Baba Vanga Predictions 2022: ਬਾਬਾ ਵਾਂਗਾ...ਤੁਸੀਂ ਇਹ ਨਾਮ ਜ਼ਰੂਰ ਸੁਣਿਆ ਹੋਵੇਗਾ। ਉਨ੍ਹਾਂ ਦੀਆਂ ਦੋ ਭਵਿੱਖਬਾਣੀਆਂ ਸਾਲ 2022 ਵਿੱਚ ਸਹੀ ਸਾਬਤ ਹੋਈਆਂ ਹਨ। ਪਹਿਲੀ ਆਸਟ੍ਰੇਲੀਆ ਨਾਲ ਜੁੜੀ ਹੋਈ ਹੈ, ਜਦੋਂ ਕਿ ਦੂਜੀ - ਵੱਡੇ ਸ਼ਹਿਰਾਂ ਦੇ ਸੋਕੇ ਨਾਲ। ਉਨ੍ਹਾਂ ਨੂੰ ਡਰ ਸੀ ਕਿ ਆਸਟ੍ਰੇਲੀਆ ਦੇ ਵੱਖ-ਵੱਖ ਹਿੱਸਿਆਂ ਵਿਚ ਹੜ੍ਹ ਆ ਸਕਦਾ ਹੈ। 'ਦਿ ਸਨ' ਨੇ ਦੱਸਿਆ ਕਿ ਇਸ ਸਾਲ ਆਸਟ੍ਰੇਲੀਆ ਦੇ ਪੂਰਬੀ ਤੱਟ 'ਤੇ ਭਾਰੀ ਮੀਂਹ ਪਿਆ। ਉਸ ਤੋਂ ਬਾਅਦ ਉਥੇ ਹੜ੍ਹ ਆ ਗਏ ਸੀ।


 


ਇਸ ਤੋਂ ਇਲਾਵਾ ਵਾਂਗਾ ਨੇ ਬਿਨਾਂ ਕਿਸੇ ਖੇਤਰ ਦਾ ਜ਼ਿਕਰ ਕਰਦਿਆਂ ਇਹ ਵੀ ਕਿਹਾ ਸੀ ਕਿ ਵੱਡੇ ਸ਼ਹਿਰ ਸੋਕੇ ਦਾ ਸ਼ਿਕਾਰ ਹੋ ਸਕਦੇ ਹਨ। ਮੌਜੂਦਾ ਸਮੇਂ ਵਿੱਚ ਯੂਰਪ ਦੀ ਸਥਿਤੀ 'ਤੇ ਨਜ਼ਰ ਮਾਰੀਏ ਤਾਂ ਗਲੇਸ਼ੀਅਰਾਂ ਅਤੇ ਪਾਣੀ ਨਾਲ ਘਿਰੇ ਬਰਤਾਨੀਆ, ਇਟਲੀ ਅਤੇ ਪੁਰਤਗਾਲ ਵਰਗੇ ਇਲਾਕੇ ਸੋਕੇ ਦੀ ਮਾਰ ਵਿਚੋਂ ਲੰਘੇ ਹਨ। ਆਲਮ ਇਹ ਹੈ ਕਿ ਉਥੋਂ ਦੇ ਲੋਕਾਂ ਨੂੰ ਪਾਣੀ ਬਚਾਉਣ ਦੀ ਸਲਾਹ ਦਿੱਤੀ ਗਈ। ਕੁਝ ਦਿਨ ਪਹਿਲਾਂ ਬਰਤਾਨੀਆ ਵਿੱਚ ਸੋਕੇ ਦੀ ਘੋਸ਼ਣਾ ਕੀਤੀ ਗਈ ਸੀ।


ਭਾਰਤ ਬਾਰੇ ਕੀ ਸੀ ਭਵਿੱਖਬਾਣੀ?


ਵਾਂਗਾ ਨੇ ਭਾਰਤ ਬਾਰੇ ਕਿਹਾ ਸੀ ਕਿ ਉੱਥੇ ਟਿੱਡੀਆਂ ਦਾ ਹਮਲਾ ਹੋ ਸਕਦਾ ਹੈ। ਦਰਅਸਲ, ਉਨ੍ਹਾਂ ਨੂੰ ਡਰ ਸੀ ਕਿ ਤਾਪਮਾਨ ਵਿੱਚ ਗਿਰਾਵਟ ਕਾਰਨ ਟਿੱਡੀਆਂ ਦਾ ਪ੍ਰਕੋਪ ਵਧੇਗਾ। ਉਹ ਫਸਲਾਂ ਨੂੰ ਨੁਕਸਾਨ ਪਹੁੰਚਾਉਣਗੇ ਅਤੇ ਅਕਾਲ ਦੀ ਸਥਿਤੀ ਪੈਦਾ ਕਰ ਸਕਦੇ ਹਨ। ਹਾਲਾਂਕਿ, ਇਹ ਸਿਰਫ ਇੱਕ ਭਵਿੱਖਬਾਣੀ ਹੈ ਅਤੇ ਸਾਡਾ ਉਦੇਸ਼ ਇਸ ਰਾਹੀਂ ਅੰਧਵਿਸ਼ਵਾਸ ਫੈਲਾਉਣਾ ਨਹੀਂ ਹੈ। ਕੀ ਇਹ ਸੱਚ ਹੋਵੇਗਾ ਜਾਂ ਨਹੀਂ? ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।


