Bangladesh: ਬੰਗਲਾਦੇਸ਼ ਦੀ ਰਾਜਧਾਨੀ ਨੇੜੇ ਸੋਮਵਾਰ (23 ਅਕਤੂਬਰ) ਨੂੰ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ। ਜਿਸ ਵਿੱਚ ਦੋ ਟਰੇਨਾਂ ਆਪਸ ਵਿੱਚ ਟਕਰਾ ਗਈਆਂ। ਇਸ ਹਾਦਸੇ 'ਚ 15 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਢਾਕਾ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਇਹ ਹਾਦਸਾ ਕਿਸ਼ੋਰਗੰਜ ਦੇ ਭੈਰਬ ਵਿੱਚ ਦੁਪਹਿਰ ਵੇਲੇ ਵਾਪਰਿਆ, ਜਦੋਂ ਇੱਕ ਮਾਲ ਗੱਡੀ ਇੱਕ ਯਾਤਰੀ ਰੇਲ ਗੱਡੀ ਨਾਲ ਟਕਰਾ ਗਈ। ਇਸ ਹਾਦਸੇ 'ਚ ਮਰਨ ਵਾਲਿਆਂ ਅਤੇ ਜ਼ਖਮੀਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ।


ਸਥਾਨਕ ਪੁਲਿਸ ਮੁਤਾਬਕ ਇਹ ਹਾਦਸਾ ਰਾਜਧਾਨੀ ਢਾਕਾ ਤੋਂ ਕਰੀਬ 80 ਕਿਲੋਮੀਟਰ (50 ਮੀਲ) ਦੂਰ ਭੈਰਬ ਵਿੱਚ ਵਾਪਰਿਆ। ਸਥਾਨਕ ਪੁਲਿਸ ਅਧਿਕਾਰੀ ਸਿਰਾਜੁਲ ਇਸਲਾਮ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਰਾਹਤ ਕਾਰਜ ਜਾਰੀ ਹਨ। ਰਿਪੋਰਟ ਮੁਤਾਬਕ ਚਸ਼ਮਦੀਦਾਂ ਨੇ ਦੱਸਿਆ ਕਿ ਟਰੇਨ ਹੇਠਾਂ ਕਈ ਲੋਕ ਫਸ ਗਏ ਹਨ। ਨੁਕਸਾਨੇ ਗਏ ਡੱਬਿਆਂ ਦੇ ਹੇਠਾਂ ਕਈ ਜ਼ਖਮੀ ਲੋਕ ਪਏ ਹੋਏ ਸਨ। ਫਿਲਹਾਲ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।


ਇਹ ਵੀ ਪੜ੍ਹੋ: Elderly Sikh: ਨਿਊਯਾਰਕ 'ਚ ਬਜ਼ੁਰਗ ਸਿੱਖ ਨੂੰ ਕੁੱਟ ਕੁੱਟ ਉਤਾਰਿਆ ਮੌਤ ਦੇ ਘਾਟ, ਮੇਅਰ ਨੇ ਭਾਈਚਾਰੇ ਅੱਗੇ ਲਾਈ ਗੁਹਾਰ


ਰਿਪੋਰਟ ਮੁਤਾਬਕ ਫਿਲਹਾਲ ਰਾਹਤ ਅਤੇ ਬਚਾਅ ਕੰਮ ਚੱਲ ਰਿਹਾ ਹੈ। ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ। ਰਿਪੋਰਟ ਮੁਤਾਬਕ ਸਥਾਨਕ ਲੋਕ ਵੀ ਜ਼ਖਮੀਆਂ ਨੂੰ ਕੱਢਣ 'ਚ ਮਦਦ ਕਰ ਰਹੇ ਹਨ। ਢਾਕਾ ਰੇਲਵੇ ਪੁਲਿਸ ਸੁਪਰਡੈਂਟ ਅਨਵਰ ਹੁਸੈਨ ਨੇ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਮਾਲ ਗੱਡੀ ਪਿੱਛੇ ਤੋਂ ਏਗਾਰੋ ਸਿੰਧੁਰ ਵਿੱਚ ਟਕਰਾ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ।


ਇਹ ਵੀ ਪੜ੍ਹੋ: Rishi Sunak Security: ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਵੱਡੀ ਕੁਤਾਹੀ ! ਆਨਲਾਈਨ ਲੀਕ ਹੋ ਗਿਆ ਸੁਨਕ ਦਾ ਮੋਬਾਈਲ ਨੰਬਰ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।