ਬੀਜਿੰਗ: ਦੁਨੀਆ ਭਰ ‘ਚ ਕੋਰੋਨਾਵਾਇਰਸ ਦੇ ਵਧਣ ਕਾਰਨ ਪੂਰੀ ਦੁਨੀਆ ਦੇ ਵਿਗਿਆਨੀ ਇਸ ਦੀ ਦਵਾਈ ਵਿਕਸਤ ਕਰਨ ਵਿਚ ਲੱਗੇ ਹੋਏ ਹਨ। ਅਮਰੀਕਾ ਡਰੱਗ ਨੂੰ ਵਿਕਸਤ ਕਰਨ ਤੋਂ ਬਾਅਦ ਟੈਸਟਿੰਗ ਪੜਾਅ 'ਤੇ ਪਹੁੰਚ ਗਿਆ ਹੈ। ਇਸ ਦੌਰਾਨ ਇੱਕ ਚੀਨੀ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਜਾਪਾਨੀ ਕੰਪਨੀ ਫੁਗੀਫਿਲਮ ਦੀ Avigan ਐਂਟੀ-ਫਲੂ ਦਵਾਈ, ਕੋਰੋਨਾਵਾਇਰਸ ਲਈ ਕਾਰਗਰ ਸਾਬਤ ਹੋ ਰਹੀ ਹੈ। ਬੁੱਧਵਾਰ ਨੂੰ ਚੀਨੀ ਅਧਿਕਾਰੀ ਦੇ ਬਿਆਨ ਤੋਂ ਬਾਅਦ ਕੰਪਨੀ ਦਾ ਸਟਾਕ 15.4 ਪ੍ਰਤੀਸ਼ਤ ਦੇ ਵਾਧੇ ਨਾਲ 5238 ਯੇਨ 'ਤੇ ਬੰਦ ਹੋਇਆ ਹੈ। ਅਵੀਗਨ ਨੂੰ Favipiravir ਵੀ ਕਿਹਾ ਜਾਂਦਾ ਹੈ।

ਜਪਾਨ ਨੇ 2014 ਵਿੱਚ ਇਸ ਦਵਾਈ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਸੀ। ਚੀਨ ਦੇ ਵਿਗਿਆਨ ਤੇ ਤਕਨਾਲੋਜੀ ਮੰਤਰਾਲੇ ਦੇ ਅਧਿਕਾਰੀ ਝਾਂਗ ਜਿਨਮਿਨ ਦਾ ਕਹਿਣਾ ਹੈ ਕਿ ਇਹ ਦਵਾਈ ਨਾ ਸਿਰਫ ਕੋਰੋਨਾਵਾਇਰਸ 'ਤੇ ਪ੍ਰਭਾਵਸ਼ਾਲੀ ਸਿੱਧ ਹੋਈ ਹੈ, ਬਲਕਿ ਹੁਣ ਤੱਕ ਇਸ ਦੇ ਕੋਈ ਮਾੜੇ ਪ੍ਰਭਾਵ ਵੀ ਨਹੀਂ ਦੇਖੇ ਗਏ ਹਨ। ਹਾਸਲ ਜਾਣਕਾਰੀ ਮੁਤਾਬਕ ਇਸ ਡਰੱਗ ਦਾ ਸ਼ੈਂਗਨ ਅਤੇ ਵੁਹਾਨ ਵਿੱਚ 340 ਮਰੀਜ਼ਾਂ 'ਤੇ ਟੈਸਟ ਕੀਤਾ ਗਿਆ। ਕੁਝ ਸਮੇਂ ਬਾਅਦ ਇਨ੍ਹਾਂ ਮਰੀਜ਼ਾਂ ਦੇ ਕੋਰੋਨਾਵਾਇਰਸ ਦਾ ਟੈਸਟ ਨਕਾਰਾਤਮਕ ਰਿਹਾ। ਸਾਰਿਆਂ ਨੂੰ ਕੋਰੋਨਵਾਇਰਸ ਦਾ ਟੈਸਟ ਦੇਣ ਤੋਂ ਚਾਰ ਦਿਨ ਬਾਅਦ ਇਹ ਦਵਾਈ ਦੇਣੀ ਸ਼ੁਰੂ ਕੀਤੀ ਗਈ ਸੀ।

ਇਸ ਦਵਾਈ ਨੂੰ ਦੇਣ ਤੋਂ ਬਾਅਦ ਇਨ੍ਹਾਂ ਮਰੀਜ਼ਾਂ ਦੀ ਐਕਸਪ੍ਰੈਸ ਰਿਪੋਰਟ ਵਿੱਚ ਵੀ ਉਨ੍ਹਾਂ ਦੇ ਫੇਫੜਿਆਂ ਵਿੱਚ ਲਗਪਗ 91 ਪ੍ਰਤੀਸ਼ਤ ਦਾ ਸੁਧਾਰ ਦੇਖਿਆ ਗਿਆ। ਉਸੇ ਸਮੇਂ, ਜਿਨ੍ਹਾਂ ਨੂੰ ਇਸ ਦੀ ਬਜਾਏ ਦੂਜੀ ਦਵਾਈ ਦਿੱਤੀ ਗਈ ਉਨ੍ਹਾਂ ਮਰੀਜ਼ਾਂ ਦੇ ਫੇਫੜੇ 61 ਪ੍ਰਤੀਸ਼ਤ ਪਹਿਲਾਂ ਨਾਲੋਂ ਵਧੀਆ ਪਾਏ ਗਏ। ਕਹਿਣ ਦਾ ਸਰਲ ਅਰਥ ਇਹ ਹੈ ਕਿ ਇਹ ਦਵਾਈ ਕੋਰੋਨਵਾਇਰਸ ਦੇ ਮਰੀਜ਼ਾਂ ਤੇ ਹੋਰ ਦਵਾਈਆਂ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਸਾਬਤ ਹੋਈ ਹੈ। ਹਾਲਾਂਕਿ, ਜਾਪਾਨ ਨੇ ਅਜੇ ਤੱਕ ਇਸ ਤਰੀਕੇ ਨਾਲ ਸਫਲ ਹੋਣ ਲਈ ਆਪਣੀ ਤਰਫੋਂ ਕੋਈ ਦਾਅਵਾ ਨਹੀਂ ਕੀਤਾ ਹੈ।



ਦ ਗਾਰਜੀਅਨ ਅਖ਼ਬਾਰ ਨੇ ਜਾਪਾਨੀ ਸਿਹਤ ਮੰਤਰਾਲੇ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਉੱਥੇ ਦੀ ਕੋਰੋਨਾਵਾਇਰਸ ਪੀੜਤ 70-80 ਮਰੀਜ਼ਾਂ ਨੂੰ ਵੀ ਇਹ ਦਵਾਈ ਦਿੱਤੀ ਗਈ ਸੀ, ਪਰ ਇਸ ਦਾ ਮਰੀਜ਼ਾਂ ‘ਤੇ ਕੋਈ ਫਾਇਦਾ ਨਹੀਂ ਹੋਇਆ।