ਨਵੇਂ ਵਾਇਰਸ ਬਾਰੇ ਕਹੀ ਸੀ ਇਹ ਗੱਲ


ਵੈਸੇ ਤਾਂ ਬਾਬਾ ਵਾਂਗਾ ਦੀਆਂ ਪਹਿਲਾਂ ਦੀਆਂ ਕੁਝ ਭਵਿੱਖਬਾਣੀਆਂ ਵੀ ਗਲਤ ਸਾਬਤ ਹੋਈਆਂ ਹਨ।  ਇਸ ਤੋਂ ਇਲਾਵਾ ਉਨ੍ਹਾਂ ਨੇ ਸਾਇਬੇਰੀਆ 'ਚ ਖਤਰਨਾਕ ਵਾਇਰਸ ਦੇ ਆਉਣ ਦੀ ਭਵਿੱਖਬਾਣੀ ਕੀਤੀ ਸੀ। ਕਿਹਾ ਜਾਂਦਾ ਸੀ ਕਿ ਲੋਕ ਇਸ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿਚ ਚਲੇ ਜਾਣਗੇ।


'ਬਾਲਕਨਜ਼ ਦੀ ਸੀ ਨੋਸਟ੍ਰਾਡੇਮਸ'


ਉੱਤਰੀ ਮੈਸੇਡੋਨੀਆ ਵਿੱਚ 3 ਅਕਤੂਬਰ, 1911 ਨੂੰ ਜਨਮੀ ਵੈਂਗੇਲੀਆ ਪਾਂਡੇਵਾ ਗੁਸ਼ਤੇਰੋਵਾ  (Vangeliya Pandeva Gushterova) ਨੂੰ ਦੁਨੀਆ ਬਾਬਾ ਵਾਂਗਾ ਦੇ ਨਾਂ ਨਾਲ ਵੀ ਜਾਣਦੀ ਹੈ। ਉਹ ਇੱਕ ਬੁਲਗਾਰੀਆਈ ਰਹੱਸਵਾਦੀ ਅਤੇ ਜੜੀ-ਬੂਟੀਆਂ ਦੀ ਵਿਗਿਆਨੀ ਸੀ। ਉਨ੍ਹਾਂ ਨੂੰ ਬਾਲਕਨ ਦੀ ਨੋਸਟ੍ਰਾਡੇਮਸ ਕਿਹਾ ਜਾਂਦਾ ਸੀ। ਕਿਹਾ ਜਾਂਦਾ ਹੈ ਕਿ ਉਸ ਨੂੰ ਭਵਿੱਖ ਦੇਖਣ ਦੀ ਸ਼ਕਤੀ ਮਿਲੀ ਸੀ।


ਤੂਫਾਨ ਆਇਆ ਅੱਖਾਂ ਦੀ ਰੋਸ਼ਨੀ ਖੋਹ ਕੇ ਲੈ ਗਿਆ !


ਉਹ ਬਚਪਨ ਤੋਂ ਹੀ ਅੰਨ੍ਹੇ  ਸੀ। ਕਿਹਾ ਜਾਂਦਾ ਹੈ ਕਿ ਜਦੋਂ ਉਹ 12 ਸਾਲਾਂ ਦੀ ਸੀ ਤਾਂ ਉਹ ਇੱਕ ਭਿਆਨਕ ਤੂਫ਼ਾਨ ਦੌਰਾਨ ਰਹੱਸਮਈ ਢੰਗ ਨਾਲ ਆਪਣੀ ਨਜ਼ਰ ਗੁਆ ਬੈਠੇ ਸੀ। ਉਨ੍ਹਾਂ ਆਪਣਾ ਜ਼ਿਆਦਾਤਰ ਜੀਵਨ ਬੁਲਗਾਰੀਆ ਦੇ ਕੋਜ਼ੂਹ ਪਹਾੜਾਂ ਵਿੱਚ ਰੁਪਾਈਟ ਖੇਤਰ ਵਿੱਚ ਬਿਤਾਇਆ। ਉਨ੍ਹਾਂ ਦੀ ਮੌਤ 11 ਅਗਸਤ, 1996 ਨੂੰ ਸੋਫੀਆ, ਬੁਲਗਾਰੀਆ ਵਿੱਚ ਹੋਈ ਸੀ।