ਇਸਲਾਮਫੋਬੀਆ ਦੇ ਦੌਰ 'ਚ ਨਿਊਜ਼ੀਲੈਂਡ ਦਾ ਮੁਸਲਿਮ ਔਰਤਾਂ ਲਈ ਅਹਿਮ ਕਦਮ
ਏਬੀਪੀ ਸਾਂਝਾ | 19 Nov 2020 01:20 PM (IST)
ਨਿਊਜ਼ੀਲੈਂਡ ਪੁਲਿਸ ਨੇ ਮੁਸਲਿਮ ਔਰਤਾਂ ਨੂੰ ਪੁਲਿਸ ਵੱਲ ਖਿੱਚਣ ਲਈ ਵਿਲੱਖਣ ਪਹਿਲ ਕੀਤੀ ਹੈ।
ਉਨ੍ਹਾਂ ਨੇ ਇਸਲਾਮ ਤੇ ਸੱਭਿਆਚਾਰ ਦੇ ਮੱਦੇਨਜ਼ਰ ਪੁਲਿਸ ਬ੍ਰੈਂਡਿਡ-ਹਿਜਾਬ ਨੂੰ ਯੂਨੀਫਾਰਮ ਬਣਾਇਆ ਹੈ।
ਨਵੀਂ ਦਿੱਲੀ: ਫਰਾਂਸ ਵਿੱਚ ਇਸਲਾਮਫੋਬੀਆ ਦੇ ਵਿਚਕਾਰ ਨਿਊਜ਼ੀਲੈਂਡ ਦੀ ਪੁਲਿਸ (New Zealand Police) ਨੇ ਨਵੀਂ ਪਹਿਲ ਕੀਤੀ ਹੈ। ਉਨ੍ਹਾਂ ਨੇ ਮੁਸਲਿਮ ਔਰਤਾਂ ਨੂੰ ਪੁਲਿਸ 'ਚ ਸ਼ਾਮਲ ਕਰਨ ਲਈ ਹਿਜਾਬ ਨੂੰ ਪੁਲਿਸ ਵਰਦੀ (Hijab in Official Uniform) 'ਚ ਥਾਂ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਦੀ ਪ੍ਰੇਰਨਾ ਤੋਂ ਪ੍ਰਭਾਵਿਤ ਹੋ ਕੇ ਕਾਂਸਟੇਬਲ ਜੀਨਾ ਅਲੀ ਨਿਊਜ਼ੀਲੈਂਡ ਪੁਲਿਸ ਦੀ ਪਹਿਲੀ ਮਹਿਲਾ ਮੈਂਬਰ ਬਣੀ ਹੈ। 30 ਸਾਲਾ ਜੀਨਾ ਨੇ ਪਿਛਲੇ ਸਾਲ ਕ੍ਰਾਈਸਟਚਰਚ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਮੁਸਲਿਮ ਭਾਈਚਾਰੇ ਦੀ ਮਦਦ ਲਈ ਪੁਲਿਸ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਸੀ। ਨਿਊਜ਼ੀਲੈਂਡ ਵਿੱਚ ਦੋ ਮਸਜਿਦਾਂ ਵਿਚ ਹੋਏ ਅੱਤਵਾਦੀ ਹਮਲੇ ਵਿੱਚ 51 ਲੋਕਾਂ ਦੀ ਮੌਤ ਹੋ ਗਈ ਸੀ। ਦੱਸ ਦਈਏ ਕਿ ਨਿਊਜ਼ੀਲੈਂਡ ਹੇਰਾਲਡ ਦੀ ਰਿਪੋਰਟ ਮੁਤਾਬਕ ਜੀਨਾ ਨੇ ਪੁਲਿਸ ਦੇ ਸਹਿਯੋਗ ਨਾਲ ਪਹਿਰਾਵੇ ਨੂੰ ਡਿਜ਼ਾਇਨ ਕੀਤਾ ਹੈ। ਇਹ ਵਰਦੀ ਉਸ ਦੀ ਨਵੀਂ ਭੂਮਿਕਾ ਲਈ ਕਾਰਜਸ਼ੀਲ ਹੈ ਤੇ ਉਸ ਦੇ ਧਰਮ ਦੇ ਮੱਦੇਨਜ਼ਰ ਲਾਗੂ ਕੀਤੀ ਗਈ ਹੈ। ਉਸ ਨੇ ਕਿਹਾ, "ਮੈਂ ਬਾਹਰ ਨਿਕਲਣ ਅਤੇ ਨਿਊਜ਼ੀਲੈਂਡ ਪੁਲਿਸ ਦੀ ਵਰਦੀ 'ਚ ਹਿਜਾਬ ਨੂੰ ਦਿਖਾਉਣ 'ਤੇ ਬਹੁਤ ਖੁਸ਼ ਹਾਂ।" ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904