ਚੰਡੀਗੜ੍ਹ: ਫ਼ਰੀਦਕੋਟ ਦੇ ਪਿੰਡ ਸੁਰਘੂਰੀ ਦੇ ਨੌਜਵਾਨ ਜਤਿੰਦਰ ਸਿੰਘ ਬਰਾੜ ਦੀ ਆਸਟ੍ਰੇਲੀਆ ਵਿੱਚ ਮੌਤ ਹੋ ਗਈ। ਜਤਿੰਦਰ ਸਿੰਘ ਬਰਾੜ ਦੀ ਉਮਰ 24 ਸਾਲ ਸੀ।
ਪ੍ਰਾਪਤ ਜਾਣਕਾਰੀ ਮੁਤਾਬਕ ਜਤਿੰਦਰ ਸਿੰਘ ਦੀ ਮੌਤ ਸੜਕ ਹਾਦਸੇ ਵਿੱਚ ਹੋਈ। ਮ੍ਰਿਤਕ ਜਤਿੰਦਰ ਸਿੰਘ ਪੈਸੇ ਕਮਾਉਣ ਲਈ 2012 ਵਿੱਚ ਆਸਟ੍ਰੇਲੀਆ ਗਿਆ ਸੀ। ਉਸ ਦੀ ਮੌਤ ਤੋਂ ਬਾਅਦ ਪਿੰਡ ਜੈਤੋ ਵਿੱਚ ਸੋਗ ਦੀ ਲਹਿਰ ਹੈ।