Bangladesh Election Booths: ਬੰਗਲਾਦੇਸ਼ ਵਿੱਚ ਚੋਣਾਂ ਤੋਂ ਇੱਕ ਦਿਨ ਪਹਿਲਾਂ ਚਾਰ ਪੋਲਿੰਗ ਸਟੇਸ਼ਨਾਂ ਸਮੇਤ ਘੱਟੋ-ਘੱਟ ਪੰਜ ਪ੍ਰਾਇਮਰੀ ਸਕੂਲਾਂ ਨੂੰ ਅੱਗ ਲਾ ਦਿੱਤੀ ਗਈ। ਪੁਲਿਸ ਰਾਜਧਾਨੀ ਢਾਕਾ ਦੇ ਬਾਹਰਵਾਰ ਗਾਜ਼ੀਪੁਰ ਵਿੱਚ ਅੱਗ ਲੱਗਣ ਦੀ ਜਾਂਚ ਕਰ ਰਹੀ ਹੈ ਪਰ ਉਨ੍ਹਾਂ ਨੂੰ ਸ਼ੱਕ ਹੈ ਕਿ ਐਤਵਾਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਵਿਘਨ ਪਾਉਣ ਦੇ ਇਰਾਦੇ ਨਾਲ ਬੀਤੀ ਰਾਤ ਸਕੂਲ ਨੂੰ ਅੱਗ ਲਗਾਈ ਗਈ ਸੀ।


ਸ਼ੁੱਕਰਵਾਰ ਨੂੰ ਢਾਕਾ ਜਾ ਰਹੀ ਇੱਕ ਟਰੇਨ ਨੂੰ ਵੀ ਅੱਗ ਲਗਾ ਦਿੱਤੀ ਗਈ ਸੀ, ਜਿਸ ਵਿੱਚ 5 ਲੋਕਾਂ ਦੀ ਮੌਤ ਹੋ ਗਈ ਸੀ। ਸਥਾਨਕ ਮੀਡੀਆ ਰਿਪੋਰਟਾਂ ਨੇ ਇਨ੍ਹਾਂ ਘਟਨਾਵਾਂ ਨੂੰ ਚੋਣਾਂ ਨਾਲ ਜੋੜ ਕੇ ਦੇਖਿਆ ਹੈ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਦੀਆਂ ਮੁੱਖ ਵਿਰੋਧੀ ਪਾਰਟੀਆਂ ਚੋਣਾਂ ਦਾ ਬਾਈਕਾਟ ਕਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਸੱਤਾ 'ਚ ਹੁੰਦੇ ਹੋਏ ਦੇਸ਼ 'ਚ ਨਿਰਪੱਖ ਚੋਣਾਂ ਸੰਭਵ ਨਹੀਂ ਹਨ। ਵਿਰੋਧੀ ਪਾਰਟੀਆਂ ਨੇ ਸ਼ਰਤਾਂ ਰੱਖੀਆਂ ਹਨ ਕਿ ਉਹ ਚੋਣਾਂ ਵਿਚ ਉਦੋਂ ਹੀ ਹਿੱਸਾ ਲੈਣਗੀਆਂ ਜਦੋਂ ਦੇਸ਼ ਵਿਚ ਅੰਤਰਿਮ ਸਰਕਾਰ ਦੀ ਨਿਗਰਾਨੀ ਵਿਚ ਚੋਣਾਂ ਹੋਣਗੀਆਂ।


ਇਹ ਵੀ ਪੜ੍ਹੋ: ਨਿਊਜ਼ੀਲੈਂਡ ਦੀ ਇਸ ਲੀਡਰ ਦਾ ਜ਼ਬਰਦਸਤ ਭਾਸ਼ਣ ਹੋ ਰਿਹਾ ਵਾਇਰਲ, ਜਾਣੋ ਕੌਣ ਹੈ ਇਹ ਔਰਤ, ਵੇਖੋ ਵੀਡੀਓ






ਗਾਜ਼ੀਪੁਰ ਦੇ ਪੁਲਿਸ ਮੁਖੀ ਕਾਜ਼ੀ ਸ਼ਫੀਕੁਲ ਆਲਮ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ, "ਅਸੀਂ ਗਸ਼ਤ ਤੇਜ਼ ਕਰ ਦਿੱਤੀ ਹੈ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਹਾਈ ਅਲਰਟ 'ਤੇ ਹਾਂ।"


ਥਾਂ-ਥਾਂ ‘ਤੇ ਪੁਲਿਸ ਫੋਰਸ


ਰਾਇਟਰਜ਼ ਮੁਤਾਬਕ ਐਤਵਾਰ ਨੂੰ ਪੋਲਿੰਗ ਸਟੇਸ਼ਨਾਂ ਦੀ ਸੁਰੱਖਿਆ ਲਈ ਹਜ਼ਾਰਾਂ ਪੁਲਸ, ਅਰਧ ਸੈਨਿਕ ਬਲ ਅਤੇ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਸ਼ਾਂਤੀ ਬਣਾਈ ਰੱਖਣ ਲਈ ਦੇਸ਼ ਭਰ ਵਿੱਚ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਦੇ ਅਧਿਕਾਰੀਆਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ।


ਇਹ ਵੀ ਪੜ੍ਹੋ: ਮੁੜ ਖ਼ਰਾਬ ਹੋਇਆ ਟਰੂਡੋ ਦਾ ਜਹਾਜ਼ , 4 ਮਹੀਨਿਆਂ 'ਚ ਦੂਜੀ ਵਾਰ ਹੋਈ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਫਜ਼ੀਹਤ