Japan Blast:  ਜਾਪਾਨ ਦੀ ਸਪੇਸ ਏਜੰਸੀ JAXA ਭਾਵ ਜਾਪਾਨ ਏਰੋਸਪੇਸ ਐਕਸਪਲੋਰੇਸ਼ਨ ਏਜੰਸੀ (Japan Aerospace Exploration Agency) ਨੂੰ ਸ਼ੁੱਕਰਵਾਰ ਭਾਵ 14 ਜੁਲਾਈ, 2023 ਨੂੰ ਭਾਰੀ ਨੁਕਸਾਨ ਹੋਇਆ, ਜਦੋਂ ਪ੍ਰੀਖਣ ਦੌਰਾਨ ਇੱਕ ਰਾਕੇਟ ਦਾ ਇੰਜਣ ਫਟ ਗਿਆ। ਇਹ ਧਮਾਕਾ ਅਕੀਤਾ ਪ੍ਰੀਫੈਕਚਰ (Akita Prefecture) ਵਿੱਚ ਨੋਸ਼ੀਰੋ ਟੈਸਟ ਸੈਂਟਰ ਵਿੱਚ ਪ੍ਰੀਖਣ ਦੌਰਾਨ ਹੋਇਆ। ਖੁਸ਼ਕਿਸਮਤੀ ਨਾਲ ਇਸ ਧਮਾਕੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਾਪਾਨੀ ਅਧਿਕਾਰੀ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।


ਪੂਰੀ ਇਮਾਰਤ ਆਈ ਅੱਗ ਦੀ ਲਪੇਟ ਵਿੱਚ 



ਕਿਓਡੋ ਨਿਊਜ਼ ਏਜੰਸੀ (Kyodo News Agency) ਮੁਤਾਬਕ ਧਮਾਕੇ ਨੇ ਪੂਰਾ ਇਲਾਕਾ ਹਿਲਾ ਕੇ ਰੱਖ ਦਿੱਤਾ। ਰਿਪੋਰਟ ਮੁਤਾਬਕ ਪ੍ਰੀਖਣ ਸ਼ੁਰੂ ਹੋਣ ਦੇ ਕਰੀਬ ਇੱਕ ਮਿੰਟ ਬਾਅਦ ਰਾਕੇਟ ਦਾ ਇੰਜਣ ਫਟ ਗਿਆ। ਜਾਪਾਨ ਏਰੋਸਪੇਸ ਐਕਸਪਲੋਰੇਸ਼ਨ ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਇਹ ਧਮਾਕਾ ਐਪਸਿਲੋਨ ਐੱਸ ਰਾਕੇਟ ਦੇ ਇੰਜਣ 'ਚ ਪ੍ਰੀਖਣ ਦੌਰਾਨ ਹੋਇਆ। ਇਸ ਧਮਾਕੇ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ 'ਚ ਪ੍ਰੀਖਣ ਕੇਂਦਰ 'ਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਵੇਖੀਆਂ ਗਈਆਂ ਹਨ। ਇਸ ਕਾਰਨ ਪੂਰੀ ਇਮਾਰਤ ਅੱਗ ਦੀ ਲਪੇਟ 'ਚ ਆ ਗਈ।


 


ਅੱਠ ਉਪਗ੍ਰਹਿਾਂ ਨੂੰ ਲੈ ਜਾ ਰਿਹਾ ਸੀ ਰਾਕੇਟ 



Kyodo News Agency ਅਨੁਸਾਰ, ਇਹ ਯੂਨੀਵਰਸਿਟੀਆਂ ਸਮੇਤ ਨਿੱਜੀ ਤੇ ਜਨਤਕ ਸੰਸਥਾਵਾਂ ਦੁਆਰਾ ਵਿਕਸਤ ਕੀਤੇ ਅੱਠ ਉਪਗ੍ਰਹਿ ਲੈ ਕੇ ਜਾ ਰਿਹਾ ਸੀ। ਅਸਫ਼ਲ ਲਾਂਚਿੰਗ ਤੋਂ ਬਾਅਦ ਇੱਕ ਪ੍ਰੈੱਸ ਕਾਨਫਰੰਸ ਵਿੱਚ, ਏਜੰਸੀ ਨੇ ਕਿਹਾ ਕਿ ਰਾਕੇਟ ਆਪਣੀ ਸਥਿਤੀ ਤੋਂ ਭਟਕ ਜਾਣ ਅਤੇ ਉਪਗ੍ਰਹਿਾਂ ਨੂੰ ਆਰਬਿਟ (orbit) ਵਿੱਚ ਸਥਾਪਤ ਨਹੀਂ ਕਰ ਪਾਉਣ ਤੋਂ ਬਾਅਦ ਬਲਾਸਟ ਕਰ ਗਿਆ।


ਮਾਰਚ ਵਿੱਚ ਵੀ ਅਸਫਲ ਹੋਈ ਕੋਸ਼ਿਸ਼ 



ਇਸ ਦੁਰਘਟਨਾ ਤੋਂ ਬਾਅਦ, ਏਜੰਸੀ ਨੂੰ ਐਪਸੀਲਨ ਐਸ ਦੀ ਲਾਂਚਿੰਗ (Epsilon S launch) ਨੂੰ ਵਿੱਤੀ ਸਾਲ 2023 ਤੋਂ ਵਿੱਤੀ ਸਾਲ 2024 ਤੱਕ ਮੁਲਤਵੀ ਕਰਨਾ ਪਿਆ। ਜ਼ਿਕਰਯੋਗ ਹੈ ਕਿ ਜਾਪਾਨ ਨੂੰ ਪਿਛਲੇ ਕੁੱਝ ਸਮੇਂ 'ਚ ਪੁਲਾੜ ਖੇਤਰ 'ਚ ਕਈ ਅਸਫਲਤਾਵਾਂ ਦਾ ਸਾਹਮਣਾ ਕਰਨਾ ਪਿਆ ਹੈ, ਇਸ ਤੋਂ ਪਹਿਲਾਂ ਮਾਰਚ 'ਚ ਜਾਪਾਨ ਦੀ ਪੁਲਾੜ ਏਜੰਸੀ ਨੂੰ ਵੀ ਝਟਕਾ ਲੱਗਾ ਸੀ, ਜਦੋਂ ਰਾਕੇਟ ਐੱਚ3 ਆਪਣੀ ਪਹਿਲੀ ਉਡਾਣ 'ਚ ਫੇਲ ਹੋ ਗਿਆ ਸੀ, ਇਹ Medium Lift Rocket  ਸੀ। ਜਿਸ ਦੀ ਲਾਂਚਿੰਗ ਸਹੀ ਸੀ ਪਰ ਦੂਜੇ ਪੜਾਅ ਦਾ ਇੰਜਣ ਚਾਲੂ ਨਾ ਹੋਣ ਕਾਰਨ ਰਾਕੇਟ ਭਟਕਣ ਲੱਗਾ। ਅਜਿਹੀ ਸਥਿਤੀ ਵਿੱਚ, ਰਾਕੇਟ ਪੁਲਾੜ ਵਿੱਚ ਹੀ ਵਿਸਫੋਟ ਕਰਕੇ ਉੱਡਾ ਦਿੱਤਾ ਗਿਆ ਸੀ।