ਨਿਊਯਾਰਕ: ਅਮਰੀਕਾ 'ਚ ਗੋਲਡਨ ਸਟੇਟ ਕਹਿ ਜਾਣ ਵਾਲੇ ਕੈਲੀਫੋਰਨੀਆ (California) 'ਚ ਡੈਮੋਕ੍ਰੇਟਿਕ ਉਮੀਦਵਾਰ ਜੋਅ ਬਾਇਡਨ (Joe Biden) ਨੇ ਵੱਡੀ ਜਿੱਤ ਹਾਸਲ ਕੀਤੀ। ਦੱਸ ਦਈਏ ਕਿ ਬਾਇਡਨ 264 ਚੋਣ ਵੋਟਾਂ ਨਾਲ ਅੱਗੇ ਹੈ, ਜਿਸ ਨੂੰ ਸਿਰਫ ਕੈਲੀਫੋਰਨੀਆ ਤੋਂ 55 ਇਲੈਕਟ੍ਰੋਲ ਵੋਟਾਂ ਮਿਲੀਆਂ ਹਨ। ਇਸ ਨੇ ਟਰੰਪ ਤੇ ਬਾਇਡਨ ਵਿਚਲੇ ਪਾੜੇ ਨੂੰ ਵਧਾਉਣ ਵਿੱਚ ਅਹਿਮ ਰੋਲ ਨਿਭਾਇਆ ਹੈ। ਬਾਇਡਨ ਦੀ ਇਸ ਜਿੱਤ ਵਿੱਚ ਭਾਰਤੀ ਮੂਲ ਦੇ ਵੱਡੇ ਤੇ ਅਮੀਰ ਕਾਰੋਬਾਰੀਆਂ ਦਾ ਵੀ ਵੱਡਾ ਹੱਥ ਹੈ।
ਜਾਣੋ ਕਿਵੇਂ ਭਾਰਤੀ ਮੂਲ ਦੇ ਕਾਰੋਬਾਰੀਆਂ ਨੇ ਨਿਭਾਈ ਅਹਿਮ ਭੂਮਿਕਾ:
ਭਾਰਤੀ ਮੂਲ ਦੇ ਵਪਾਰੀ ਰਛਪਾਲ ਸਿੰਘ ਕੋਲ ਰਾਊਂਡ ਟੇਬਲ ਪੀਜ਼ਾ ਦੀ ਇੱਕ ਫ੍ਰੈਂਚਾਈਜ਼ੀ ਹੈ। ਇਸ ਦੇ ਨਾਲ ਹੀ ਸਤਵੰਤ ਸਿੰਘ ਗਰੇਵਾਲ ਰਿਅਲ ਸਟੇਟ ਕਾਰੋਬਾਰੀ ਹੈ। ਇਸੇ ਤਰ੍ਹਾਂ ਕਈ ਭਾਰਤੀ ਮੂਲ ਦੇ ਲੋਕਾਂ ਨੇ ਕੈਲੀਫੋਰਨੀਆ ਵਿੱਚ ਬਾਇਡਨ ਦੀ ਜਿੱਤ ਵਿਚ ਵੱਡਾ ਯਾਗਦਾਨ ਪਾਇਆ। ਅਜੈ ਭਦੌੜੀਆ ਵਰਗੇ ਭਾਰਤੀ-ਅਮਰੀਕੀ ਨਾਗਰਿਕ ਬਾਇਡਨ ਦੀ ਟੀਮ ਦੇ ਮੈਂਬਰ ਹਨ ਜਿਸ ਨੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਲਈ ਦਿਨ ਰਾਤ ਪ੍ਰਚਾਰ ਕੀਤਾ।
#US Election | ਡੌਨਲਡ ਟਰੰਪ ਨੂੰ ਵੱਡਾ ਝਟਕਾ, ਮਿਸ਼ੀਗਨ ਤੇ ਜੋਰਜਿਆ 'ਚ ਦਾਇਰ ਕੇਸ ਖਾਰਜ
ਕੈਲੀਫੋਰਨੀਆ ਦੀ ਤਰ੍ਹਾਂ ਭਾਰਤੀ-ਅਮਰੀਕੀ ਦੇ ਲੋਕ ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜਾਈ ਦੇ ਮੈਦਾਨ ਦੇ ਰਾਜ ਫਲੋਰੀਡਾ, ਜਾਰਜੀਆ, ਮਿਸ਼ੀਗਨ, ਨੌਰਥ ਕੈਰੋਲੀਨਾ, ਪੈਨਸਿਲਵੇਨੀਆ ਤੇ ਟੈਕਸਾਸ ਵਿਚ ਫੈਸਲਾਕੁੰਨ 'ਚ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫਲੋਰੀਡਾ, ਪੈਨਸਿਲਵੇਨੀਆ ਤੇ ਮਿਸ਼ੀਗਨ ਵਿੱਚ ਭਾਰਤੀ ਮੂਲ ਦੇ ਪੰਜ ਲੱਖ ਵੋਟਰ ਹਨ।
ਦੱਸ ਦਈਏ ਕਿ ਅਮਰੀਕਾ ਵਿੱਚ ਭਾਰਤੀ ਮੂਲ ਦੇ ਲੋਕ ਗੰਭੀਰ ਵੋਟਰ ਮੰਨੇ ਜਾਂਦੇ ਹਨ, ਜਿਨ੍ਹਾਂ ਲਈ ਇੱਕ ਅਮਰੀਕੀ ਨਾਗਰਿਕ ਵਜੋਂ ਵੋਟ ਪਾਉਣਾ ਮਾਣ ਤੇ ਜ਼ਿੰਮੇਵਾਰ ਮਹਿਸੂਸ ਹੁੰਦਾ ਹੈ। ਇਸ ਲਈ ਹੀ ਭਾਰਤੀ ਮੂਲ ਦੇ ਲੋਕ ਵੋਟ ਪਾਉਣ ਵਿਚ ਹਮੇਸ਼ਾਂ ਅੱਗੇ ਰਹਿੰਦੇ ਹਨ, ਜਿਨ੍ਹਾਂ ਨੂੰ ਆਮ ਤੌਰ 'ਤੇ ਰਿਪਬਲੀਕਨ ਪਾਰਟੀ ਦਾ ਸਮਰਥਕ ਮੰਨਿਆ ਜਾਂਦਾ ਹੈ।
ਈਡੀ ਸਾਹਮਣੇ ਮੁੜ ਪੇਸ਼ ਨਹੀਂ ਹੋਣਗੇ ਕੈਪਟਨ ਦੇ ਬੇਟੇ, ਹੁਣ ਇਹ ਦੱਸੀ ਵਜ੍ਹਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
US Election: ਇੰਝ ਹੀ ਨਹੀਂ ਮਿਲੀ ਬਾਇਡਨ ਨੂੰ ਕੈਲੀਫੋਰਨੀਆ 'ਚ ਜਿੱਤ, ਜਾਣੋ ਕਿਵੇਂ ਭਾਰਤੀ ਮੂਲ ਦੇ ਕਾਰੋਬਾਰੀਆਂ ਨੇ ਨਿਭਾਈ ਅਹਿਮ ਭੂਮਿਕਾ
ਏਬੀਪੀ ਸਾਂਝਾ Updated at: 06 Nov 2020 11:50 AM (IST)