Atlas Air Boeing Cargo Plane Emergency Landing: ਅਮਰੀਕਾ ਵਿਚ ਇਕ ਵੱਡਾ ਜਹਾਜ਼ ਹਾਦਸਾ ਟਲ ਗਿਆ, ਜਿੱਥੇ ਐਟਲਸ ਏਅਰ ਬੋਇੰਗ 747-8 ਕਾਰਗੋ ਜਹਾਜ਼ ਨੂੰ ਇੰਜਣ ਵਿਚ ਅੱਗ ਲੱਗਣ ਕਾਰਨ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਉਡਾਣ ਭਰਨ ਤੋਂ ਤੁਰੰਤ ਬਾਅਦ ਜਹਾਜ਼ ਨੂੰ ਅੱਗ ਲੱਗ ਗਈ। 


ਇਸ ਸਬੰਧੀ ਐਟਲਸ ਏਅਰ ਨੇ ਕਿਹਾ ਕਿ ਚਾਲਕ ਦਲ ਨੇ ਸਾਰੀਆਂ ਮਿਆਰੀ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਅਤੇ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾਇਆ। ਸਮਾਚਾਰ ਏਜੰਸੀ ਰਾਇਟਰਸ ਦੇ ਅਨੁਸਾਰ, ਕੰਪਨੀ ਵੀਰਵਾਰ (18 ਜਨਵਰੀ) ਨੂੰ ਦੇਰ ਰਾਤ ਵਾਪਰੀ ਇਸ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਹਾਜ਼ ਦੀ ਜਾਂਚ ਕਰੇਗੀ।


ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਸਾਹਮਣੇ ਆਏ ਇਕ ਵੀਡੀਓ ਵਿਚ ਜਹਾਜ਼ ਦੇ ਖੱਬੇ ਵਿੰਗ ਤੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦਿਖਾਈ ਦੇ ਰਹੀਆਂ ਹਨ। ਫਿਲਹਾਲ ਵੀਡੀਓ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਹੋਈ ਹੈ। FlightAware ਡਾਟਾ ਤੋਂ ਪਤਾ ਲੱਗਿਆ ਹੈ ਕਿ ਜਿਸ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਹੋਈ ਸੀ, ਉਹ ਬੋਇੰਗ 747-8 ਜਹਾਜ਼ ਸੀ। ਬੋਇੰਗ ਦਾ 747-8 ਜਹਾਜ਼ ਚਾਰ ਜਨਰਲ ਇਲੈਕਟ੍ਰਿਕ GEnx ਇੰਜਣਾਂ ਦੀ ਮਦਦ ਨਾਲ ਕੰਮ ਕਰਦਾ ਹੈ।




ਇਹ ਵੀ ਪੜ੍ਹੋ: Amarjit Sandoa: ਕੈਨੇਡਾ 'ਚ ਕਸੂਤੇ ਫਸੇ AAP ਦੇ ਸਾਬਕਾ ਵਿਧਾਇਕ, ਛੇੜਛਾੜ ਦੇ ਮਾਮਲੇ 'ਚ ਏਅਰਪੋਰਟ 'ਤੇ ਰੋਕਿਆ, 7 ਘੰਟੇ ਹੋਈ ਪੁੱਛਗਿੱਛ


ਘਟਨਾ 'ਚ ਨਹੀਂ ਹੋਇਆ ਕੋਈ ਜ਼ਖਮੀ


ਹਵਾਈ ਅੱਡੇ ਨੇ ਰਾਇਟਰਜ਼ ਨੂੰ ਦੱਸਿਆ ਕਿ ਜਹਾਜ਼ ਵਿੱਚ ਖਰਾਬੀ ਦੀ ਜਾਣਕਾਰੀ ਮਿਲਦਿਆਂ ਹੀ ਮਿਆਮੀ-ਡੇਡ ਫਾਇਰ ਰੈਸਕਿਊ ਹਰਕਤ ਵਿੱਚ ਆਇਆ ਅਤੇ ਮਦਦ ਦੇ ਲਈ ਜਹਾਜ਼ ਕੋਲ ਪਹੁੰਚਿਆ। ਫਿਲਹਾਲ ਇਸ ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਇਸ ਘਟਨਾ ਤੋਂ ਬਾਅਦ ਯੂਐਸ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐਫਏਏ) ਨੇ 171 ਜਹਾਜ਼ਾਂ ਨੂੰ ਅਸਥਾਈ ਤੌਰ 'ਤੇ ਉਡਾਣ ਨਾ ਦੇਣ ਲਈ ਕਿਹਾ ਹੈ। FAA ਨੇ ਕਿਹਾ ਹੈ ਕਿ ਉਡਾਣ ਭਰਨ ਤੋਂ ਪਹਿਲਾਂ ਜਹਾਜ਼ਾਂ ਦੀ ਜਾਂਚ ਕੀਤੀ ਜਾਵੇਗੀ।


ਅਲਾਸਕਾ ਏਅਰਲਾਈਨਜ਼ ਦੇ ਜਹਾਜ਼ ਦਾ ਟੁੱਟਿਆ ਹਿੱਸਾ


ਇਸ ਤੋਂ ਪਹਿਲਾਂ 5 ਜਨਵਰੀ ਨੂੰ ਅਲਾਸਕਾ ਏਅਰਲਾਈਨਜ਼ ਦੇ ਮੈਕਸ 9 ਜਹਾਜ਼ ਦਾ ਇੱਕ ਹਿੱਸਾ ਪੋਰਟਲੈਂਡ, ਓਰੇਗਨ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਟੁੱਟ ਗਿਆ ਸੀ। ਇਸ ਕਾਰਨ ਜਹਾਜ਼ 'ਚ ਸਵਾਰ 171 ਯਾਤਰੀਆਂ ਅਤੇ ਚਾਲਕ ਦਲ ਦੇ 6 ਮੈਂਬਰਾਂ ਦੇ ਸਾਹ ਰੁਕ ਗਏ।


ਇਹ ਵੀ ਪੜ੍ਹੋ: New Zealand Visa: ਨਿਊਜ਼ੀਲੈਂਡ ਵੱਲ ਹੋਣ ਲੱਗਿਆ ਭਾਰਤੀਆਂ ਦਾ ਝੁਕਾਅ, 82,515 ਭਾਰਤੀ ਪਹੁੰਚੇ ਨਿਊਜ਼ੀਲੈਂਡ