ਬੀਜਿੰਗ: ਚੀਨ ਨੇ ਐਤਵਾਰ ਕਿਹਾ ਕਿ ਉਹ ਓਈਗਰ ਫਿਰਕੇ ਤੇ ਹੋਰ ਮੁਸਿਲਮ ਜਾਤੀ ਘੱਟਗਿਣਤੀਆਂ ਦੇ ਨਾਲ ਮਾੜੇ ਵਤੀਰੇ 'ਚ ਕਥਿਤ ਭੂਮਿਕਾ ਨੂੰ ਲੈਕੇ ਚੀਨੀ ਕੰਪਨੀਆਂ ਤੇ ਅਮਰੀਕਾ ਵੱਲੋਂ ਪਾਬੰਦੀਆਂ ਲਾਏ ਜਾਣ ਦਾ ਜਵਾਬ ਦੇਣ ਲਈ ਜ਼ਰੂਰੀ ਉਪਾਅ ਕਰੇਗਾ। ਚੀਨ ਦੇ ਵਣਜ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਦਾ ਇਹ ਕਦਮ ਚੀਨੀ ਉੱਦਮਾਂ ਦਾ ਦਮਨ ਹੈ ਤੇ ਅੰਤਰ-ਰਾਸ਼ਟਰੀ ਆਰਥਿਕ ਤੇ ਵਪਾਰਕ ਨਿਯਮਾਂ ਦੀ ਗੰਭੀਰ ਉਲੰਘਣਾ ਹੈ।
ਚੀਨ ਦੇ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਹੈ ਕਿ ਚੀਨ ਚੀਨੀ ਕੰਪਨੀਆਂ ਦੇ ਵੈਧ ਅਧਿਕਾਰਾਂ ਤੇ ਹਿੱਤਾਂ ਦੀ ਰੱਖਿਆ ਲਈ ਜ਼ਰੂਰੀ ਉਪਾਅ ਕਰੇਗਾ। ਹਾਲਾਂਕਿ ਚੀਨ ਨੇ ਪੂਰੀ ਜਾਣਕਾਰੀ ਨਹੀਂ ਦਿੱਤੀ ਪਰ ਉਸ ਨੇ ਆਪਣੇ ਸੁਦੁਰ ਪੱਛਮੀ ਖੇਤਰ ਸ਼ਿਨਜਿਆਂਗ 'ਚ ਉਈਗਰ ਫਿਰਕੇ ਨੂੰ ਲੋਕਾਂ ਨੂੰ ਮਨਮਾਨੇ ਢੰਗ ਨਾਲ ਹਿਰਾਸਤ 'ਚ ਰੱਖੇ ਜਾਣ 'ਤੇ ਉਨ੍ਹਾਂ ਤੋਂ ਜ਼ਬਰਦਸਤੀ ਕੰਮ ਕਰਾਉਣ ਦੇ ਇਲਜ਼ਾਮਾਂ ਦਾ ਖੰਡਨ ਕੀਤਾ ਹੈ।
ਇਸ ਦੇ ਨਾਲ ਹੀ ਉਸ ਨੇ ਵੀਜ਼ਾ ਤੇ ਵਿੱਤੀ ਸਬੰਧਾਂ ਤੇ ਆਪਣੀਆਂ ਕੰਪਨੀਆਂ ਤੇ ਅਧਿਕਾਰੀਆਂ ਖਿਲਾਫ ਵੀਜ਼ਾ ਦੀਆਂ ਪਾਬੰਦੀਆਂ ਦਾ ਤੇਜ਼ੀ ਨਾਲ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਵਣਜ ਵਿਭਾਗ ਨੇ ਸ਼ੁੱਕਰਵਾਰ ਇਕ ਬਿਆਨ 'ਚ ਕਿਹਾ ਸੀ ਕਿ ਇਨੈਕਟ੍ਰੌਨਿਕ ਤੇ ਤਕਨਾਲੋਜੀ ਕੰਪਨੀਆਂ ਤੇ ਹੋਰ ਵਪਾਰ ਇਕਾਈਆਂ ਨੇ ਸ਼ਿਨਜਿਆਂਗ 'ਚ ਮੁਸਲਿਮ ਘੱਟ ਗਿਣਤੀਆਂ ਖਿਲਾਫ ਚੀਨ ਸਰਕਾਰ ਦੇ ਦਮਨ, ਸਮੂਹਿਕ ਹਿਰਾਸਤ ਤੇ ਉੱਚ ਤਕਨਾਲੋਜੀ ਨਿਗਰਾਨੀ ਦੇ ਅਭਿਆਨ ਨੂੰ ਸਮਰੱਥ ਕਰਨ 'ਚ ਮਦਦ ਕੀਤੀ ਹੈ। ਉਈਗਰ ਘੱਟ ਗਿਣਤੀਆਂ ਮੁਸਾਲਨਾਂ ਦੇ ਦਮਨ ਦੇ ਇਲਜ਼ਾਮ 'ਚ ਅਮਰੀਕਾ ਨੇ ਚੋਣਵੀਆਂ ਚੀਨੀ ਕੰਪਨੀਆਂ ਨੂੰ ਉਪਕਰਣ ਜਾਂ ਦੂਜੇ ਸਮਾਨ ਦੀ ਵਿਕਰੀ ਕਰਨ 'ਤੇ ਸਜ਼ਾ ਦਾ ਪ੍ਰਬੰਧ ਕੀਤਾ ਹੈ।
ਦੂਜੇ ਪਾਸੇ ਅਮਰੀਕਾ 'ਚ ਰਾਸ਼ਟਰਪਤੀ ਜੋ ਬਾਇਡਨ ਦੇ ਪ੍ਰਸ਼ਾਸਨ ਨੇ ਦੱਖਣੀ ਚੀਨ ਸਾਗਰ 'ਚ ਚੀਨ ਦੇ ਕਰੀਬ ਸਾਰੇ ਅਹਿਮ ਸਮੁੰਦਰੀ ਦਾਅਵਿਆਂ ਨੂੰ ਖਾਰਜ ਕਰਨ ਦੇ ਡੌਨਾਲਡ ਟਰੰਪ ਦੇ ਫੈਸਲੇ ਨੂੰ ਐਤਵਾਰ ਬਰਕਰਾਰ ਰੱਖਿਆ।