋਨਾਵਾਇਰਸ ਦਾ ਫੈਲਾ ਰੋਕਣ ਲਈ ਪ੍ਰਾਰਥਨਾ ਕਰ ਰਹੇ ਹਨ।
22% ਅਮਰੀਕੀ ਭੋਜਨ ਤੇ ਪਾਣੀ ਦਾ ਭੰਡਾਰ ਜਮਾਂ ਕਰ ਰਹੇ ਹਨ।
7% ਲੋਕ ਫੇਸ ਮਾਸਕ ਪਹਿਨੇ ਹੋਏ ਹਨ।

ਇਟਲੀ ਵਿੱਚ ਹੁਣ ਤੱਕ ਕੋਰੋਨਾ ਦੇ 31,506 ਮਾਮਲੇ ਆਏ ਹਨ 2,503 ਲੋਕਾਂ ਦੀ ਜਾਨ ਗਈ ਹੈ। ਦੱਖਣੀ ਕੋਰੀਆ ਵਿੱਚ ਕੋਰੋਨਾ ਦੇ 8,413 ਕੇਸ ਆਏ ਹਨ। ਜਦਕਿ 84 ਵਿਅਕਤੀਆਂ ਦੀ ਜਾਨ ਗਈ ਹੈ। ਦੋਵਾਂ ਦੇਸ਼ਾਂ ਵਿੱਚ ਆਏ ਕੋਰੋਨਾ ਦੇ ਅੰਕਾਂ ਨਾਲ ਪਤਾ ਚੱਲਦਾ ਹੈ ਕਿ ਇਹ ਵਾਇਰਸ 50 ਸਾਲਾਂ ਤੋਂ ਜ਼ਿਆਦਾ ਉਮਰ ਦੇ ਲੋਕਾਂ ਵਿਚ ਵੱਧ ਜਾਂਦਾ ਹੈ।