Justin Trudeau Plane: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵਾਰ-ਵਾਰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਪਿਛਲੇ ਚਾਰ ਮਹੀਨਿਆਂ 'ਚ ਇਹ ਦੂਜੀ ਵਾਰ ਹੈ ਜਦੋਂ ਉਸ ਦਾ ਜਹਾਜ਼ ਵਿਦੇਸ਼ੀ ਧਰਤੀ 'ਤੇ ਖ਼ਰਾਬ ਹੋਇਆ ਹੈ। ਪਿਛਲੇ ਸਾਲ ਸਤੰਬਰ ਵਿੱਚ ਜੀ-20 ਦੌਰਾਨ ਭਾਰਤ ਵਿੱਚ ਟਰੂਡੋ ਦਾ ਜਹਾਜ਼ ਖ਼ਰਾਬ ਹੋ ਗਿਆ ਸੀ, ਜਿਸ ਕਾਰਨ ਕੈਨੇਡੀਅਨ ਪੀਐਮ ਨੂੰ ਦੋ ਦਿਨ ਹੋਰ ਭਾਰਤ ਵਿੱਚ ਰਹਿਣਾ ਪਿਆ ਸੀ।

Continues below advertisement


ਛੁੱਟੀ ਤੋਂ ਪਰਤ ਰਹੇ ਸਨ ਟਰੂਡੋ


ਕੈਨੇਡੀਅਨ ਪ੍ਰਧਾਨ ਮੰਤਰੀ 26 ਦਸੰਬਰ ਨੂੰ ਪਰਿਵਾਰਕ ਛੁੱਟੀਆਂ ਮਨਾਉਣ ਲਈ ਜਮਾਇਕਾ ਗਏ ਸਨ, ਜਿੱਥੇ ਉਹ ਆਪਣੇ ਪਰਿਵਾਰ ਨਾਲ ਇੱਕ ਰਿਜ਼ੋਰਟ ਵਿੱਚ ਰੁਕੇ ਸਨ ਪਰ ਵੀਰਵਾਰ ਨੂੰ ਵਾਪਸ ਪਰਤਦੇ ਸਮੇਂ ਉਨ੍ਹਾਂ ਦਾ ਜਹਾਜ਼ ਖ਼ਰਾਬ ਹੋ ਗਿਆ, ਜਿਸ ਕਾਰਨ ਉਨ੍ਹਾਂ ਨੂੰ ਇੱਕ ਦਿਨ ਰੁਕਣਾ ਪਿਆ।


ਕੈਨੇਡੀਅਨ ਆਉਟਲੈਟ ਸੀਬੀਸੀ ਨਿਊਜ਼ ਨੇ ਸ਼ੁੱਕਰਵਾਰ ਨੂੰ ਰਿਪੋਰਟ ਦਿੱਤੀ ਕਿ ਰਾਸ਼ਟਰੀ ਰੱਖਿਆ ਵਿਭਾਗ ਨੇ ਜਮਾਇਕਾ ਲਈ ਦੂਜਾ ਜਹਾਜ਼ ਭੇਜਿਆ ਹੈ। ਕੈਨੇਡੀਅਨ ਅਖਬਾਰ ਨੈਸ਼ਨਲ ਪੋਸਟ ਨੇ ਪਹਿਲਾਂ ਰਿਪੋਰਟ ਦਿੱਤੀ ਸੀ ਕਿ ਟਰੂਡੋ ਨੇ ਕਿਹਾ ਸੀ ਕਿ ਉਹ ਆਪਣੀ ਛੁੱਟੀਆਂ ਦੀ ਯਾਤਰਾ ਦਾ ਭੁਗਤਾਨ ਖੁਦ ਕਰ ਰਹੇ ਹਨ।


ਟਰੂਡੋ ਦਾ ਜਹਾਜ਼ ਕਿੰਨਾ ਪੁਰਾਣਾ ਹੈ?


ਟਰੂਡੋ ਦਾ ਮੌਜੂਦਾ ਜਹਾਜ਼ 36 ਸਾਲ ਪੁਰਾਣਾ ਹੈ। ਅਕਤੂਬਰ 2016 ਵਿੱਚ, ਇਹ ਟੇਕਆਫ ਤੋਂ ਅੱਧੇ ਘੰਟੇ ਬਾਅਦ ਓਟਾਵਾ (ਕੈਨੇਡਾ ਦੀ ਰਾਜਧਾਨੀ) ਵਾਪਸ ਪਰਤਿਆ। ਟਰੂਡੋ ਉਸ ਸਮੇਂ ਬੈਲਜੀਅਮ ਦੇ ਦੌਰੇ 'ਤੇ ਸਨ।


 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial


 


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