ਕੈਲੀਫੋਰਨੀਆ: ਆਈਫੋਨ ਕੰਪਨੀ ਦੇ ਸੀਈਓ ਟਿਮ ਕੁੱਕ ਨੂੰ 2018 ‘ਚ 84 ਕਰੋੜ ਦਾ ਬੋਨਸ ਮਿਲਿਆ ਜੋ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਹੈ। ਐਪਲ ਨੇ ਮੰਗਲਵਾਰ ਨੂੰ ਰੈਗੂਲੇਟਰੀ ਫਾਈਨਿੰਗ ‘ਚ ਬੋਨਸ ਦੀ ਰਕਮ ਬਾਰੇ ਜਾਣਕਾਰੀ ਦਿੱਤੀ। ਕੁੱਕ ਨੂੰ 2017 ‘ਚ 65 ਕਰੋੜ ਰੁਪਏ ਦਾ ਬੋਨਸ ਮਿਲਿਆ ਸੀ।
29 ਸਤੰਬਰ, 2018 ਨੂੰ ਖ਼ਤਮ ਵਿੱਤੀ ਵਰ੍ਹੇ ‘ਚ ਕੁੱਕ ਨੂੰ ਸੈਲਰੀ ਵਜੋਂ 21 ਕਰੋੜ ਰੁਪਏ (30 ਲੱਖ ਡਾਲਰ) ਮਿਲੇ। ਇਸ ਦੇ ਨਾਲ ਹੀ 847 ਕਰੋੜ ਰੁਪਏ ਦੀ ਵੈਲਿਊ ਦੇ ਸ਼ੇਅਰ ਮਿਲੇ। ਹੋਰ ਭੱਤਿਆਂ ਦੇ ਤੌਰ ‘ਤੇ ਉਸ ਨੂੰ 4.77 ਕਰੋੜ ਰੁਪਏ ਮਿਲੇ। ਇਸ ਤਰ੍ਹਾਂ ਉਸ ਦੀ ਕੁੱਲ ਕਮਾਈ 956.77 ਕਰੋੜ ਰੁਪਏ ਰਹੀ।
ਕੰਪਨੀ ਦੇ ਰੈਵਨਿਊ ਤੇ ਆਪਰੇਟਿੰਗ ਇਨਕਮ ਟਾਰਗੇਟ ਦੇ ਅਧਾਰ ‘ਤੇ ਬੋਨਸ ਦੀ ਰਕਮ ਤੈਅ ਕੀਤੀ ਜਾਂਦੀ ਹੈ। ਵਿੱਤ ਸਾਲ ‘ਚ ਐਪਲ ਦੇ ਰੈਵਨਿਊ ‘ਚ 16% ਦਾ ਇਜ਼ਾਫਾ ਹੋਇਆ। ਕੰਪਨੀ ਦਾ ਫਾਈਨੈਂਸ਼ੀਅਲ ਈਅਰ 29 ਸਤੰਬਰ ਨੂੰ ਖ਼ਤਮ ਹੁੰਦਾ ਹੈ।
ਕੁੱਕ ਦੀ ਕਮਾਈ ਦਾ ਵੱਡਾ ਹਿੱਸਾ ਐਪਲ ਦੇ ਸ਼ੇਅਰਾਂ ਤੋਂ ਆਉਂਦਾ ਹੈ। ਉਸ ਨੂੰ ਸਲਾਨਾ ਇੰਕ੍ਰੀਮੈਂਟ ਦੇ ਤੌਰ ‘ਤੇ ਸ਼ੇਅਰ ਮਿਲਦੇ ਹਨ। ਕੰਪਨੀ ਦੇ 20 ਸਾਲਾ ‘ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਆਈਫੋਨ ਦੀ ਵਿਕਰੀ ਉਮੀਦ ਮੁਤਾਬਕ ਨਹੀਂ ਹੋਈ। ਇਸ ਕਰਕੇ ਕੰਪਨੀ ਦੇ ਰੈਵਨਿਊ ਗਾਈਡੈਂਸ ‘ਚ ਕਮੀ ਆਈ ਹੈ। ਇਸ ਦੀ ਰਿਪੋਰਟ 29 ਜਨਵਰੀ ਨੂੰ ਜਾਰੀ ਹੋਏਗੀ।