ਅਮਰੀਕਾ: ਯੂਐਸ ‘ਚ ਇੱਕ ਮਹਿਲਾ ਨੇ ਆਪਣੇ ਦੋ ਸਾਲ ਦੇ ਬੇਟੇ ਦਾ ਕਤਲ ਕਰ ਦਿੱਤਾ। ਇਸ ਗੁਨਾਹ ਦੇ ਲਈ ਉਸ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ। ਮਹਿਲਾ ਨੇ ਆਪਣੇ ਬੇਟੇ ਦਾ ਕਤਲ ਸਿਰਫ ਇਸ ਲਈ ਕੀਤਾ ਸੀ ਕਿਉਂਕਿ ਉਸ ਦੇ ਬੇਟੇ ਨੇ ਹੌਟਡੌਗ ਖਾਣ ਤੋਂ ਇਨਕਾਰ ਕਰ ਦਿੱਤਾ ਸੀ।
ਸਿਰਫ ਇਸੇ ਕਰਕੇ ਮਹਿਲਾ ਨੇ ਪਹਿਲਾਂ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਿਆ, ਜਿਸ ਨਾਲ ਦੋ ਦਿਨ ਬਾਅਦ ਬੱਚੇ ਦੀ ਮੌਤ ਹੋ ਗਈ। ਇਸ ਜ਼ੁਰਮ ‘ਚ ਕੋਰਟ ਨੇ ਮਹਿਲਾ ਨੂੰ 19 ਸਾਲ ਤੋਂ ਜ਼ਿਆਦਾ ਜੇਲ੍ਹ ਦੀ ਸਜ਼ਾ ਸੁਣਾਈ ਹੈ।
ਦੱਸ ਦਈਏ ਕਿ ਮਹਿਲਾ ਕੰਸਾਸ ਸੂਬੇ ਦੀ ਰਹਿਣ ਵਾਲੀ ਹੈ। ਐਲੀਜਾਬੇਥ ਵੁਲਹੀਟਰ ਨਾਂ ਦੀ ਮਹਿਲਾ ਨੇ ਪਿਛਲੇ ਸਾਲ ਆਪਣੇ ਬੇਟੇ ਐਂਥਨੀ ਦਾ ਕਤਲ ਕੀਤਾ ਸੀ। ਇੱਕ ਰਿਪੋਰਟ ਮੁਤਾਬਕ 24 ਸਾਲਾ ਵੁਲਹੀਟਰ ‘ਤੇ ਕਤਲ ਦਾ ਇੱਕ ਅਤੇ ਬਾਲ ਉਤਪੀੜਣ ਦੇ ਦੋ ਇਲਜ਼ਾਮ ਸੀ।
ਹੌਟਡੌਗ ਖਾਣੋਂ ਮਨਾ ਕੀਤਾ ਤਾਂ ਮਾਂ ਨੇ 2 ਸਾਲ ਦੇ ਪੁੱਤ ਦਾ ਕੀਤਾ ਕਤਲ
ਏਬੀਪੀ ਸਾਂਝਾ
Updated at:
05 Oct 2019 05:42 PM (IST)
ਯੂਐਸ ‘ਚ ਇੱਕ ਮਹਿਲਾ ਨੇ ਆਪਣੇ ਦੋ ਸਾਲ ਦੇ ਬੇਟੇ ਦਾ ਕਤਲ ਕਰ ਦਿੱਤਾ। ਇਸ ਗੁਨਾਹ ਦੇ ਲਈ ਉਸ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ। ਮਹਿਲਾ ਨੇ ਆਪਣੇ ਬੇਟੇ ਦਾ ਕਤਲ ਸਿਰਫ ਇਸ ਲਈ ਕੀਤਾ ਸੀ ਕਿਉਂਕਿ ਉਸ ਦੇ ਬੇਟੇ ਨੇ ਹੌਟਡੌਗ ਖਾਣ ਤੋਂ ਇਨਕਾਰ ਕਰ ਦਿੱਤਾ ਸੀ।
- - - - - - - - - Advertisement - - - - - - - - -