ਨਿਊਯਾਰਕ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਕਿਤਾਬ 'ਏ ਪ੍ਰੋਮਾਈਡਜ਼ ਲੈਂਡ' ਨੇ ਅਮਰੀਕਾ ਤੇ ਕੈਨੇਡਾ ਵਿੱਚ ਪਹਿਲੇ 24 ਘੰਟਿਆਂ ਵਿੱਚ 8,90,000 ਕਾਪੀਆਂ ਵੇਚੀਆਂ। ਇਸ ਦੇ ਨਾਲ ਹੀ ਇਹ ਇਤਿਹਾਸ ਵਿਚ ਸਭ ਤੋਂ ਵੱਧ ਵਿਕਣ ਵਾਲੀ ਰਾਸ਼ਟਰਪਤੀ ਯਾਦਗਾਰ ਬਣਨ ਦੀ ਤਿਆਰੀ ਵਿਚ ਹੈ। ਪਹਿਲੇ ਦਿਨ ਦੀ ਵਿਕਰੀ 'ਪੈਂਗੂਇਨ ਰੈਂਡਮ ਹਾਊਸ' ਦਾ ਰਿਕਾਰਡ ਹੈ, ਜਿਸ ਵਿੱਚ ਕਿਤਾਬ ਖਰੀਦਣ ਲਈ ਪ੍ਰੀ-ਬੁਕਿੰਗ, ਈ-ਬੁੱਕ ਤੇ ਆਡੀਓ ਵਿਕਰੀ ਸ਼ਾਮਲ ਹੈ।
ਦੱਸ ਦਈਏ ਕਿ ਪੈਂਗੂਇਨ ਰੈਂਡਮ ਹਾਊਸ ਦੇ ਪ੍ਰਕਾਸ਼ਕ ਡੇਵਿਡ ਡ੍ਰੈਕ ਨੇ ਕਿਹਾ, “ਅਸੀਂ ਪਹਿਲੇ ਦਿਨ ਦੀ ਵਿਕਰੀ ਤੋਂ ਖੁਸ਼ ਹਾਂ।” ਉਨ੍ਹਾਂ ਕਿਹਾ, “ਇਹ ਵਿਆਪਕ ਉਤਸ਼ਾਹ ਨੂੰ ਦਰਸਾਉਂਦਾ ਹੈ, ਜੋ ਪਾਠਕਾਂ ਨੂੰ (ਸਾਬਕਾ) ਰਾਸ਼ਟਰਪਤੀ ਓਬਾਮਾ ਦੀ ਬਹੁਤੀ ਉਡੀਕ ਵਾਲੀ ਕਿਤਾਬ ਲਈ ਸੀ।"
ਏ ਪ੍ਰੋਮਾਈਡਜ਼ ਲੈਂਡ' ਇਸ ਸਮੇਂ 'ਐਮਜ਼ੋਨ' ਤੇ 'ਬਾਰਨਜ਼ ਐਂਡ ਨੋਬਲ' (ਡਾਟ ਕਾਮ) 'ਤੇ ਟਾਪ 'ਤੇ ਹੈ। ਬਾਰਨਜ਼ ਐਂਡ ਨੋਬਲ ਦੇ ਸੀਈਓ ਜੇਮਸ ਡੋਂਟ ਨੇ ਕਿਹਾ ਕਿ ਇਸ ਨੇ ਪਹਿਲੇ ਦਿਨ 50,000 ਤੋਂ ਵੱਧ ਕਾਪੀਆਂ ਵੇਚੀਆਂ ਹਨ ਤੇ 10 ਦਿਨਾਂ ਵਿੱਚ 10 ਲੱਖ ਕਾਪੀਆਂ ਵੇਚਣ ਦੀ ਉਮੀਦ ਹੈ। ਓਬਾਮਾ ਦੇ 768 ਪੰਨਿਆਂ ਦੀ ਕੀਤਾਬ ਦੀ ਕੀਮਤ 45 ਡਾਲਰ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਓਬਾਮਾ ਦੀ ਕਿਤਾਬ ਨੇ ਤੋੜੇ ਰਿਕਾਰਡ, 24 ਘੰਟਿਆਂ 'ਚ 8,90,000 ਕਿਤਾਬਾਂ ਵਿਕੀਆਂ
ਏਬੀਪੀ ਸਾਂਝਾ
Updated at:
19 Nov 2020 02:57 PM (IST)
ਏ ਪ੍ਰੋਮਾਈਡਜ਼ ਲੈਂਡ' ਇਸ ਸਮੇਂ 'ਐਮਜ਼ੋਨ' ਤੇ 'ਬਾਰਨਜ਼ ਐਂਡ ਨੋਬਲ' (ਡਾਟ ਕਾਮ) 'ਤੇ ਟਾਪ 'ਤੇ ਹੈ।
ਇਸ ਕਿਤਾਬ ਦੇ ਦੋ ਭਾਗ ਹਨ, ਜਿਨ੍ਹਾਂ ਵਿੱਚੋਂ ਪਹਿਲਾ ਮੰਗਲਵਾਰ ਨੂੰ ਦੁਨੀਆ ਭਰ ਵਿੱਚ ਜਾਰੀ ਹੋਇਆ।
- - - - - - - - - Advertisement - - - - - - - - -