ਮਾਸਕੋ: ਰੂਸ ਦੇ ਕਹਿੰਦੇ ਨੇ ਨਾ ‘ਜਾਕੋ ਰਾਖੇ ਸਾਈਂ ਮਾਰ ਸਕੇ ਨਾ ਕੋਈ’। ਅਜਿਹਾ ਹੀ ਮਾਮਲਾ ਰੂਸ ‘ਚ ਸਾਹਮਣੇ ਆਇਆ ਹੈ ਜਿੱਥੇ 35 ਘੰਟੇ ਮਲਬੇ ‘ਚ ਦੱਬਿਆ ਹੋਣ ਤੋਂ ਬਾਅਦ 11 ਮਹੀਨੇ ਦੇ ਬੱਚੇ ਨੂੰ ਸੁਰੱਖਿਅਤ ਕਢਿਆ ਗਿਆ। ਇੱਥੇ ਇੱਕ ਇਮਾਰਤ ‘ਚ ਬਲਾਸਟ ਹੋਇਆ ਸੀ ਜਿਸ ਤੋਂ ਬਾਅਦ ਇਮਾਰਤ ਦਾ ਕੁਝ ਹਿੱਸਾ ਢਹਿ ਗਿਆ ਸੀ। ਇਸ ਇਮਾਰਤ ਦੇ ਮਲਬੇ ਹੇਠ ਤੋਂ ਹੀ 35 ਘੰਟਿਆਂ ਦੀ ਮਹਿਨਤ ਤੋਂ ਬਾਅਦ ਬੱਚੇ ਨੂੰ ਬਾਹਰ ਕੱਢਿਆ ਗਿਆ।




ਸੋਮਵਾਰ ਨੂੰ ਇੱਥੇ ਇੱਕ 10 ਮੰਜ਼ੀਲ਼ਾ ਇਮਾਰਤ ‘ਚ ਗੈਸ ਲੀਕ ਹੋਣ ਕਰਕੇ ਬਲਾਸਟ ਹੋ ਗਿਆ ਸੀ, ਜਿਸ ਨਾਲ 48 ਫਲੈਟਸ ਨੂੰ ਨੁਕਸਾਨ ਹੋਇਆ। ਹਾਦਸੇ ‘ਚ 7 ਲੋਕਾਂ ਦੀ ਮੌਤ ਅਤੇ 36 ਲੋਕ ਲਾਪਤਾ ਵੀ ਹੋਏ ਹਨ। ਰੂਮ ਦੇ ਮੈਗਨੀਟੋਗੋਰਕ ‘ਚ ਤਾਪਮਾਨ ਮਾਈਨਸ 17 ਡਿਗਰੀ ਹੈ। ਇੰਨੀ ਜ਼ਿਆਦਾ ਸਰਦੀ ਅਤੇ ਮਲਬੇ ਹੇਠ ਦੱਬੇ ਹੋਣ ਕਾਰਨ ਬੱਚੇ ਦੀ ਹਾਲਤ ਗੰਭੀਰ ਹੈ। ਉਸ ਦੇ ਸਿਰ ‘ਤੇ ਵੀ ਸੱਟ ਲੱਗੀ ਹੈ।



ਇੱਕ ਅਧਿਕਾਰੀ ਨੇ ਜਾਜ਼ਕਾਰੀ ਦਿੱਤੀ ਕਿ ਬੱਚੇ ਦਾ ਅਜਿਹੀ ਹਾਲਤ ‘ਚ ਜ਼ਿੰਦਾ ਮਿਲਨਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਅਤੇ ਇਸ ਹਾਦਸੇ ‘ਚ ਬੱਚੇ ਦੀ ਮਾਂ ਵੀ ਸੁਰੱਖਿਅਤ ਹੈ। ਬੱਚੇ ਨੂੰ ਬਚਾਉਣ ਤੋਂ ਬਾਅਦ ਦਾ ਵੀਡੀਓ ਸਾਹਣਮੇ ਆਇਆ ਹੈ ਜਿਸ ‘ਚ ਬਚਾਅ ਦਲ ਦਾ ਇੱਕ ਕਰਮਚਾਰੀ ਬੱਚੇ ਨੂੰ ਕੰਬਲ ‘ਚ ਲਪੇਟ ਕੇ ਐਂਬੁਲਸ ਵੱਲ ਭੱਜਦਾ ਹੈ।