ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਨਾਲ ਜੂਝ ਰਹੀ ਦੁਨੀਆ ਲਈ ਇਕ ਹੋਰ ਬੁਰੀ ਖਬਰ ਆਈ ਹੈ। ਫਰਾਂਸ 'ਚ ਵਿਗਿਆਨੀਆਂ ਨੂੰ ਕੋਰੋਨਾ ਵਾਇਰਸ ਦਾ ਇਕ ਨਵਾਂ ਵੇਰੀਐਂਟ ਮਿਲਿਆ ਹੈ ਜੋ ਓਮੀਕ੍ਰੋਨ ਤੋਂ ਜ਼ਿਆਦਾ ਖਤਰਨਾਕ ਹੈ।


ਇਹ ਵੇਰੀਐਂਟ ਜ਼ਿਆਦਾ ਮਿਊਟਿਡ ਹੈ ਤੇ ਇਸ ਨਾਂ IHU ਹੈ। ਇਸ B.1.640.2 ਵੇਰੀਐਂਟ ਨੂੰ IHU ਮੈਡੀਟੇਰੈਂਸ ਇੰਫੈਕਸ਼ਨ ਦੇ ਮਾਹਿਰਾਂ ਨੇ ਖੋਜਿਆ ਹੈ। ਖੋਜਕਰਤਾਵਾਂ ਨੇ ਕਿਹਾ ਕਿ ਇਸ ਵੇਰੀਐਂਟ '46 ਮਿਊਟੇਸ਼ਨ ਹਨ ਜੋ ਓਮੀਕ੍ਰੋਨ ਤੋਂ ਵੀ ਜ਼ਿਆਦਾ ਹਨ।


ਮਾਹਿਰਾਂ ਨੇ ਕਿਹਾ ਕਿ IHU ਵੇਰੀਐਂਟ ਵੈਕਸੀਨ ਤੇ ਸੰਕ੍ਰਮਣ ਨੂੰ ਲੈ ਕੇ ਜ਼ਿਆਦਾ ਪ੍ਰਤੀਰੋਧੀ ਹੈ। ਇਹੀ ਨਹੀਂ ਇਸ IHU ਵੇਰੀਐਂਟ ਦੇ ਘੱਟ ਤੋਂ ਘੱਟ 12 ਮਾਮਲੇ ਮਾਰਲੇਲਸ ਕੋਲ ਦਰਜ ਕੀਤੇ ਗਏ ਹਨ। ਇੱਥੋਂ ਲੋਕ ਅਫਰੀਕਾ ਦੇ ਕੈਮਰੂਨ ਗਏ ਸੀ। ਇਹ ਨਵਾਂ ਵੇਰੀਐਂਟ ਅਜਿਹੇ ਸਮੇਂ 'ਤੇ ਮਿਲਿਆ ਹੈ ਜਦੋਂ ਦੁਨੀਆ ਦੇ ਜ਼ਿਆਦਾਤਰ ਹਿੱਸਿਆਂ 'ਚ ਕੋਰੋਨਾ ਦਾ ਓਮੀਕ੍ਰੋਨ ਵੇਰੀਐਂਟ ਫੈਲਿਆ ਹੋਇਆ ਹੈ। ਹਾਲਾਂਕਿ ਹੁਣ ਆਈਐਚਯੂ ਵੇਰੀਐਂਟ ਦੇ ਫੈਲਣ ਦਾ ਖਤਰਾ ਮੰਡਰਾ ਰਿਹਾ ਹੈ।


ਜਾਣੋ ਨਵੇਂ ਵੇਰੀਐਂਟ 'ਤੇ ਮਾਹਿਰਾਂ ਨੇ ਕੀ ਕਿਹਾ


B.1.640.2 ਅਜੇ ਤਕ ਕਿਸੇ ਹੋਰ ਦੇਸ਼ 'ਚ ਵੇਰੀਐਂਟ ਦਾ ਪਤਾ ਨਹੀਂ ਲੱਗਾ ਹੈ ਤੇ WHO ਨੇ ਅਜੇ ਜਾਂਚ ਅਧੀਨ ਇਸ ਨੂੰ ਸ਼ਾਮਲ ਕਰਨ ਦਾ ਐਲਾਨ ਕਰਨਾ ਹੈ। ਇਸ ਦੌਰਾਨ ਵਾਇਰਸ ਮਾਹਿਰ ਐਰਿਕ ਫੀਗਲ ਡਿੰਗ ਨੇ ਕਿਹਾ ਹੈ ਕਿ ਨਵੇਂ ਵੇਰੀਐਂਟ ਆ ਰਹੇ ਹਨ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਇਹ ਜ਼ਿਆਦਾ ਖਤਰਨਾਕ ਹੋਣਗੇ। ਉਨ੍ਹਾਂ ਕਿਹਾ ਕਿ ਇਹ ਦੇਖਣਾ ਬਾਕੀ ਹੈ ਕਿ ਇਹ ਨਵਾਂ ਵੇਰੀਐਂਟ ਕਿਸੇ ਸ਼੍ਰੇਣੀ 'ਚ ਆਉਂਦਾ ਹੈ ਜਾਂ ਨਹੀਂ। ਇਸ ਤੋਂ ਪਹਿਲਾਂ 24 ਨਵੰਬਰ 2021 ਨੂੰ ਦੱਖਣੀ ਅਫਰੀਕਾ ਵਿੱਚ ਓਮਿਕਰੋਨ ਵੇਰੀਐਂਟ ਦਾ ਪਤਾ ਲਗਾਇਆ ਗਿਆ ਸੀ। ਹੁਣ ਤਕ ਇਹ 100 ਦੇਸ਼ਾਂ 'ਚ ਫੈਲ ਚੁੱਕਾ ਹੈ।


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904