How to murder your husband: ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਰੋਮਾਂਸ ਨਾਵਲ ਲਿਖਣ ਵਾਲੀ ਲੇਖਕਾ ਨੇ ਜੂਨ 2018 ਵਿੱਚ ਆਪਣੇ ਹੀ ਪਤੀ ਦੀ ਹੱਤਿਆ ਕਰ ਦਿੱਤੀ ਸੀ। ਨੈਨਸੀ ਕ੍ਰੈਂਪਟਨ ਬ੍ਰੌਫੀ ਨੇ ਕਦੇ "ਆਪਣੇ 'ਪਤੀ ਦੀ ਹੱਤਿਆ ਕਿਵੇਂ ਕਰੀਏ" (How to murder your husband) ਨਾਮਕ ਇੱਕ ਨਾਵਲ ਲਿਖਿਆ ਸੀ। ਸਾਰੇ ਸਬੂਤ ਮਿਲਣ ਤੋਂ ਬਾਅਦ ਨੈਨਸੀ ਨੂੰ ਆਪਣੇ ਪਤੀ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਹੈ।



ਨੈਨਸੀ ਦੇ ਪਤੀ ਡੇਨੀਅਲ ਬਰੋਫੀ ਪੇਸ਼ੇ ਤੋਂ ਇੱਕ ਸ਼ੈਫ ਸੀ। ਉਨ੍ਹਾਂ ਨੂੰ 2 ਜੂਨ 2018 ਨੂੰ ਓਰੇਗਨ ਰਸੋਈ ਇੰਸਟੀਚਿਊਟ ਦੇ ਅੰਦਰ ਮ੍ਰਿਤਕ ਪਾਇਆ ਗਿਆ ਸੀ, ਜਿੱਥੇ ਉਹ ਕੰਮ ਕਰਦਾ ਸੀ। ਡੇਨੀਅਲ (63) ਦੀ ਪਿੱਠ ਤੇ ਛਾਤੀ ਵਿੱਚ ਗੋਲੀ ਦਾ ਜ਼ਖਮ ਸੀ।

71 ਸਾਲਾ ਨੈਂਸੀ ਨੂੰ ਮਿਲੇਗੀ ਸਜ਼ਾ
ਨੈਨਸੀ 71 ਸਾਲ ਦੀ ਹੈ। ਉਸ ਨੂੰ ਤਿੰਨ ਮਹੀਨਿਆਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ 'ਤੇ ਪਤੀ ਦੀ ਹੱਤਿਆ ਦਾ ਦੋਸ਼ ਲਗਾਇਆ ਗਿਆ ਸੀ। ਉਦੋਂ ਤੋਂ ਉਹ ਜੇਲ੍ਹ ਵਿੱਚ ਹੈ। ਉਸ ਨੂੰ 13 ਜੂਨ ਨੂੰ ਸਜ਼ਾ ਸੁਣਾਈ ਜਾਵੇਗੀ। ਕੇਸ ਦੌਰਾਨ ਦੱਸਿਆ ਗਿਆ ਹੈ ਕਿ ਨੈਨਸੀ ਨੇ ਪੈਸੇ ਤੇ ਜੀਵਨ ਬੀਮਾ ਪਾਲਿਸੀ ਦੇ ਲਾਲਚ ਵਿੱਚ ਆਪਣੇ ਪਤੀ ਦਾ ਕਤਲ ਕੀਤਾ ਸੀ।

ਨੈਨਸੀ ਨੇ ਕਤਲ ਦੀ ਕੋਈ ਵਜ੍ਹਾ ਨਹੀਂ ਦੱਸੀ
ਹਾਲਾਂਕਿ, ਨੈਨਸੀ ਨੇ ਆਪਣੇ ਪਤੀ ਨੂੰ ਮਾਰਨ ਦਾ ਕੋਈ ਕਾਰਨ ਹੋਣ ਤੋਂ ਇਨਕਾਰ ਕੀਤਾ ਹੈ। ਉਸ ਨੇ ਕਿਹਾ ਕਿ ਬ੍ਰੌਫੀ ਦੀ ਰਿਟਾਇਰਮੈਂਟ ਬੱਚਤ ਯੋਜਨਾ ਦੇ ਇੱਕ ਹਿੱਸੇ ਨੂੰ ਤੁੜਵਾ ਕੇ finacial issues ਨੂੰ ਕਾਫ਼ੀ ਹੱਦ ਤੱਕ ਹੱਲ ਕੀਤਾ ਜਾ ਚੁੱਕਿਆ ਸੀ।

ਕੀ ਲਿਖਿਆ ਸੀ ਨੈਨਸੀ ਨੇ "How to kill your husband" 'ਚ
ਨੈਨਸੀ ਸੇ ਨੇ ਲੇਖ ਦੇ ਸ਼ੁਰੂ ਵਿੱਚ ਲਿਖਿਆ ਸੀ , "ਇੱਕ ਰੋਮਾਂਟਿਕ ਰਹੱਸ ਲੇਖਕ ਦੇ ਰੂਪ ਵਿੱਚ, ਮੈਂ ਹੱਤਿਆ ਦੇ ਬਾਰੇ ਸੋਚਣ ਵਿੱਚ ਬਹੁਤ ਸਮਾਂ ਬਿਤਾਉਂਦੀ ਹਾਂ ਤੇ ਪੁਲਿਸ ਪ੍ਰਕਿਰਿਆ ਬਾਰੇ ਸੋਚਦੀ ਹਾਂ। ਦਰਅਸਲ 'ਚ ਕਤਲ ਦੇ ਦੋਸ਼ ਤੋਂ ਮੈਂ ਮੁਕਤ ਰਹਿਣਾ ਹੈ। ਮੈਂ ਯਕੀਨੀ ਤੌਰ 'ਤੇ ਕੋਈ ਵੀ ਸਮਾਂ ਜੇਲ ਵਿੱਚ ਨਹੀਂ ਬਿਤਾਉਣਾ ਚਾਹੁੰਦੀ ਅਤੇ ਮੈਨੂੰ ਰਿਕਾਰਡ ਲਈ ਸਪੱਸ਼ਟ ਤੌਰ 'ਤੇ ਕਹਿਣਾ ਹੈ ਕਿ ਮੈਨੂੰ ਜੰਪਸੂਟ ਪਸੰਦ ਨਹੀਂ ਹੈ ਤੇ ਮੈਨੂੰ ਸੰਤਰਾ ਵੀ ਪਸੰਦ ਨਹੀਂ ਹੈ।